13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2026

ਸਵਾਮੀ ਸ਼ੰਕਰਾਪੁਰੀ ਦੇ 202ਵੇਂ ਜਨਮ ਦਿਹਾੜੇ ਨੂੰ ਸਮਰਪਿਤ ਸੰਤੂਵਾਲਾ ਮੇਲੇ ਦਾ ਪੋਸਟਰ ਰਿਲੀਜ਼

ਜ਼ੀਰਾ, 12 ਅਗਸਤ ( ਰਜਨੀਸ਼ ਕਥੂਰੀਆ)-ਸਵਾਮੀ ਸ਼ੰਕਰਾਪੁਰੀ ਦੇ 202ਵੇਂ ਜਨਮ ਦਿਹਾੜੇ ਨੂੰ ਸਮਰਪਿਤ ਸੰਤੂਵਾਲਾ ਵਿਖੇ 17 ਅਗਸਤ ਤੋਂ ਕਰਵਾਏ ਜਾ ਰਹੇ ਸਲਾਨਾ ਜੋੜ ਮੇਲੇ ਸਬੰਧੀ ਪੋਸਟਰ ਸਵਾਮੀ ਕਮਲ ਪੁਰੀ ਅਤੇ ਬਾਬਾ ਕਿਰਪਾਲ ਪੁਰੀ ਵਲੋਂ ਰਿਲੀਜ਼ ਕੀਤਾ ਗਿਆ। ਇਸ ਸਮਾਗਮ ਸੰਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਪ੍ਰਬੰਧਕਾਂ ਨੇ ਦੱਸਿਆ ਕਿ 17 ਅਗਸਤ ਤੋਂ ਸ਼ੁਰੂ ਹੋ ਰਹੇ ਇਸ ਮੇਲੇ ਦੌਰਾਨ ਵੱਖ-ਵੱਖ ਧਾਰਮਿਕ ਸਮਾਗਮਾਂ ਦੀ ਸ਼ੁਰੂਆਤ ਹੋਵੇਗੀ ਜਿਸ ਵਿਚ ਆਏ ਹੋਏ ਸੰਤ-ਮਹਾਪੁਰਸ਼ ਅਤੇ ਕਥਾਵਚਕ ਸਵਾਮੀ ਸ਼ੰਕਰਾਪੁਰੀ ਜੀ ਦੇ ਜੀਵਨ, ਉਨ੍ਹਾਂ ਦੁਆਰਾ ਦਰਸਾਏ ਗਏ ਮਾਨਵਤਾ ਦੇ ਭਲੇ ਦੇ ਮਾਰਗ ਅਤੇ ਉੱਚ-ਸੱਭਿਆਚਾਰਕ ਕੀਮਤਾਂ ਬਾਰੇ ਚਾਨਣਾ ਪਾਉਣਗੇ।

ਅਜੀਤ ਡੈਸਕ 13-08-2026
ਜ਼ੀਰਾ, 12 ਅਗਸਤ ( ਰਜਨੀਸ਼ ਕਥੂਰੀਆ)-ਸਵਾਮੀ ਸ਼ੰਕਰਾਪੁਰੀ ਦੇ 202ਵੇਂ ਜਨਮ ਦਿਹਾੜੇ ਨੂੰ ਸਮਰਪਿਤ ਸੰਤੂਵਾਲਾ ਵਿਖੇ 17 ਅਗਸਤ ਤੋਂ ਕਰਵਾਏ ਜਾ ਰਹੇ ਸਲਾਨਾ ਜੋੜ ਮੇਲੇ ਸਬੰਧੀ ਪੋਸਟਰ ਸਵਾਮੀ ਕਮਲ ਪੁਰੀ ਅਤੇ ਬਾਬਾ ਕਿਰਪਾਲ ਪੁਰੀ ਵਲੋਂ ਰਿਲੀਜ਼ ਕੀਤਾ ਗਿਆ। ਇਸ ਸਮਾਗਮ ਸੰਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਪ੍ਰਬੰਧਕਾਂ ਨੇ ਦੱਸਿਆ ਕਿ 17 ਅਗਸਤ ਤੋਂ ਸ਼ੁਰੂ ਹੋ ਰਹੇ ਇਸ ਮੇਲੇ ਦੌਰਾਨ ਵੱਖ-ਵੱਖ ਧਾਰਮਿਕ ਸਮਾਗਮਾਂ ਦੀ ਸ਼ੁਰੂਆਤ ਹੋਵੇਗੀ ਜਿਸ ਵਿਚ ਆਏ ਹੋਏ ਸੰਤ-ਮਹਾਪੁਰਸ਼ ਅਤੇ ਕਥਾਵਚਕ ਸਵਾਮੀ ਸ਼ੰਕਰਾਪੁਰੀ ਜੀ ਦੇ ਜੀਵਨ, ਉਨ੍ਹਾਂ ਦੁਆਰਾ ਦਰਸਾਏ ਗਏ ਮਾਨਵਤਾ ਦੇ ਭਲੇ ਦੇ ਮਾਰਗ ਅਤੇ ਉੱਚ-ਸੱਭਿਆਚਾਰਕ ਕੀਮਤਾਂ ਬਾਰੇ ਚਾਨਣਾ ਪਾਉਣਗੇ। ਇਸ ਮੌਕੇ ਸੁਖਦੇਵ ਬਿੱਟੂ ਵਿੱਜ ਸਾਬਕਾ ਮੀਤ ਪ੍ਰਧਾਨ ਨਗਰ ਕੌਂਸਲ ਜ਼ੀਰਾ, ਚਰਨਪ੍ਰੀਤ ਸਿੰਘ ਸੋਨੂੰ, ਜਗਦੇਵ ਸ਼ਰਮਾ, ਦਲਜੀਤ ਸਿੰਘ, ਜਗਜੀਤ ਸਿੰਘ ਰਿੰਕੂ, ਜੋਰਾ ਸਿੰਘ, ਬਸੰਤ ਸਿੰਘ, ਸਿਮਰਜੀਤ ਸਿੰਘ, ਗੁਰਿੰਦਰ ਸਿੰਘ ਨੰਬਰਦਾਰ, ਗੁਰਪ੍ਰੀਤ ਸਿੰਘ ਗੋਪੀ, ਬਾਬਾ ਤੋਤਾ, ਪੀਤਾ, ਸਤਨਾਮ ਸਿੰਘ ਅਤੇ ਕੁਲਵਿੰਦਰ ਸਿੰਘ ਕਿੰਦਾਂ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ 2 ਟਿੱਪਰ ਰੇਤ ਨਾਲ ਭਰੇ ਕਾਬੂ, ਅਣਪਛਾਤੇ ਖ਼ਿਲਾਫ਼ ਮੁਕੱਦਮਾ ਦਰਜ ਅਗਲੀ ਖ਼ਬਰ ਨਹੀਂ ਰਹੇ ਸੀ.ਪੀ.ਆਈ.ਐੱਮ. ਦੇ ਸਾਬਕਾ ਸੂਬਾ ਕਮੇਟੀ ਮੈਂਬਰ ਕਾਮਰੇਡ ਸ਼ਬੇਗ ਸਿੰਘ ਪਾਰਟੀ ਸਾਥੀਆਂ ਅਤੇ ਪਰਿਵਾਰਕ ਮੈਬਰਾਂ ਨ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।