12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਵਿਵੇਕਾਨੰਦ ਵਰਲਡ ਸਕੂਲ ’ਚ ਕਿੰਡਰਗਾਰਟਨ ਵਿਦਿਆਰਥੀਆਂ ਦਾ ਇਨਵੈਸਟੀਚਰ ਸਮਾਰੋਹ ਕਰਵਾਇਆ

ਫ਼ਿਰੋਜ਼ਪੁਰ, 11 ਅਗਸਤ (ਗੁਰਿੰਦਰ ਸਿੰਘ)-ਵਿਵੇਕਾਨੰਦ ਵਰਲਡ ਸਕੂਲ ’ਚ ਕਿੰਡਰਗਾਰਟਨ ਦੇ ਵਿਦਿਆਰਥੀਆਂ ਲਈ ਇਨਵੈਸਟੀਚਰ ਸਮਾਰੋਹ ਉਤਸ਼ਾਹ ਅਤੇ ਜੋਸ਼ ਨਾਲ ਕਰਵਾਇਆ ਗਿਆ। ਸਮਾਰੋਹ ਦਾ ਮੁੱਖ ਉਦੇਸ਼ ਨੰਨ੍ਹੇ ਵਿਦਿਆਰਥੀਆਂ ’ਚ ਛੋਟੀ ਉਮਰ ਤੋਂ ਹੀ ਜ਼ਿੰਮੇਵਾਰੀ, ਆਤਮ-ਵਿਸ਼ਵਾਸ, ਅਨੁਸ਼ਾਸਨ ਅਤੇ ਟੀਮ ਵਰਕ ਦੀ ਭਾਵਨਾ ਵਿਕਸਿਤ ਕਰਨਾ ਸੀ।

ਅਜੀਤ ਡੈਸਕ 12-08-2026
ਫ਼ਿਰੋਜ਼ਪੁਰ, 11 ਅਗਸਤ (ਗੁਰਿੰਦਰ ਸਿੰਘ)-ਵਿਵੇਕਾਨੰਦ ਵਰਲਡ ਸਕੂਲ ’ਚ ਕਿੰਡਰਗਾਰਟਨ ਦੇ ਵਿਦਿਆਰਥੀਆਂ ਲਈ ਇਨਵੈਸਟੀਚਰ ਸਮਾਰੋਹ ਉਤਸ਼ਾਹ ਅਤੇ ਜੋਸ਼ ਨਾਲ ਕਰਵਾਇਆ ਗਿਆ। ਸਮਾਰੋਹ ਦਾ ਮੁੱਖ ਉਦੇਸ਼ ਨੰਨ੍ਹੇ ਵਿਦਿਆਰਥੀਆਂ ’ਚ ਛੋਟੀ ਉਮਰ ਤੋਂ ਹੀ ਜ਼ਿੰਮੇਵਾਰੀ, ਆਤਮ-ਵਿਸ਼ਵਾਸ, ਅਨੁਸ਼ਾਸਨ ਅਤੇ ਟੀਮ ਵਰਕ ਦੀ ਭਾਵਨਾ ਵਿਕਸਿਤ ਕਰਨਾ ਸੀ। ਸਕੂਲ ਦੇ ਡਾਇਰੈਕਟਰ ਡਾ.ਐਸ.ਐਨ.ਰੁਦਰਾ ਨੇ ਦੱਸਿਆ ਕਿ ਬੱਚਿਆਂ ਨੂੰ ਛੋਟੀ ਉਮਰ ਵਿਚ ਜ਼ਿੰਮੇਵਾਰੀਆਂ ਸੌਂਪਣ ਨਾਲ ਉਨ੍ਹਾਂ ਵਿਚ ਅਗਵਾਈ ਦੇ ਗੁਣ ਵਿਕਸਿਤ ਹੁੰਦੇ ਹਨ ਅਤੇ ਉਹ ਭਵਿੱਖ ਦੀਆਂ ਚੁਨੌਤੀਆਂ ਲਈ ਬਿਹਤਰ ਢੰਗ ਨਾਲ ਤਿਆਰ ਹੁੰਦੇ ਹਨ। ਸਮਾਰੋਹ ਵਿਚ ਸਕੂਲ ਦੀ ਸੈਕਟਰੀ ਡੌਲੀ ਭਾਸਕਰ, ਵੀ.ਪੀ. ਐਡਮਿਨ ਮਹਿਮਾ ਕਪੂਰ ਅਤੇ ਵੀ.ਪੀ. ਅਕੈਡਮਿਕਸ ਸ਼ਿਪਰਾ ਅਰੋੜਾ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਸਮਾਰੋਹ ਦੀ ਸ਼ੁਰੂਆਤ ਮਹਿਮਾਨਾਂ ਵਲੋਂ ਦੀਪ ਪ੍ਰਜ੍ਵਲਿਤ ਕਰਕੇ ਕੀਤੀ ਗਈ। ਇਸ ਮੌਕੇ ਕਿੰਡਰਗਾਰਟਨ ਦੇ ਵਿਦਿਆਰਥੀਆਂ ਨੂੰ ਹੈੱਡ ਬੁਆਏ, ਹੈੱਡ ਗਰਲ, ਵਾਈਸ ਹੈੱਡ ਬੁਆਏ, ਵਾਈਸ ਹੈੱਡ ਗਰਲ, ਐਕਟੀਵਿਟੀ ਹੈੱਡ, ਡਿਸਿਪਲਿਨ ਹੈੱਡ, ਈਕੋ ਵਾਰੀਅਰਜ਼ ਅਤੇ ਸਪੋਰਟਸ ਕੈਪਟਨ ਵਰਗੀਆਂ ਵੱਖ-ਵੱਖ ਜ਼ਿੰਮੇਵਾਰੀਆਂ ਲਈ ਬੈਜ ਪ੍ਰਦਾਨ ਕੀਤੇ ਗਏ। ਡਾ.ਰੁਦਰਾ ਨੇ ਕਿਹਾ ਕਿ ਲੀਡਰਸ਼ਿਪ ਸਿਰਫ਼ ਅੱਗੇ ਰਹਿਣ ਦਾ ਨਾਮ ਨਹੀਂ, ਸਗੋਂ ਦੂਜਿਆਂ ਦੀ ਸਮਰੱਥਾ ਨੂੰ ਉਭਾਰਨ ਦੀ ਯੋਗਤਾ ਵੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਪ੍ਰੋਗਰਾਮ ਬੱਚਿਆਂ ਨੂੰ ਕਿਤਾਬੀ ਸਿੱਖਿਆ ਦੇ ਨਾਲ ਜੀਵਨ ਦੀਆਂ ਜ਼ਿੰਮੇਵਾਰੀਆਂ ਸਮਝਣ ਦਾ ਮੌਕਾ ਦਿੰਦੇ ਹਨ।
ਪਿਛਲੀ ਖ਼ਬਰ ਸਿਹਤ ਵਿਭਾਗ ਨੇ ਪਿੰਡ ਗੱਟੀ ਰਾਜੋ ਕੇ ਵਿਖੇ ਲਗਾਇਆ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਮੁਫ਼ਤ ਦਵਾਈਆਂ ਅਤੇ ਮਰੀਜ਼ਾਂ ਨੂੰ ਵੰਡੀ... ਅਗਲੀ ਖ਼ਬਰ ਸ੍ਰੀ ਸ਼ਿਵ ਆਸ਼ਰਮ ਗੁੱਗਾ ਮੰਦਰ ’ਚ ਭੂਮੀ ਪੂਜਨ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।