12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਕੌਂਸਲਰ ਅਮਨ ਦੁੱਗਲ ਵਲੋਂ ਕਾਂਵੜੀਆਂ ਦਾ ਭਰਵਾਂ ਸਵਾਗਤ

ਗੁਰੂਹਰਸਹਾਏ, 11 ਅਗਸਤ (ਕਪਿਲ ਕੰਧਾਰੀ)-ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਵਣ ਸ਼ਿਵਰਾਤਰੀ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ ਗੰਗਾ ਜਲ ਲੈਣ ਲਈ ਹਰਿਦੁਆਰ ਗਏ ਕਾਂਵੜੀਏ ਸ਼ਿਵਰਾਤਰੀ ਦੇ ਦਿਨ ਗੁਰੂਹਰਸਹਾਏ ਪਹੁੰਚੇ। ਸ਼ਹਿਰ ’ਚ ਪਹੁੰਚਣ ’ਤੇ ਸ਼ਹਿਰ ਵਾਸੀਆਂ ਵਲੋਂ ਕਾਂਵੜੀਆਂ ਦਾ ਉਤਸ਼ਾਹ ਨਾਲ ਸਵਾਗਤ ਕੀਤਾ ਗਿਆ।

ਅਜੀਤ ਡੈਸਕ 12-08-2026
ਗੁਰੂਹਰਸਹਾਏ, 11 ਅਗਸਤ (ਕਪਿਲ ਕੰਧਾਰੀ)-ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਵਣ ਸ਼ਿਵਰਾਤਰੀ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ ਗੰਗਾ ਜਲ ਲੈਣ ਲਈ ਹਰਿਦੁਆਰ ਗਏ ਕਾਂਵੜੀਏ ਸ਼ਿਵਰਾਤਰੀ ਦੇ ਦਿਨ ਗੁਰੂਹਰਸਹਾਏ ਪਹੁੰਚੇ। ਸ਼ਹਿਰ ’ਚ ਪਹੁੰਚਣ ’ਤੇ ਸ਼ਹਿਰ ਵਾਸੀਆਂ ਵਲੋਂ ਕਾਂਵੜੀਆਂ ਦਾ ਉਤਸ਼ਾਹ ਨਾਲ ਸਵਾਗਤ ਕੀਤਾ ਗਿਆ। ਇਸੇ ਦੌਰਾਨ ਵਾਰਡ ਨੰਬਰ 14 ਵਿਖੇ ਬਣੇ ਸ਼ਿਵ ਮੰਦਰ ਵਿਚ ਕਾਂਵੜੀਆਂ ਦੇ ਪਹੁੰਚਣ ’ਤੇ ਵਾਰਡ ਨੰਬਰ 14 ਦੇ ਕੌਂਸਲਰ ਹਰਮੀਤ ਸਿੰਘ ਅਮਨ ਦੁੱਗਲ ਵਲੋਂ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਗਿਆ। ਕੌਂਸਲਰ ਅਮਨ ਦੁੱਗਲ ਅਤੇ ਵਾਰਡ ਵਾਸੀਆਂ ਨੇ ਕਾਂਵੜੀਆਂ ਨੂੰ ਸਿਰੋਪਾਓ ਭੇਟ ਕੀਤੇ, ਫੁੱਲਾਂ ਦੇ ਹਾਰ ਪਾ ਕੇ ਸਨਮਾਨਿਤ ਕੀਤਾ ਅਤੇ ਫੁੱਲਾਂ ਦੀ ਵਰਖਾ ਕਰਕੇ ਉਨ੍ਹਾਂ ਦਾ ਸਵਾਗਤ ਕੀਤਾ। ਇਸ ਉਪਰੰਤ ਕਾਂਵੜੀਆਂ ਵਲੋਂ ਹਰਿਦੁਆਰ ਤੋਂ ਲਿਆਂਦਾ ਪਵਿੱਤਰ ਗੰਗਾ ਜਲ ਸ਼ਿਵ ਮੰਦਰ ਵਿਖੇ ਭਗਵਾਨ ਸ਼ਿਵ ਜੀ ਦੇ ਸ਼ਿਵਲਿੰਗ ’ਤੇ ਅਭਿਸ਼ੇਕ ਵਜੋਂ ਚੜ੍ਹਾਇਆ ਗਿਆ। ਇਸ ਮੌਕੇ ਕੌਂਸਲਰ ਹਰਮੀਤ ਸਿੰਘ ਅਮਨ ਦੁੱਗਲ ਨੇ ਸਮੂਹ ਸ਼ਹਿਰ ਵਾਸੀਆਂ ਅਤੇ ਗੁਰੂਹਰਸਹਾਏ ਪਹੁੰਚੇ ਕਾਂਵੜੀਆਂ ਨੂੰ ਸਾਵਣ ਸ਼ਿਵਰਾਤਰੀ ਦੀਆਂ ਸ਼ੁੱਭਕਾਮਨਾਵਾਂ ਦਿੰਦਿਆਂ ਕਿਹਾ ਕਿ ਸਾਵਣ ਮਹੀਨਾ ਭਗਵਾਨ ਸ਼ਿਵ ਜੀ ਦੀ ਭਗਤੀ ਅਤੇ ਆਸਥਾ ਦਾ ਪਵਿੱਤਰ ਮਹੀਨਾ ਹੈ। ਉਨ੍ਹਾਂ ਕਿਹਾ ਕਿ ਕਾਵੜੀਆਂ ਵਲੋਂ ਕੀਤੀ ਜਾ ਰਹੀ ਇਹ ਧਾਰਮਿਕ ਯਾਤਰਾ ਸ਼ਰਧਾ ਅਤੇ ਸੇਵਾ ਦੀ ਭਾਵਨਾ ਦਾ ਪ੍ਰਤੀਕ ਹੈ। ਉਨ੍ਹਾਂ ਸਮੂਹ ਸੰਗਤਾਂ ਨੂੰ ਸਾਵਣ ਸ਼ਿਵਰਾਤਰੀ ਦੀਆਂ ਲੱਖ-ਲੱਖ ਵਧਾਈਆਂ ਦਿੱਤੀਆਂ
ਪਿਛਲੀ ਖ਼ਬਰ ਪੰਜਾਬ ਸਕੂਲ ਖੇਡਾਂ, ਜ਼ੋਨਲ ਵਾਲੀਬਾਲ ਟੂਰਨਾਮੈਂਟ ’ਚ ਡੀ.ਸੀ.ਐਮ. ਸਕੂਲ ਦਾ ਦਬਦਬਾ, ਪੰਜ ਵਰਗਾਂ ’ਚ ਜਿੱਤੇ ਸੋਨ ਤਗਮੇ ਅਗਲੀ ਖ਼ਬਰ ਸੂਬੇ ’ਚ ਲੋਕ ਮੁੜ 2027 ’ਚ ਬਣਾਉਣਗੇ ‘ਆਪ’ ਦੀ ਸਰਕਾਰ-ਗਿੱਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।