11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-08-2026

ਸਾਂਝ ਸਾਹਿਤ ਸਭਾ ਦੀ ਕਾਰਜਕਾਰਨੀ ਦਾ ਗਠਨ, ਜਗਰੂਪ ਸਿੰਘ ਮਾਨ ਪ੍ਰਧਾਨ ਬਣੇ

ਤਲਵੰਡੀ ਭਾਈ, 10 ਅਗਸਤ(ਕੁਲਜਿੰਦਰ ਸਿੰਘ ਗਿੱਲ)-ਸਾਂਝ ਸਾਹਿਤ ਸਭਾ ਤਲਵੰਡੀ ਭਾਈ ਦੀ ਮਹੀਨਾਵਾਰ ਮੀਟਿੰਗ ਸ਼ਹੀਦ ਭਗਤ ਸਿੰਘ ਪਾਰਕ ਵਿਖੇ ਸਭਾ ਦੇ ਅਹੁਦੇਦਾਰਾਂ ਅਤੇ ਸਾਹਿਤ ਪ੍ਰੇਮੀਆਂ ਦੀ ਹਾਜ਼ਰੀ ’ਚ ਹੋਈ। ਇਸ ਮੌਕੇ ਕਵੀਆਂ, ਗੀਤਕਾਰਾਂ, ਗਾਇਕਾਂ ਅਤੇ ਸਾਹਿਤਕਾਰਾਂ ਨੇ ਆਪਣੀਆਂ ਰਚਨਾਵਾਂ ਪੇਸ਼ ਕਰਕੇ ਸਾਹਿਤਕ ਰੰਗ ਬੰਨ੍ਹਿਆ।

ਅਜੀਤ ਡੈਸਕ 11-08-2026
ਤਲਵੰਡੀ ਭਾਈ, 10 ਅਗਸਤ(ਕੁਲਜਿੰਦਰ ਸਿੰਘ ਗਿੱਲ)-ਸਾਂਝ ਸਾਹਿਤ ਸਭਾ ਤਲਵੰਡੀ ਭਾਈ ਦੀ ਮਹੀਨਾਵਾਰ ਮੀਟਿੰਗ ਸ਼ਹੀਦ ਭਗਤ ਸਿੰਘ ਪਾਰਕ ਵਿਖੇ ਸਭਾ ਦੇ ਅਹੁਦੇਦਾਰਾਂ ਅਤੇ ਸਾਹਿਤ ਪ੍ਰੇਮੀਆਂ ਦੀ ਹਾਜ਼ਰੀ ’ਚ ਹੋਈ। ਇਸ ਮੌਕੇ ਕਵੀਆਂ, ਗੀਤਕਾਰਾਂ, ਗਾਇਕਾਂ ਅਤੇ ਸਾਹਿਤਕਾਰਾਂ ਨੇ ਆਪਣੀਆਂ ਰਚਨਾਵਾਂ ਪੇਸ਼ ਕਰਕੇ ਸਾਹਿਤਕ ਰੰਗ ਬੰਨ੍ਹਿਆ। ਮੀਟਿੰਗ ਉਪਰੰਤ ਸਭਾ ਦੀ ਨਵੀਂ ਕਾਰਜਕਾਰਣੀ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ। ਚੋਣ ਦੌਰਾਨ ਮਾਸਟਰ ਹਰਸੇਵਕ ਸਿੰਘ ਸਾਧੂਵਾਲਾ ਨੂੰ ਸਰਪ੍ਰਸਤ, ਜਗਰੂਪ ਸਿੰਘ ਮਾਨ ਨੂੰ ਪ੍ਰਧਾਨ, ਡਾ: ਗੁਰਮੇਲ ਸਿੰਘ ਧਾਲੀਵਾਲ ਨੂੰ ਉਪ ਪ੍ਰਧਾਨ, ਮਨਪ੍ਰੀਤ ਛੀਨਾ ਨੂੰ ਸੀਨੀਅਰ ਮੀਤ ਪ੍ਰਧਾਨ, ਜਸਮੇਲ ਸਿੰਘ ਕਲਸੀ ਨੂੰ ਖ਼ਜ਼ਾਨਚੀ, ਅਵਤਾਰ ਸਿੰਘ ਕਲਸੀ ਨੂੰ ਜਨਰਲ ਸਕੱਤਰ, ਸਲੀਮ ਸਾਬਰੀ ਨੂੰ ਸਹਾਇਕ ਸਕੱਤਰ, ਕੁਲਵੰਤ ਕਮਲਾ ਨੂੰ ਸਕੱਤਰ ਅਤੇ ਬਲਵੀਰ ਸਿਕੰਦਰ ਨੂੰ ਪ੍ਰੈੱਸ ਸਕੱਤਰ ਚੁਣਿਆ ਗਿਆ। ਇਸ ਤੋਂ ਇਲਾਵਾ ਜੱਸਾ ਸਿੰਘ ਬਰਾੜ, ਹੰਸ ਰਾਜ ਹੰਸਾ ਅਤੇ ਹਰਾਜ ਨੂੰ ਸਭਾ ਦੇ ਸਲਾਹਕਾਰ ਨਿਯੁਕਤ ਕੀਤਾ ਗਿਆ। ਨਵੀਂ ਚੁਣੀ ਕਾਰਜਕਾਰਨੀ ਨੇ ਸਭਾ ਦੀਆਂ ਸਾਹਿਤਕ ਸਰਗਰਮੀਆਂ ਨੂੰ ਹੋਰ ਵਿਸਥਾਰ ਦੇਣ ਦੇ ਨਾਲ-ਨਾਲ ਨਵੇਂ ਲੇਖਕਾਂ ਅਤੇ ਕਲਾਕਾਰਾਂ ਨੂੰ ਆਪਣੀ ਕਲਾ ਪੇਸ਼ ਕਰਨ ਲਈ ਮੰਚ ਮੁਹੱਈਆ ਕਰਵਾਉਣ ਦਾ ਭਰੋਸਾ ਦਿੱਤਾ।
ਪਿਛਲੀ ਖ਼ਬਰ ਜ਼ੀਰਾ ਵਿਕਾਸ ਪ੍ਰੀਸ਼ਦ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਜੱਲੇ ਖਾਂ ਵਿਖੇ 50 ਬੂਟੇ ਲਗਾਏ ਅਗਲੀ ਖ਼ਬਰ ਚੇਅਰਮੈਨ ਸੰਧੂ ਅਤੇ ਸਾਥੀਆਂ ਵਲੋਂ ਪਿੰਡਾਂ ਨੂੰ ਗ੍ਰਾਂਟਾਂ ਦੇ ਚੈੱਕ ਭੇਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।