08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਫੂਡ ਸੇਫਟੀ ਵਿਭਾਗ ਦੀ ਕਾਰਵਾਈ ਸੋਸ਼ਲ ਮੀਡੀਆ ਤੱਕ ਸੀਮਤ, ਲੋਕ ਚੁੱਕਣ ਲੱਗੇ ਸਵਾਲ ਖਾਣ - ਪੀਣ ਦੇ ਸੈਂਪਲਾਂ ਦੇ ਪਾਸ ਜਾਂ ਫੇਲ੍ਹ ਹੋਣ ਦੀ ਜਾਣਕਾਰੀ ਅੱਜ ਤੱਕ ਜਨਤਕ ਨਹੀਂ , ਪਾਰਦਰਸ਼ਤਾ ’ ਤੇ ਲੱਗੇ ਪ੍ਰਸ਼ਨ ਚਿੰਨ੍ਹ

ਫ਼ਿਰੋਜਪੁਰ, 7 ਅਗਸਤ (ਕੁਲਬੀਰ ਸਿੰਘ ਸੋਢੀ)-ਸਿਹਤ ਵਿਭਾਗ ਦੇ ਫੂਡ ਸੇਫਟੀ ਵਿੰਗ ਵਲੋਂ ਸਮੇਂ-ਸਮੇਂ ’ਤੇ ਖਾਣ-ਪੀਣ ਵਾਲੀਆਂ ਵਸਤੂਆਂ ਦੇ ਸੈਂਪਲ ਭਰੇ ਜਾਣ ਅਤੇ ਵੱਖ-ਵੱਖ ਥਾਵਾਂ ’ਤੇ ਛਾਪੇਮਾਰੀਆਂ ਕੀਤੇ ਜਾਣ ਦੇ ਵੱਡੇ-ਵੱਡੇ ਦਾਅਵੇ ਤਾਂ ਕੀਤੇ ਜਾਂਦੇ ਹਨ, ਪਰ ਹੈਰਾਨੀ ਦੀ ਗੱਲ ਇਹ ਹੈ ਕਿ ਇਨ੍ਹਾਂ ਸੈਂਪਲਾਂ ਵਿਚੋਂ ਕਿੰਨੇ ਪਾਸ ਹੋਏ, ਕਿੰਨੇ ਫੇਲ੍ਹ ਪਾਏ ਗਏ ਅਤੇ ਕਾਬੂ ਕੀਤੇ ਦੁਕਾਨਦਾਰਾਂ ਅਤੇ ਕਾਰੋਬਾਰੀਆਂ ਖ਼ਿਲਾਫ਼ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਗਈ, ਇਸ ਸਬੰਧੀ ਅੱਜ ਤੱਕ ਕੋਈ ਵਿਸਥਾਰਪੂਰਵਕ ਜਾਣਕਾਰੀ ਜਨਤਕ ਨਹੀਂ ਕੀਤੀ ਗਈ। ਜਿਸ ਕਰਕੇ ਸਿਵਲ ਸਰਜਨ ਦੀ ਢਿੱਲੀ ਕਾਰਗੁਜਾਰੀ ਜਾਂ ਫਿਰ ਮੁਲਾਜ਼ਮਾਂ ਨਾਲ ਤਾਲਮੇਲ ਦੀ ਕਮੀ ਸਾਬਿਤ ਹੋ ਰਹੀ ਹੈ।

ਅਜੀਤ ਡੈਸਕ 08-08-2026
ਫ਼ਿਰੋਜਪੁਰ, 7 ਅਗਸਤ (ਕੁਲਬੀਰ ਸਿੰਘ ਸੋਢੀ)-ਸਿਹਤ ਵਿਭਾਗ ਦੇ ਫੂਡ ਸੇਫਟੀ ਵਿੰਗ ਵਲੋਂ ਸਮੇਂ-ਸਮੇਂ ’ਤੇ ਖਾਣ-ਪੀਣ ਵਾਲੀਆਂ ਵਸਤੂਆਂ ਦੇ ਸੈਂਪਲ ਭਰੇ ਜਾਣ ਅਤੇ ਵੱਖ-ਵੱਖ ਥਾਵਾਂ ’ਤੇ ਛਾਪੇਮਾਰੀਆਂ ਕੀਤੇ ਜਾਣ ਦੇ ਵੱਡੇ-ਵੱਡੇ ਦਾਅਵੇ ਤਾਂ ਕੀਤੇ ਜਾਂਦੇ ਹਨ, ਪਰ ਹੈਰਾਨੀ ਦੀ ਗੱਲ ਇਹ ਹੈ ਕਿ ਇਨ੍ਹਾਂ ਸੈਂਪਲਾਂ ਵਿਚੋਂ ਕਿੰਨੇ ਪਾਸ ਹੋਏ, ਕਿੰਨੇ ਫੇਲ੍ਹ ਪਾਏ ਗਏ ਅਤੇ ਕਾਬੂ ਕੀਤੇ ਦੁਕਾਨਦਾਰਾਂ ਅਤੇ ਕਾਰੋਬਾਰੀਆਂ ਖ਼ਿਲਾਫ਼ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਗਈ, ਇਸ ਸਬੰਧੀ ਅੱਜ ਤੱਕ ਕੋਈ ਵਿਸਥਾਰਪੂਰਵਕ ਜਾਣਕਾਰੀ ਜਨਤਕ ਨਹੀਂ ਕੀਤੀ ਗਈ। ਜਿਸ ਕਰਕੇ ਸਿਵਲ ਸਰਜਨ ਦੀ ਢਿੱਲੀ ਕਾਰਗੁਜਾਰੀ ਜਾਂ ਫਿਰ ਮੁਲਾਜ਼ਮਾਂ ਨਾਲ ਤਾਲਮੇਲ ਦੀ ਕਮੀ ਸਾਬਿਤ ਹੋ ਰਹੀ ਹੈ। ਇਸ ਮਾਮਲੇ ਨੂੰ ਲੈ ਕੇ ਸ਼ਹਿਰ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਿ ਜਦੋਂ ਲੋਕਾਂ ਦੀ ਸਿਹਤ ਨਾਲ ਸਿੱਧਾ ਜੁੜਿਆ ਮਾਮਲਾ ਹੈ ਤਾਂ ਫੂਡ ਸੇਫਟੀ ਵਿੰਗ ਅਤੇ ਸਿਹਤ ਵਿਭਾਗ ਵੱਲੋਂ ਲੋਕ ਸੰਪਰਕ ਵਿਭਾਗ ਰਾਹੀਂ ਨਿਯਮਤ ਜਾਣਕਾਰੀ ਕਿਉਂ ਸਾਂਝੀ ਨਹੀਂ ਕੀਤੀ ਜਾ ਰਹੀ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਛਾਪੇਮਾਰੀਆਂ ਹੁੰਦੀਆਂ ਹਨ ਤਾਂ ਉਨ੍ਹਾਂ ਦੇ ਨਤੀਜੇ ਵੀ ਲੋਕਾਂ ਸਾਹਮਣੇ ਆਉਣੇ ਚਾਹੀਦੇ ਹਨ, ਤਾਂ ਜੋ ਮਿਲਾਵਟ ਕਰਨ ਵਾਲਿਆਂ ’ਤੇ ਨਕੇਲ ਕੱਸਣ ਦਾ ਸੰਦੇਸ਼ ਜਾਵੇ ਅਤੇ ਲੋਕਾਂ ਦਾ ਵਿਭਾਗ ’ਤੇ ਭਰੋਸਾ ਬਣਿਆ ਰਹੇ। ਪਰ ਸਾਰੀ ਸਿਹਤ ਵਿਭਾਗ ਦੀ ਸਾਰੀ ਕਾਰਗੁਜਾਰੀ ਸਿਰਫ ਸੋਸ਼ਲ ਮੀਡੀਆ ਤਕ ਹੀ ਸੀਮਤ ਦਿਖਾਈ ਦੇ ਰਹੀ ਹੈ। ਇੱਥੋਂ ਤੱਕ ਕਿ ਫ਼ੂਡ ਸੇਫਟੀ ਵਿਭਾਗ ਦੇ ਉੱਚ ਅਧਿਕਾਰੀ ਆਪਣੇ ਚਹੇਤੇ ਸੋਸ਼ਲ ਮੀਡੀਆ ਵਾਲਿਆਂ ਨੂੰ ਨਾਲ ਮੌਕੇ ’ਤੇ ਰੱਖਦੇ ਹਨ ਤੇ ਬਾਕੀਆ ਦਾ ਫੋਨ ਚੁੱਕਣਾ ਵੀ ਮੁਨਾਸਿਬ ਨਹੀਂ ਸਮਝਦੇ, ਜਿਸ ਕਰਕੇ ਕਈ ਤਰ੍ਹਾਂ ਦੀਆਂ ਸ਼ੱਕ ਦੀਆਂ ਸੂਈਆਂ ਘੁੰਮਣ ਦੇ ਨਾਲ ਸਵਾਲ ਖੜ੍ਹੇ ਹੋ ਰਹੇ ਹਨ। ਚਰਚਾ ਇਹ ਵੀ ਹੈ ਕਿ ਆਖ਼ਿਰ ਜਾਣਕਾਰੀ ਜਨਤਕ ਨਾ ਕਰਨ ਪਿੱਛੇ ਕਾਰਨ ਕੀ ਹਨ, ਕੀ ਵਿਭਾਗੀ ਅਧਿਕਾਰੀਆਂ ਵਿਚਕਾਰ ਤਾਲਮੇਲ ਦੀ ਕਮੀ ਹੈ। ਮਿਲੀਭੁਗਤ ਹੈ, ਪ੍ਰਸ਼ਾਸਕੀ ਲਾਪਰਵਾਹੀ ਹੈ ਜਾਂ ਫਿਰ ਕਿਸੇ ਹੋਰ ਕਾਰਨ ਕਰਕੇ ਨਤੀਜਿਆਂ ਨੂੰ ਜਨਤਕ ਕਰਨ ਵਿਚ ਦੇਰੀ ਹੋ ਰਹੀ ਹੈ ? ਇਹ ਸਵਾਲ ਹੁਣ ਲੋਕਾਂ ਵਿਚ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਸ਼ਹਿਰ ਦੇ ਜਾਗਰੂਕ ਨਾਗਰਿਕਾਂ ਨੇ ਸਿਵਲ ਸਰਜਨ ਅਤੇ ਫੂਡ ਸੇਫਟੀ ਵਿੰਗ ਤੋਂ ਮੰਗ ਕੀਤੀ ਹੈ ਕਿ ਪਿਛਲੇ ਸਮੇਂ ਦੌਰਾਨ ਭਰੇ ਗਏ ਸਾਰੇ ਸੈਂਪਲਾਂ ਦੇ ਪਾਸ ਜਾਂ ਫੇਲ੍ਹ ਹੋਣ ਦੀ ਸਥਿਤੀ, ਲਗਾਏ ਗਏ ਜੁਰਮਾਨਿਆਂ ਅਤੇ ਕੀਤੀ ਗਈ ਕਾਨੂੰਨੀ ਕਾਰਵਾਈ ਦਾ ਪੂਰਾ ਵੇਰਵਾ ਜਨਤਕ ਕੀਤਾ ਜਾਵੇ, ਤਾਂ ਜੋ ਪਾਰਦਰਸ਼ਤਾ ਬਣੀ ਰਹੇ ਅਤੇ ਲੋਕਾਂ ਨੂੰ ਅਸਲ ਸਥਿਤੀ ਦੀ ਜਾਣਕਾਰੀ ਮਿਲ ਸਕੇ। ਲੋਕਾਂ ਦਾ ਮੰਨਣਾ ਹੈ ਕਿ ਜੇਕਰ ਕਾਰਵਾਈ ਪਾਰਦਰਸ਼ੀ ਢੰਗ ਨਾਲ ਸਾਹਮਣੇ ਆਵੇ ਤਾਂ ਮਿਲਾਵਟਖੋਰਾਂ ਵਿਚ ਵੀ ਡਰ ਪੈਦਾ ਹੋਵੇਗਾ ਅਤੇ ਲੋਕਾਂ ਦਾ ਭਰੋਸਾ ਵੀ ਮਜ਼ਬੂਤ ਹੋਵੇਗਾ। ਸ਼ਹਿਰ ਦੇ ਜਾਗਰੂਕ ਨਾਗਰਿਕਾਂ ਨੇ ਮੰਗ ਕੀਤੀ ਹੈ ਕਿ ਸਿਵਲ ਸਰਜਨ ਅਤੇ ਫੂਡ ਸੇਫਟੀ ਵਿੰਗ ਇਸ ਮਾਮਲੇ ’ਤੇ ਸਪੱਸ਼ਟੀਕਰਨ ਦੇਣ। ਲੋਕਾਂ ਵਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਫ਼ੂਡ ਸੇਫਟੀ ਵਾਲੇ ਸਿਰਫ ਵੱਡੀਆਂ ਦੁਕਾਨਾਂ ਤੇ ਸ਼ੋਰੂਮਾਂ ਵਿਚ ਚੈਕਿੰਗ ਕਰ ਰਹੇ ਹਨ, ਜਦਕਿ ਸ਼ਹਿਰ ਦੀਆਂ ਸੜਕਾਂ, ਮੁਹੱਲਿਆਂ, ਮੁੱਖ ਅਤੇ ਅੰਦਰਲੇ ਚੌਂਕਾਂ ਤੇ ਸ਼ਰੇਆਮ ਖਾਣ ਪੀਣ ਅਤੇ ਫਰੂਟ ਵਾਲੀਆਂ ਰੇਹੜੀਆਂ ਲੱਗੀਆਂ ਹੋਈਆਂ ਹਨ, ਜਿਨ੍ਹਾਂ ਤੇ ਹਰ ਕੁਆਲਿਟੀ ਦਾ ਫਰੂਟ ਅਤੇ ਖਾਣ ਪੀਣ ਮਿਲਦਾ ਹੈ, ਉਸ ਬਾਰੇ ਸੋਸ਼ਲ ਮੀਡੀਆ ਤੇ ਕੋਈ ਜਾਣਕਰੀ ਸਾਂਝੀ ਨਹੀਂ, ਕਿਉਂ, ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ, ਜਿਸ ਕਰਕੇ ਫ਼ੂਡ ਸੇਫਟੀ ਦੀ ਕਾਰਗੁਜਾਰੀ ਸ਼ੱਕ ਦੇ ਘੇਰੇ ’ਚ ਆਉਂਦੀ ਨਜ਼ਰ ਆ ਰਹੀ ਹੈ।
ਪਿਛਲੀ ਖ਼ਬਰ ਬੈਠਕ ਢਾਹ ਕੇ ਸਾਮਾਨ ਚੋਰੀ ਕਰਨ ਦਾ ਦੋਸ਼ , 6 ਨਾਮਜਦ ਅਗਲੀ ਖ਼ਬਰ ਆਈ.ਆਰ.ਸੀ.ਟੀ.ਸੀ ਨੇ ‘ਭਾਰਤ ਗੌਰਵ ਡਿਲਕਸ ਏਸੀ ਟੂਰਿਸਟ ਟਰੇਨ’ ’ਤੇ ਸ਼ਾਨਦਾਰ ‘ਸਪਤ ਜੋਤੀਲਿੰਗ ਮਹਾਯਾਤਰਾ’ ਸ਼ੁਰੂ ਕਰਨ ਦਾ ਐ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।