18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਸੰਤ ਬਾਬਾ ਅਮਰਜੀਤ ਸਿੰਘ ਹਰਿਆਲੀ ਮਿਸ਼ਨ ਦੀ ਟੀਮ ਵਲੋਂ ਬੂਟਿਆਂ ਦੀ ਕੀਤੀ ਸਾਂਭ-ਸੰਭਾਲ

ਅਜੀਤ ਡੈਸਕ 25-05-2026
ਮੁੱਦਕੀ, 24 ਮਈ (ਭਾਰਤ ਭੂਸ਼ਨ ਅਗਰਵਾਲ)- ਸੰਤ ਬਾਬਾ ਅਮਰਜੀਤ ਸਿੰਘ ਹਰਿਆਲੀ ਮਿਸ਼ਨ ਦੀ ਟੀਮ ਵਲੋਂ ਬਿਜਲੀ ਘਰ ਮੁੱਦਕੀ ਵਿਖੇ ਲਗਾਏ ਗਏ ਬੂਟਿਆਂ ਦੀ ਜਿੱਥੇ ਸਾਫ਼-ਸਫ਼ਾਈ ਕੀਤੀ ਗਈ, ਉੱਥੇ ਹੀ ਉਨ੍ਹਾਂ ਨੂੰ ਪਾਣੀ ਪਾਇਆ ਗਿਆ | ਇਸ ਮੌਕੇ ਪ੍ਰਧਾਨ ਜਸਵਿੰਦਰ ਸਿੰਘ ਬੱਬੂ ਭੈਲ ਨੇ ਕਿਹਾ ਕਿ ਅੱਜ ਬੂਟੇ ਲਾਉਣਾ ਸਮੇਂ ਦੀ ਮੁੱਖ ਲੋੜ ਹੈ, ਕਿਉਂਕਿ ਦਰਖਤਾਂ ਦੀ ਗਿਣਤੀ ਘਟਣ ਕਰਕੇ ਬਾਰਿਸ਼ ਘੱਟ ਹੋਣ ਲੱਗ ਗਈ ਹੈ ਤੇ ਪਾਣੀ ਦਿਨੋਂ-ਦਿਨ ਡੂੰਘਾ ਹੁੰਦਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਜਿੰਨੀ ਜ਼ਰੂਰਤ ਬੂਟੇ ਲਾਉਣ ਦੀ ਸਮਝੀ ਜਾ ਰਹੀ ਹੈ, ਉੱਨੀ ਹੀ ਜ਼ਿੰਮੇਵਾਰੀ ਬੂਟਿਆਂ ਦੀ ਸਾਂਭ-ਸੰਭਾਲ ਦੀ ਵੀ ਸਮਝਣੀ ਜ਼ਰੂਰੀ ਹੈ | ਪ੍ਰਧਾਨ ਬੱਬੂ ਭੈਲ ਨੇ ਸਮੂਹ ਨਗਰ ਨਿਵਾਸੀਆਂ ਤੇ ਇਲਾਕਾ ਨਿਵਾਸੀਆਂ ਨੂੰ ਵੱਧ ਤੋਂ ਵੱਧ ਸਹਿਯੋਗ ਕਰਨ ਦੀ ਅਪੀਲ ਕੀਤੀ ਗਈ | ਇਸ ਮੌਕੇ ਭੂਸ਼ਣ ਕੁਮਾਰ ਗੁਪਤਾ ਮੀਤ ਪ੍ਰਧਾਨ, ਹਰਪ੍ਰੀਤ ਸਿੰਘ ਕੈਂਥ ਮੀਤ ਪ੍ਰਧਾਨ, ਮਾਸਟਰ ਦੀਦਾਰ ਸਿੰਘ ਪੈ੍ਰੱਸ ਸਕੱਤਰ, ਸੁਖਜੀਤ ਸਿੰਘ ਬਰਾੜ ਮੀਤ ਪ੍ਰਧਾਨ, ਦਲਬੀਰ ਸਿੰਘ ਬਰਾੜ ਮੀਤ ਪ੍ਰਧਾਨ, ਮਾਸਟਰ ਬਲਜੀਤ ਸਿੰਘ ਫ਼ੌਜੀ ਮੀਤ ਪ੍ਰਧਾਨ, ਸੁਖਦੇਵ ਸਿੰਘ ਰਾਜੂ ਪੇ੍ਰਮੀ ਸਕੱਤਰ, ਬਲਜੀਤ ਸਿੰਘ ਸਾਗਰ ਸਟੂਡੀਓ ਖ਼ਜ਼ਾਨਚੀ, ਗੁਰਨਾਮ ਸਿੰਘ ਗਾਮਾ ਮੈਂਬਰ ਚੰਦੜ, ਅਵਤਾਰ ਸਿੰਘ ਤਾਰੀ ਮੈਂਬਰ, ਕਾਕਾ ਨੂਰਾ ਆਦਿ ਮੈਂਬਰ ਹਾਜ਼ਰ ਸਨ |
ਪਿਛਲੀ ਖ਼ਬਰ ਐਸ.ਕੇ. ਪਬਲਿਕ ਸਕੂਲ ਵਲੋਂ ਵਿਦਿਆਰਥੀਆਂ ਦੀ ਇਨਵੈਸਟੀਚਰ ਸੈਰੇਮਨੀ ਕਰਵਾਈ ਅਗਲੀ ਖ਼ਬਰ ਕਾਂਗਰਸ ਨੇ ਸਦਾ ਪੰਜਾਬ ਤੇ ਪੰਜਾਬੀਆਂ ਲਈ ਕੰਮ ਕੀਤਾ- ਖੋਸਾ, ਨੰਬਰਦਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।