18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਅੱਤ ਦੀ ਗਰਮੀ ਨੇ ਨਗਰ ਕੌਂਸਲ ਚੋਣਾਂ ਲੜ ਰਹੇ ਉਮੀਦਵਾਰਾਂ ਦੇ ਪਸੀਨੇ ਛੁਡਾਏ

ਅਜੀਤ ਡੈਸਕ 25-05-2026
ਜ਼ੀਰਾ, 24 ਮਈ (ਰਜਨੀਸ਼ ਕਥੂਰੀਆ)-10 ਸਾਲ ਬਾਅਦ ਨਗਰ ਕੌਂਸਲ ਜ਼ੀਰਾ ਦੀਆਂ ਚੋਣਾਂ ਲੜ ਰਹੇ ਉਮੀਦਵਾਰਾਂ ਵਲੋਂ ਚੋਣ ਪ੍ਰਚਾਰ ਸਿਖਰ 'ਤੇ ਪਹੁੰਚ ਚੁੱਕਾ ਹੈ | ਕੁਝ ਰਾਜਨੀਤਿਕ ਪਾਰਟੀਆਂ ਵੱਲੋਂ ਵੋਟਰਾਂ ਨੂੰ ਭਰਮਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ | ਦੂਸਰੇ ਪਾਸੇ ਅੱਤ ਦੀ ਗਰਮੀ ਨੇ ਘਰ-ਘਰ ਜਾ ਕੇ ਵੋਟਾਂ ਮੰਗ ਰਹੇ ਉਮੀਦਵਾਰਾਂ ਦੇ ਪਸੀਨੇ ਛੁਡਾ ਦਿੱਤੇ ਹਨ | ਚੋਣਾਂ ਨੂੰ ਲੈ ਕੇ ਵੋਟਰ ਕਾਫ਼ੀ ਹੱਦ ਤੱਕ ਸੰਤੁਸ਼ਟ ਨਜ਼ਰ ਆ ਰਹੇ ਹਨ | ਰਾਜਨੀਤਿਕ ਆਗੂਆਂ ਦੇ ਵਰਤਾਰਿਆਂ ਤੋਂ ਵੋਟਰ ਵੀ ਕਾਫ਼ੀ ਕੁਝ ਸਿੱਖ ਚੁੱਕੇ ਹਨ ਅਤੇ ਹਰੇਕ ਪਾਰਟੀ ਦੇ ਉਮੀਦਵਾਰਾਂ ਨੂੰ ਵੋਟਾਂ ਪਾਉਣ ਦਾ ਭਰੋਸਾ ਦਿੰਦੇ ਹਨ ਪਰ ਦਿਲ ਦਾ ਭੇਤ ਕਿਸੇ ਨੂੰ ਵੀ ਨਹੀਂ ਦੇ ਰਹੇ | ਇਸ ਗੱਲ ਨੂੰ ਲੈ ਕੇ ਰਾਜਨੀਤਿਕ ਪਾਰਟੀਆਂ ਦੇ ਉਮੀਦਵਾਰ ਵੀ ਭੰਬਲਭੂਸੇ ਵਿਚ ਫਸੇ ਹੋਏ ਹਨ | ਜਿਵੇਂ ਜਿਵੇਂ ਵੋਟਾਂ ਪੈਣ ਦਾ ਦਿਨ ਨੇੜੇ ਆਉਂਦਾ ਜਾ ਰਿਹਾ ਹੈ ਉਮੀਦਵਾਰਾਂ ਦੇ ਦਿਲਾਂ ਦੀਆਂ ਧੜਕਣਾ ਤੇਜ਼ ਹੋ ਰਹੀਆਂ ਹਨ | ਵਾਰਡ ਨੰਬਰ 12 ਵਿੱਚ ਕੱਲ ਆਮ ਆਦਮੀ ਪਾਰਟੀ ਦੇ ਇਕ ਸਮਰਥਕ ਦੇ ਕਾਂਗਰਸ ਪਾਰਟੀ ਦੇ ਉਮੀਦਵਾਰ ਅਤੇ ਉਸ ਦੇ ਸਮਰਥਕਾਂ ਵਲੋਂ ਹਮਲਾ ਕੀਤੇ ਜਾਣ ਤੋਂ ਬਾਅਦ ਸ਼ਹਿਰ ਨਿਵਾਸੀ ਕਿਸੇ ਵੱਡੇ ਸੰਭਾਵਿਤ ਟਕਰਾਅ ਨੂੰ ਲੈ ਕੇ ਸਹਿਮੇ ਹੋਏ ਹਨ ਅਤੇ 26 ਮਈ 2026 ਨੂੰ ਵੋਟਾਂ ਪੈਣ ਦੇ ਅਮਲ ਤੱਕ ਮਾਹੌਲ ਸ਼ਾਂਤੀ ਪੂਰਵਕ ਰਹਿਣ ਦੀਆਂ ਆਸਾਂ ਜਤਾ ਰਹੇ ਹਨ | ਸ਼ਹਿਰ ਨਿਵਾਸੀਆਂ ਦੀ ਪੁਲਿਸ ਪ੍ਰਸ਼ਾਸਨ ਤੋਂ ਮੰਗ ਹੈ ਕਿ ਕਿਸੇ ਤਰ੍ਹਾਂ ਦੇ ਸੰਭਾਵਿਤ ਟਕਰਾਅ ਨੂੰ ਟਾਲਣ ਲਈ ਨਗਰ ਕੌਂਸਲ ਜ਼ੀਰਾ ਦੀ ਹਦੂਦ ਤੋਂ ਬਾਹਰਲੇ ਲੋਕਾਂ ਨੂੰ ਸ਼ਹਿਰ ਵਿਚ ਦਾਖਲ ਹੋਣ 'ਤੇ ਪਾਬੰਦੀ ਲਗਾ ਕੇ ਅਮਨ ਕਾਨੂੰਨ ਦੀ
ਪਿਛਲੀ ਖ਼ਬਰ ਦਰਬਾਰ ਸਾਹਿਬ 'ਤੇ ਗੁਮਟ ਰਖਵਾਇਆ ਅਗਲੀ ਖ਼ਬਰ ਐਸ.ਐਸ.ਡੀ. ਗਰਲਜ਼ ਕਾਲਜ ਵਿਖੇ ਅੱਤਵਾਦੀ ਵਿਰੋਧੀ ਦਿਵਸ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।