01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਡੀ. ਐੱਮ. ਓ. ਫ਼ਿਰੋਜ਼ਪੁਰ ਵਲੋਂ ਸਬਜ਼ੀ ਮੰਡੀ ਗੁਰੂਹਰਸਹਾਏ 'ਚ ਆੜ੍ਹਤੀਆਂ ਦੇ ਰਿਕਾਰਡਾਂ ਦੀ ਅਚਾਨਕ ਚੈਕਿੰਗ

ਅਜੀਤ ਡੈਸਕ 09-05-2026
ਗੁਰੂਹਰਸਹਾਏ, 8 ਮਈ (ਕਪਿਲ ਕੰਧਾਰੀ)-ਜ਼ਿਲ੍ਹਾ ਮੰਡੀ ਅਫ਼ਸਰ ਫ਼ਿਰੋਜ਼ਪੁਰ ਜਸ਼ਨਦੀਪ ਸਿੰਘ ਵਲੋਂ ਅੱਜ ਸਵੇਰੇ ਤੜਕਸਾਰ ਹੀ ਸਬਜ਼ੀ ਮੰਡੀ ਗੁਰੂਹਰਸਹਾਏ ਵਿਖੇ ਅਚਾਨਕ ਚੈਕਿੰਗ ਕੀਤੀ ਗਈ | ਡੀ. ਐੱਮ. ਓ. ਦੇ ਮੰਡੀ ਵਿਚ ਪਹੁੰਚਦੇ ਹੀ ਆੜ੍ਹਤੀਆਂ ਅਤੇ ਮੰਡੀ ਕਰਮਚਾਰੀਆਂ ਵਿਚ ਹੜਕੰਪ ਮੱਚ ਗਿਆ | ਚੈਕਿੰਗ ਦੌਰਾਨ ਵੱਖ-ਵੱਖ ਆੜ੍ਹਤੀਆਂ ਦੇ ਰਿਕਾਰਡ, ਖਾਤੇ ਅਤੇ ਹੋਰ ਦਸਤਾਵੇਜ਼ਾਂ ਦੀ ਬਰੀਕੀ ਨਾਲ ਜਾਂਚ ਕੀਤੀ ਗਈ | ਇਸ ਮੌਕੇ ਜਾਣਕਾਰੀ ਲੈਣ ਦੇ ਲਈ ਜਦ ਜ਼ਿਲ੍ਹਾ ਮੰਡੀ ਅਫ਼ਸਰ ਜਸ਼ਨਦੀਪ ਸਿੰਘ ਦੇ ਨਾਲ ਫ਼ੋਨ ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ ਅਤੇ ਉਨ੍ਹਾਂ ਦੇ ਨਾਲ ਆਏ ਅਧਿਕਾਰੀ ਬਿਕਰਮਜੀਤ ਸਿੰਘ ਦੇ ਨਾਲ ਜਦ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਡੀ.ਐੱਮ.ਓ. ਫ਼ਿਰੋਜ਼ਪੁਰ ਦੀ ਅਗਵਾਈ ਹੇਠ ਸਬਜ਼ੀ ਮੰਡੀ ਗੁਰੂਹਰਸਹਾਏ ਦੀ ਉਨ੍ਹਾਂ ਵਲੋਂ ਅੱਜ ਚੈਕਿੰਗ ਕੀਤੀ ਗਈ ਜਿਸ ਦੌਰਾਨ ਉਨ੍ਹਾਂ ਵਲੋਂ ਕਈ ਆੜ੍ਹਤੀਆਂ ਦੇ ਰਿਕਾਰਡ ਆਪਣੇ ਕਬਜ਼ੇ ਵਿਚ ਵੀ ਲਏ ਗਏ ਹਨ | ਉਨ੍ਹਾਂ ਦੱਸਿਆ ਕਿ ਜਿਨ੍ਹਾਂ ਰਿਕਾਰਡਾਂ ਨੂੰ ਜਾਂਚ ਲਈ ਲਿਆ ਗਿਆ ਹੈ, ਉਨ੍ਹਾਂ ਦੀਆਂ ਕਾਪੀਆਂ ਮਾਰਕੀਟ ਕਮੇਟੀ ਦਫ਼ਤਰ ਗੁਰੂਹਰਸਹਾਏ ਵਿਚ ਜਮ੍ਹਾਂ ਕਰਵਾ ਦਿੱਤੀਆਂ ਗਈਆਂ ਹਨ | ਹੁਣ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਵਲੋਂ ਇਨ੍ਹਾਂ ਦਸਤਾਵੇਜ਼ਾਂ ਦੀ ਵਿਸਥਾਰ ਨਾਲ ਜਾਂਚ ਕੀਤੀ ਜਾਵੇਗੀ | ਬਿਕਰਮਜੀਤ ਸਿੰਘ ਨੇ ਕਿਹਾ ਕਿ ਜੇਕਰ ਜਾਂਚ ਦੌਰਾਨ ਕਿਸੇ ਵੀ ਆੜ੍ਹਤੀ ਦੇ ਰਿਕਾਰਡ ਵਿਚ ਕੋਈ ਕਮੀ, ਗੜਬੜ ਜਾਂ ਨਿਯਮਾਂ ਦੀ ਉਲੰਘਣਾ ਸਾਹਮਣੇ ਆਉਂਦੀ ਹੈ ਤਾਂ ਸੰਬੰਧਤ ਆੜ੍ਹਤੀ ਖ਼ਿਲਾਫ਼ ਨਿਯਮਾਂ ਅਨੁਸਾਰ ਕਾਰਵਾਈ ਕਰਦਿਆਂ ਜੁਰਮਾਨਾ ਵੀ ਲਗਾਇਆ ਜਾਵੇਗਾ | ਮੰਡੀ ਵਿਚ ਹੋਈ ਇਸ ਅਚਾਨਕ ਚੈਕਿੰਗ ਨੂੰ ਲੈ ਕੇ ਆੜ੍ਹਤੀਆਂ ਵਿਚ ਸਾਰਾ ਦਿਨ ਬੇਚੈਨੀ ਦੇਖੀ ਗਈ ਇਸ ਸਬੰਧੀ ਜਦ ਸੈਕਟਰੀ ਮਾਰਕੀਟ ਕਮੇਟੀ ਗੁਰੂਹਰਸਹਾਏ ਕਿ੍ਸ਼ਨ ਲਾਲ ਦੇ ਨਾਲ ਬਾਰ ਬਰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨੇ ਫ਼ੋਨ ਚੁੱਕਣਾ ਜ਼ਰੂਰੀ ਨਹੀਂ ਸਮਝਿਆ |
ਪਿਛਲੀ ਖ਼ਬਰ ਜਲਾਲਾਬਾਦ ਵਿਖੇ ਪੁਰਾਣੇ ਸਿਵਲ ਹਸਪਤਾਲ ਦੀ ਥਾਂ 'ਤੇ ਬਣੇਗਾ ਨਵਾਂ ਪ੍ਰਾਇਮਰੀ ਹੈਲਥ ਸੈਂਟਰ ਅਗਲੀ ਖ਼ਬਰ ਜੇ. ਕੇ. ਐੱਸ. ਪਬਲਿਕ ਸਕੂਲ ਨੇ ਯੇਲੋ ਵੀਕ ਉਤਸ਼ਾਹ ਨਾਲ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।