16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

25 ਸਾਲ ਪੂਰੇ ਕਰਨ 'ਤੇ ਸੀਨੀਅਰ ਪੱਤਰਕਾਰ ਰਾਜਵੀਰ ਭਲੂਰੀਏ ਦਾ ਸਨਮਾਨ

ਅਜੀਤ ਡੈਸਕ 08-05-2026
ਮੁੱਦਕੀ, 7 ਮਈ (ਭਾਰਤ ਭੂਸ਼ਨ ਅਗਰਵਾਲ)-ਵਿਸ਼ਵ ਪੱਤਰਕਾਰਤਾ ਦਿਵਸ ਮੌਕੇ 'ਤੇ ਵਿਸ਼ਵ ਪੰਜਾਬੀ ਸਭਾ ਕੈਨੇਡਾ ਇਕਾਈ ਭਾਰਤ ਵਲੋਂ ਸ੍ਰੀ ਅੰਮਿ੍ਤਸਰ ਸਾਹਿਬ ਵਿਖੇ ਇਕ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ, ਜਿਸ ਵਿਚ ਵੱਖ-ਵੱਖ ਪੱਤਰਕਾਰਾਂ ਦਾ ਸਨਮਾਨ ਕੀਤਾ ਗਿਆ | ਇਹ ਸਮਾਗਮ ਵਿਸ਼ਵ ਪੰਜਾਬੀ ਸਭਾ ਕੈਨੇਡਾ ਇਕਾਈ ਭਾਰਤ ਦੇ ਪ੍ਰਧਾਨ ਉੱਘੇ ਸਮਾਜ ਸੇਵੀ, ਸਾਹਿਤਕਾਰ ਅਤੇ ਨਾਮੀ ਕਾਰੋਬਾਰੀ ਸਤਬੀਰ ਸਿੰਘ ਸਿਫ਼ਰ ਅਤੇ ਪੰਜਾਬ ਦੇ ਪ੍ਰਧਾਨ ਨਾਮੀ ਸਾਹਿਤਕਾਰ ਦਲਬੀਰ ਸਿੰਘ ਰਿਆੜ ਦੀ ਪ੍ਰਧਾਨਗੀ ਹੇਠ ਹੋਇਆ | ਇਸ ਦੌਰਾਨ ਮਾਲਵੇ ਤੋਂ ਸੀਨੀਅਰ ਪੱਤਰਕਾਰ ਰਾਜਵੀਰ ਸਿੰਘ ਭਲੂਰੀਆ ਵਲੋਂ ਨਿਭਾਈਆਂ ਹੋਈਆਂ ਸੇਵਾਵਾਂ ਦੀ ਬਦੌਲਤ ਉਨ੍ਹਾਂ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ | ਸਨਮਾਨ ਮਿਲਣ 'ਤੇ ਰਾਜਵੀਰ ਸਿੰਘ ਭਲੂਰੀਏ ਨੇ ਕਿਹਾ ਕਿ ਉਸ ਨੇ ਆਪਣੀ ਪੱਤਰਕਾਰਤਾ ਜੀਵਨ ਦੇ 25 ਸਾਲ ਪੂਰੇ ਕਰ ਲਏ ਹਨ ਅਤੇ ਇਨ੍ਹਾਂ ਸਾਲਾਂ 'ਚ ਉਨ੍ਹਾਂ ਨੇ ਹਮੇਸ਼ਾ ਹੀ ਦੱਬੇ-ਕੁਚਲੇ ਲੋਕਾਂ ਦੀ ਆਵਾਜ਼ ਬਣੇ ਹਨ ਅਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਉਨ੍ਹਾਂ ਨੇ ਆਪਣੀ ਕਲਮ ਰਾਹੀਂ ਮੌਜੂਦਾ ਸਰਕਾਰਾਂ ਦੇ ਧਿਆਨ ਵਿਚ ਲਿਆਂਦਾ | ਇਸ ਮੌਕੇ ਡਾ. ਪ੍ਰਭਜੋਤ ਕੌਰ ਸੰਧੂ, ਡਾ. ਇੰਦਰ ਵਿਰਕ, ਧਰਵਿੰਦਰ ਸਿੰਘ ਔਲਖ, ਜਸਪਾਲ ਸਿੰਘ ਕਥੂਰੀਆ, ਡਾ. ਆਂਚਲ ਅਰੋੜਾ, ਡਾ. ਨਿਧੀ ਪਾਠਕ, ਡਾ. ਜਸਵਿੰਦਰ ਕੌਰ ਜੱਸੀ, ਬਲਜੀਤ ਕੌਰ, ਸੁਖਰਾਜ ਕੌਰ, ਕੈਨੇਡੀਅਨ ਕਾਰੋਬਾਰੀ ਬਾਪੂ ਸੁਬੇਗ ਸਿੰਘ, ਡਾ. ਸਰਜੀਤ ਸਿੰਘ ਦੋਧਰ, ਪਿ੍ੰਸੀਪਲ ਗਿਆਨ ਸਿੰਘ ਘਈ, ਉੱਘੇ ਕਮੇਡੀਅਨ ਸੁਰਿੰਦਰ ਫ਼ਰਿਸ਼ਤਾ ਉਰਫ਼ ਘੁੱਲੇ ਸ਼ਾਹ, ਦੂਰਦਰਸ਼ਨ ਜਲੰਧਰ ਦੇ ਸਾਬਕਾ ਨਿਊਜ਼ ਰੀਡਰ ਅਤੇ ਫ਼ਿਲਮ ਅਦਾਕਾਰ ਅਰਵਿੰਦਰ ਸਿੰਘ ਭੱਟੀ, ਪ੍ਰੋਫੈਸਰ ਜਗਦੀਪ ਸਿੰਘ ਮਾਂਗਟ ਤੋਂ ਇਲਾਵਾ ਵੱਡੀ ਗਿਣਤੀ 'ਚ ਸਾਹਿਤਕਾਰ ਅਤੇ ਨਾਮੀ ਸ਼ਖ਼ਸੀਅਤਾਂ ਹਾਜ਼ਰ ਸਨ |
ਪਿਛਲੀ ਖ਼ਬਰ ਤਿੰਨ ਮਹੀਨਿਆਂ ਤੋਂ ਬਿਨਾਂ ਤਨਖ਼ਾਹ ਕੰਮ ਕਰ ਰਹੇ ਫਿਰੋਜ਼ਪੁਰ ਦੇ ਪੰਚਾਇਤ ਸਕੱਤਰ ਅਗਲੀ ਖ਼ਬਰ ਤਲਵੰਡੀ ਭਾਈ 'ਚ ਭਾਈ ਢੱਡਰੀਆਂ ਵਾਲਿਆਂ ਦੇ ਦੀਵਾਨ 31, 1 ਅਤੇ 2 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।