28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-05-2026

ਜੈਨ ਨੌਜਵਾਨਾਂ ਨੂੰ ਲਾਮਬੰਦ ਕਰਨ ਲਈ 'ਸ੍ਰੀ ਮਹਾਵੀਰ ਯੁਵਕ ਸੰਗਠਨ' ਦਾ ਗਠਨ

ਅਜੀਤ ਡੈਸਕ 07-05-2026
ਵਿਵੇਕ ਜੈਨ ਬਣੇ ਪ੍ਰਧਾਨ
ਫਿਰੋਜ਼ਪੁਰ, 6 ਮਈ (ਰਾਕੇਸ਼ ਚਾਵਲਾ)-ਜੈਨ ਭਾਈਚਾਰੇ ਦੇ ਨੌਜਵਾਨਾਂ ਨੂੰ ਇਕ ਮੰਚ 'ਤੇ ਲਿਆਉਣ ਅਤੇ ਸਮਾਜ ਸੇਵਾ ਤੇ ਧਰਮ ਪ੍ਰਚਾਰ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ 'ਸ੍ਰੀ ਮਹਾਵੀਰ ਯੁਵਕ ਸੰਗਠਨ' ਦਾ ਗਠਨ ਕੀਤਾ ਗਿਆ | ਤਰੁਣ ਜੈਨ ਦੀ ਅਗਵਾਈ ਹੇਠ ਹੋਈ ਮੀਟਿੰਗ 'ਚ ਸਮਾਜ ਦੇ ਦੋ ਦਰਜਨ ਤੋਂ ਵੱਧ ਨੌਜਵਾਨਾਂ ਨੇ ਸ਼ਮੂਲੀਅਤ ਕੀਤੀ ਅਤੇ ਵੱਖ-ਵੱਖ ਸਮਾਜਿਕ ਤੇ ਧਾਰਮਿਕ ਮੁੱਦਿਆਂ 'ਤੇ ਵਿਸਥਾਰਪੂਰਵਕ ਚਰਚਾ ਕੀਤੀ | ਮੀਟਿੰਗ ਦੌਰਾਨ ਸਰਬਸੰਮਤੀ ਨਾਲ ਐਡਵੋਕੇਟ ਵਿਵੇਕ ਜੈਨ ਨੂੰ ਜਥੇਬੰਦੀ ਦਾ ਪ੍ਰਧਾਨ ਚੁਣਿਆ ਗਿਆ | ਇਸ ਦੇ ਨਾਲ ਹੀ ਉਨ੍ਹਾਂ ਨੂੰ ਕਾਰਜਕਾਰੀ ਕਮੇਟੀ ਦੇ ਗਠਨ ਦਾ ਅਧਿਕਾਰ ਵੀ ਸੌਂਪਿਆ ਗਿਆ | ਜਥੇਬੰਦੀ ਦੇ ਗਠਨ ਨੂੰ ਲੈ ਕੇ ਨੌਜਵਾਨਾਂ 'ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਅਤੇ ਸਾਰਿਆਂ ਨੇ ਮਿਲ ਕੇ ਸਮਾਜ ਦੇ ਉਥਾਨ ਲਈ ਕੰਮ ਕਰਨ ਦਾ ਅਹਿਦ ਲਿਆ | ਨਵ-ਗਠਿਤ ਕਮੇਟੀ 'ਚ ਸੁਨੀਲ ਜੈਨ ਨੂੰ ਚੇਅਰਮੈਨ, ਵਿਵੇਕ ਜੈਨ ਨੂੰ ਪ੍ਰਧਾਨ, ਪਾਰਸ ਜੈਨ ਤੇ ਪ੍ਰਦੀਪ ਜੈਨ ਨੂੰ ਉਪ ਪ੍ਰਧਾਨ, ਰੋਹਿਤ ਜੈਨ ਨੂੰ ਜਨਰਲ ਸਕੱਤਰ, ਕਿ੍ਸ਼ਨ ਜੈਨ ਨੂੰ ਸਹਿ-ਸਕੱਤਰ, ਅਸ਼ੀਸ਼ ਜੈਨ ਨੂੰ ਖ਼ਜ਼ਾਨਚੀ, ਰਜਤ ਜੈਨ ਨੂੰ ਸਲਾਹਕਾਰ ਅਤੇ ਹਰਸ਼ ਜੈਨ ਨੂੰ ਪ੍ਰਚਾਰ ਸਕੱਤਰ ਦੀ ਜ਼ਿੰਮੇਵਾਰੀ ਸੌਂਪੀ ਗਈ | ਇਸ ਮੌਕੇ ਪ੍ਰਧਾਨ ਵਿਵੇਕ ਜੈਨ ਨੇ ਸਮੂਹ ਅਹੁਦੇਦਾਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਜਥੇਬੰਦੀ ਦਾ ਮੁੱਖ ਉਦੇਸ਼ ਧਰਮ ਪ੍ਰਚਾਰ ਦੇ ਨਾਲ-ਨਾਲ ਸਮਾਜ ਸੇਵਾ ਰਾਹੀਂ ਆਪਸੀ ਭਾਈਚਾਰਾ, ਪਿਆਰ ਅਤੇ ਏਕਤਾ ਨੂੰ ਵਧਾਵਾ ਦੇਣਾ ਹੈ | ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਸਮੂਹ ਮੈਂਬਰ ਆਪਣੀਆਂ ਜ਼ਿੰਮੇਵਾਰੀਆਂ ਨੂੰ ਪੂਰੀ ਨਿਸ਼ਠਾ, ਮਿਹਨਤ ਅਤੇ ਲਗਨ ਨਾਲ ਨਿਭਾਉਣਗੇ | ਮੀਟਿੰਗ ਦੇ ਅੰਤ 'ਚ ਸਮਾਜ ਦੇ ਨੌਜਵਾਨਾਂ ਨੇ ਜਥੇਬੰਦੀ ਨੂੰ ਮਜ਼ਬੂਤ ਬਣਾਉਣ ਅਤੇ ਲੋਕ ਹਿੱਤ ਦੇ ਕੰਮਾਂ 'ਚ ਵਧ ਚੜ੍ਹ ਕੇ ਸ਼ਮੂਲੀਅਤ ਕਰਨ ਦਾ ਸੰਕਲਪ ਲਿਆ |
ਪਿਛਲੀ ਖ਼ਬਰ ਜੈਨੇਸਿਸ ਡੈਂਟਲ ਕਾਲਜ ਅਤੇ ਹਸਪਤਾਲ ਵਲੋਂ ਲਗਾਇਆ ਦੰਦਾਂ ਦਾ ਮੁਫ਼ਤ ਜਾਂਚ ਕੈਂਪ ਅਗਲੀ ਖ਼ਬਰ 'ਨਵੀਆਂ ਕਲਮਾਂ ਨਵੀਂ ਉਡਾਣ' ਤਹਿਤ ਚਮਕੀਆਂ ਫਿਰੋਜ਼ਪੁਰ ਦੀਆਂ ਦੋ ਵਿਦਿਆਰਥਣਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।