17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-04-2026

ਫ਼ਿਰੋਜ਼ਪੁਰ ਛਾਉਣੀ ਅਤੇ ਹੁਸੈਨੀਵਾਲਾ ਵਿਚਕਾਰ ਚੱਲਣਗੀਆਂ 6 ਜੋੜੀ ਸਪੈਸ਼ਲ ਰੇਲ ਗੱਡੀਆਂ

ਅਜੀਤ ਡੈਸਕ 15-04-2026
ਫ਼ਿਰੋਜ਼ਪੁਰ, 14 ਅਪ੍ਰੈਲ(ਰਾਕੇਸ਼ ਚਾਵਲਾ)-ਹੁਸੈਨੀਵਾਲਾ ਵਿਖੇ ਸਤਲੁਜ ਪੁਲ ਦੇ ਨੇੜੇ ਹਰ ਸਾਲ ਲੱਗਣ ਵਾਲੇ ਵਿਸਾਖੀ ਮੇਲੇ ਦੇ ਮੌਕੇ 'ਤੇ ਰੇਲਵੇ ਵਲੋਂ ਯਾਤਰੀਆਂ ਦੀ ਸਹੂਲਤ ਲਈ ਵੱਡਾ ਫ਼ੈਸਲਾ ਲਿਆ ਗਿਆ ਹੈ | ਰੇਲਵੇ ਪ੍ਰਸ਼ਾਸਨ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 14 ਅਪ੍ਰੈਲ 2026 ਨੂੰ ਫ਼ਿਰੋਜ਼ਪੁਰ ਕੈਂਟ ਅਤੇ ਹੁਸੈਨੀਵਾਲਾ ਦੇ ਵਿਚਕਾਰ 6 ਜੋੜੀ ਵਿਸਾਖੀ ਮੇਲਾ ਸਪੈਸ਼ਲ ਰੇਲਗੱਡੀਆਂ ਚਲਾਉਣ ਦਾ ਫ਼ੈਸਲਾ ਕੀਤਾ ਗਿਆ ਹੈ | ਇਹ ਰੇਲਗੱਡੀਆਂ ਫ਼ਿਰੋਜ਼ਪੁਰ ਕੈਂਟ ਤੋਂ ਹੁਸੈਨੀਵਾਲਾ ਲਈ ਟਰੇਨ ਨੰਬਰ 1 ਸਵੇਰੇ 9 ਵਜੇ, ਟਰੇਨ ਨੰਬਰ 3 ਸਵੇਰੇ 10.30 ਵਜੇ, ਟਰੇਨ ਨੰਬਰ 5 ਸਵੇਰੇ 11.55 ਵਜੇ, ਟਰੇਨ ਨੰਬਰ 7 ਦੁਪਹਿਰ 13.50 ਵਜੇ, ਟਰੇਨ ਨੰਬਰ 9 ਦੁਪਹਿਰ 15.30 ਵਜੇ, ਟਰੇਨ ਨੰਬਰ 11 ਸ਼ਾਮ 17 ਵਜੇ ਰਵਾਨਾ ਹੋਣਗੀਆਂ | ਇਸੇ ਤਰ੍ਹਾਂ ਹੁਸੈਨੀਵਾਲਾ ਤੋਂ ਫ਼ਿਰੋਜ਼ਪੁਰ ਕੈਂਟ ਵਾਪਸੀ ਦੇ ਸਫ਼ਰ ਲਈ ਟਰੇਨ ਨੰਬਰ 2 ਸਵੇਰੇ 9.40 ਵਜੇ, ਟਰੇਨ ਨੰਬਰ 4 ਸਵੇਰੇ 11.10 ਵਜੇ, ਟਰੇਨ ਨੰਬਰ 6 ਦੁਪਹਿਰ 12.45 ਵਜੇ, ਟਰੇਨ ਨੰਬਰ 8 ਦੁਪਹਿਰ 14.40 ਵਜੇ, ਟਰੇਨ ਨੰਬਰ 10 ਸ਼ਾਮ 16.20 ਵਜੇ ਟਰੇਨ ਨੰਬਰ 12 ਸ਼ਾਮ 18 ਵਜੇ ਆਉਣਗੀਆਂ | ਇਹ ਸਾਰੀਆਂ ਵਿਸਾਖੀ ਮੇਲਾ ਸਪੈਸ਼ਲ ਰੇਲਗੱਡੀਆਂ ਆਉਣ-ਜਾਣ ਦੇ ਰਸਤੇ ਵਿਚ ਫ਼ਿਰੋਜ਼ਪੁਰ ਸਿਟੀ ਰੇਲਵੇ ਸਟੇਸ਼ਨ 'ਤੇ ਦੋਵਾਂ ਦਿਸ਼ਾਵਾਂ ਵਿਚ ਰੁਕਣਗੀਆਂ, ਤਾਂ ਜੋ ਸਥਾਨਕ ਯਾਤਰੀਆਂ ਨੂੰ ਮੇਲੇ ਵਿਚ ਜਾਣ ਲਈ ਕੋਈ ਮੁਸ਼ਕਲ ਪੇਸ਼ ਨਾ ਆਵੇ |
ਪਿਛਲੀ ਖ਼ਬਰ ਮਗਨਰੇਗਾ ਕਰਮਚਾਰੀ ਯੂਨੀਅਨ ਵਲੋਂ ਪ੍ਰਸ਼ਾਸਨਿਕ ਅਧਿਕਾਰੀ ਨੂੰ ਮੰਗ ਪੱਤਰ ਅਗਲੀ ਖ਼ਬਰ ਕਿਸਾਨ ਆਗੂਆਂ ਨੇ ਦਾਣਾ ਮੰਡੀ ਕੰਧੇ ਸ਼ਾਹ ਵਿਖੇ ਅਧਿਕਾਰੀਆਂ ਤੋਂ ਸ਼ੁਰੂ ਕਰਵਾਈ ਕਣਕ ਦੀ ਖ਼ਰੀਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।