17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-04-2026

ਡਾ. ਅੰਬੇਦਡਰ ਜੈਅਤੀ ਮੌਕੇ ਫਿਰੋਜ਼ਪੁਰ 'ਚ ਕੱਢੀ ਸ਼ੋਭਾ ਯਾਤਰਾ

ਅਜੀਤ ਡੈਸਕ 15-04-2026
ਫਿਰੋਜ਼ਪੁਰ,14 ਅਪ੍ਰੈਲ (ਸੁਖਵਿੰਦਰ ਸਿੰਘ)-ਡਾ. ਭੀਮ ਰਾਓ ਅੰਬੇਦਕਰ ਦੇ ਜਨਮ ਦਿਨ ਮੌਕੇ ਸ਼ਹਿਰ ਵਿੱਚ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ | ਇਸ ਯਾਤਰਾ ਵਿਚ ਵੱਡੀ ਗਿਣਤੀ ਵਿੱਚ ਸੰਗਤਾਂ ਅਤੇ ਨਗਰ ਵਾਸੀਆਂ ਨੇ ਹਿੱਸਾ ਲਿਆ | ਇਸ ਮੌਕੇ ਸਮਾਜ ਸੇਵੀ ਚੰਦਰ ਉਰਫ਼ ਚੰਦੂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਸ਼ੋਭਾ ਯਾਤਰਾ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿਚੋਂ ਗੁਜ਼ਰੀ, ਜਿੱਥੇ ਲੋਕਾਂ ਵਲੋਂ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ ਗਿਆ | ਥਾਂ-ਥਾਂ ਤੇ ਸ਼ਰਧਾਲੂਆਂ ਵਲੋਂ ਲੰਗਰ ਅਤੇ ਠੰਢੇ ਪਾਣੀ ਦੀ ਸੇਵਾ ਵੀ ਕੀਤੀ ਗਈ | ਸੰਬੋਧਨ ਦੌਰਾਨ ਸਮਾਜ ਸੇਵੀ ਚੰਦਰ ਉਰਫ਼ ਚੰਦੂ ਨੇ ਕਿਹਾ ਕਿ ਡਾ. ਅੰਬੇਦਕਰ ਨੇ ਸੰਵਿਧਾਨ ਰਾਹੀਂ ਹਰ ਨਾਗਰਿਕ ਨੂੰ ਬਰਾਬਰੀ ਦਾ ਹੱਕ ਦਿੱਤਾ ਅਤੇ ਸਮਾਜ ਨੂੰ ਸਿੱਖਿਆ ਦੇ ਰਾਹ 'ਤੇ ਤੁਰਨ ਲਈ ਪ੍ਰੇਰਿਤ ਕੀਤਾ | ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਦਾ ਸੁਪਨਾ ਸੀ ਕਿ ਸਮਾਜ ਦਾ ਹਰ ਵਰਗ ਪੜ੍ਹ-ਲਿਖ ਕੇ ਅੱਗੇ ਵਧੇ, ਇਸ ਲਈ ਸਾਨੂੰ ਆਪਣੇ ਬੱਚਿਆਂ ਦੀ ਸਿੱਖਿਆ 'ਤੇ ਖ਼ਾਸ ਧਿਆਨ ਦੇਣਾ ਚਾਹੀਦਾ ਹੈ | ਉਨ੍ਹਾਂ ਨੇ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ | ਅਖੀਰ ਵਿੱਚ ਸਭ ਨੇ ਇਕੱਠੇ ਹੋ ਕੇ ਬਾਬਾ ਸਾਹਿਬ ਦੇ ਦਿਖਾਏ ਰਾਹ 'ਤੇ ਤੁਰਨ ਅਤੇ ਸਮਾਜ ਵਿਚ ਇਕੱਤਰਤਾ ਤੇ ਸਾਂਝ ਵਧਾਉਣ ਦਾ ਸੰਕਲਪ ਲਿਆ | ਇਸ ਮੌਕੇ ਵਾਲਮੀਕੀ ਧਰਮ ਸਮਾਜ ਦੇ ਜ਼ਿਲ੍ਹਾ ਪ੍ਰਧਾਨ ਪਿੱਪਲ ਸਹੋਤਾ, ਜਨਰਲ ਸਕੱਤਰ ਕਿੱਕਰ ਸਹੋਤਾ, ਗੱਬਰ ਗਿੱਲ ਪ੍ਰਧਾਨ ਲਾਡੀ, ਨਰੇਸ਼, ਬਿੱਟੂ ਭੰਡਾਰੀ, ਦੇਸ ਰਾਜ ਗਿੱਲ, ਦਾਨਵ, ਲਾਡੀ ਗੋਰੀਆ ਆਦਿ ਸ਼ਾਮਿਲ ਸਨ |
ਪਿਛਲੀ ਖ਼ਬਰ ਹਾਰਮੋਨੀ ਆਯੁਰਵੈਦਿਕ ਕਾਲਜ ਵਲੋਂ ਮੈਡੀਕਲ ਅਤੇ ਜਾਗਰੂਕਤਾ ਕੈਂਪ ਦਾ ਆਯੋਜਨ ਅਗਲੀ ਖ਼ਬਰ ਫ਼ਿਰੋਜ਼ਪੁਰ ਛਾਉਣੀ ਵਿਚ ਚੋਰਾਂ ਨੇ ਤਿੰਨ ਸਟੋਰਾਂ ਨੂੰ ਬਣਾਇਆ ਨਿਸ਼ਾਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।