17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਜਮਹੂਰੀ ਕਿਸਾਨ ਸਭਾ ਵਲੋਂ ਬੇਮੌਸਮੀ ਬਰਸਾਤ ਅਤੇ ਗੜੇਮਾਰੀ ਨਾਲ ਹੋਏ ਨੁਕਸਾਨ ਦੀ ਭਰਪਾਈ ਬਿਨਾਂ ਭੇਦਭਾਵ ਦੇਣ ਦੀ ਕੀਤੀ ਮੰਗ

ਅਜੀਤ ਡੈਸਕ 06-04-2026
ਅਬੋਹਰ, 5 ਅਪ੍ਰੈਲ (ਤੇਜਿੰਦਰ ਸਿੰਘ ਖ਼ਾਲਸਾ) ਜਮਹੂਰੀ ਕਿਸਾਨ ਸਭਾ ਦੀ ਵਿਸ਼ੇਸ਼ ਮੀਟਿੰਗ ਜ਼ਿਲ੍ਹਾ ਪ੍ਰਧਾਨ ਸੁਖਚਰਨ ਸਿੰਘ ਬਜੀਦਪੁਰ ਭੋਮਾ ਅਤੇ ਤਹਿਸੀਲ ਪ੍ਰਧਾਨ ਬਲਵੰਤ ਸਿੰਘ ਢਾਣੀ ਕੜਾਕਾ ਸਿੰਘ ਦੀ ਅਗਵਾਈ ਹੇਠ ਅਬੋਹਰ ਦੇ ਨਹਿਰੂ ਪਾਰਕ ਵਿਖੇ ਹੋਈ | ਜਿਸ ਵਿਚ ਹਾਜ਼ਰ ਸਾਰੇ ਮੈਂਬਰਾਂ ਨੇ ਭਾਰੀ ਗੜੇਮਾਰੀ ਅਤੇ ਤੇਜ਼ ਮੀਂਹ ਨਾਲ ਇਲਾਕੇ ਵਿਚ ਹੋਏ ਫ਼ਸਲਾਂ ਦੇ ਨੁਕਸਾਨ ਸਬੰਧੀ ਕਿਸਾਨਾਂ ਦੀ ਭਰਪਾਈ ਤਹਿਤ ਕੁਦਰਤੀ ਆਫ਼ਤ ਮੰਨਦੇ ਹੋਏ ਕੀਤੀ ਜਾਣ ਦੀ ਮੰਗ ਕੀਤੀ ਤਾਂ ਜੋ ਕਿਸਾਨ ਆਪਣੇ ਪੈਰਾਂ ਉੱਪਰ ਖੜੇ ਹੋ ਸਕਣ | ਜਮਹੂਰੀ ਕਿਸਾਨ ਸਭਾ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਪੀੜਤ ਕਿਸਾਨਾਂ ਨੂੰ ਘੱਟੋ ਘੱਟ 50 ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਵੇ | ਉਨ੍ਹਾਂ ਕਿਹਾ ਕਿ ਕਿਸਾਨ ਜਿਨ੍ਹਾਂ ਨੇ ਸਰਕਾਰੀ ਜ਼ਮੀਨ, ਪੰਚਾਇਤੀ ਜ਼ਮੀਨ ਅਤੇ ਠੇਕੇ ਉੱਪਰ ਲੈ ਕੇ ਫ਼ਸਲ ਬੀਜੀ ਹੋਈ ਹੈ ਸਭ ਨੂੰ ਬਿਨਾ ਭੇਦਭਾਵ ਮੁਆਵਜ਼ਾ ਦਿੱਤਾ ਜਾਵੇ | ਇਸ ਮੌਕੇ ਡਾਕਟਰ ਗੋਪਾਲ ਸਿੰਘ ਤਹਿਸੀਲ ਸਕੱਤਰ, ਅਵਤਾਰ ਸਿੰਘ ਅਬੋਹਰ, ਅਰਜਨ ਸਿੰਘ ਢਾਣੀ ਕੜਾਕਾ ਸਿੰਘ, ਦੇਵੀ ਲਾਲ ਬੁਰਜ ਮੁਹਾਰ, ਜੱਗਾ ਸਿੰਘ ਸੀਡ ਫਾਰਮ ਕੱਚਾ, ਹਰਦਿੱਤ ਸਿੰਘ, ਸਾਥੀ ਰਮੇਸ਼ ਵਡੇਰਾ ਆਦਿ ਸੂਬਾ ਕਮੇਟੀ ਮੈਂਬਰ ਹਾਜ਼ਰ ਸਨ |
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੀ ਜ਼ਿਲ੍ਹਾ ਪੱਧਰੀ ਮੀਟਿੰਗ 'ਚ ਪੰਥ, ਪੰਜਾਬ ਅਤੇ ਕਿਸਾਨੀ ਹਿਤਾਂ ਦੀ ਰੱਖਿਆ ਲਈ ਇ... ਅਗਲੀ ਖ਼ਬਰ ਮਰੀਜ਼ਾਂ ਲਈ ਉਮੀਦ ਦੀ ਕਿਰਨ ਬਣੇ ਐਮ.ਡੀ. ਮੈਡੀਸਨ ਡਾ. ਸੁਬੀਨ ਇੰਦਰ ਕੌਰ ਸਿਵਲ ਹਸਪਤਾਲ ਅਬੋਹਰ ਵਿਖੇ ਦੇ ਰਹੇ ਹਨ ਸ਼ਾਨ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।