17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਮਲਟੀਪਰਪਜ਼ ਕੇਡਰ ਮੁੱਖ ਮੰਤਰੀ ਸਿਹਤ ਯੋਜਨਾ 'ਚ ਕੰਪਿਊਟਰ ਆਪ੍ਰੇਟਰ ਵਜੋਂ ਕੰਮ ਨਹੀਂ ਕਰੇਗਾ-ਮੋਗਾ, ਸੰਧੂ

ਅਜੀਤ ਡੈਸਕ 06-04-2026
ਜ਼ੀਰਾ, 5 ਅਪ੍ਰੈਲ (ਰਜਨੀਸ਼ ਕਥੂਰੀਆ)-ਮਲਟੀਪਰਪਜ਼ ਹੈਲਥ ਇੰਪਲਾਈਜ਼ ਯੂਨੀਅਨ ਪੰਜਾਬ ਦੇ ਪ੍ਰਧਾਨ ਕੁਲਬੀਰ ਸਿੰਘ ਮੋਗਾ ਅਤੇ ਅਜੀਤ ਸਿੰਘ ਸੰਧੂ ਬਲਾਕ ਪ੍ਰਧਾਨ ਕੱਸੋਆਣਾ ਨੇ ਕਿਹਾ ਕਿ ਕਈ ਥਾਵਾਂ 'ਤੇ ਮਲਟੀਪਰਪਜ਼ ਕੇਡਰ ਦੀਆਂ ਡਿਊਟੀਆਂ ਬਿਨਾਂ ਸਹਿਮਤੀ ਤੋਂ ਮੁੱਖ ਮੰਤਰੀ ਸਿਹਤ ਯੋਜਨਾ ਦੇ ਕਾਰਡ ਬਣਾਉਣ ਲਈ ਬਤੌਰ ਕੰਪਿਊਟਰ ਆਪ੍ਰੇਟਰ ਲਗਾਈਆਂ ਜਾ ਰਹੀਆਂ ਹਨ ਜਦੋਂਕਿ ਜਥੇਬੰਦੀ ਇਸ ਮਾਮਲੇ ਵਿਚ ਡਾਇਰੈਕਟਰ ਸਿਹਤ ਸੇਵਾਵਾਂ ਪੰਜਾਬ ਨੂੰ ਲਿਖ ਕਿ ਭੇਜ ਚੁੱਕਾ ਹੈ ਕਿ ਕਾਰਡ ਬਣਾਉਣ ਦੀ ਆਨਲਾਈਨ ਪ੍ਰਕਿਰਿਆ ਦਾ ਕੰਮ ਕੰਪਿਊਟਰ ਸਿੱਖਿਅਤ ਮਾਹਿਰਾਂ ਦਾ ਹੈ ਅਤੇ ਇਸ ਕੰਮ ਲਈ ਸਾਰੇ ਥਾਵਾਂ 'ਤੇ ਕੰਪਿਊਟਰ ਦੀ ਡਿਗਰੀ ਡਿਪਲੋਮਾ ਧਾਰਕ ਮੁਲਾਜ਼ਮ ਕੰਮ ਕਰ ਰਹੇ ਹਨ ਅਤੇ ਮਲਟੀਪਰਪਜ਼ ਕੇਡਰ ਪਾਸ ਕੋਈ ਕੰਪਿਊਟਰ ਦਾ ਡਿਪਲੋਮਾ ਨਹੀਂ ਹੈ, ਬਲਕਿ ਪੈਰਾਮੈਡੀਕਲ ਦਾ ਡਿਪਲੋਮਾ ਹੈ | ਉਨ੍ਹਾਂ ਕਿਹਾ ਕਿ ਮਲਟੀਪਰਪਜ਼ ਹੈਲਥ ਵਰਕਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ ਅਤੇ ਜਥੇਬੰਦੀ ਇਹ ਡਿਊਟੀਆਂ ਲਗਾਉਣ ਵਾਲੇ ਅਧਿਕਾਰੀਆਂ ਨੂੰ ਅਪੀਲ ਕਰਦੀ ਹੈ ਕਿ ਇਹ ਡਿਊਟੀਆਂ ਰੱਦ ਕੀਤੀਆਂ ਜਾਣ ਅਤੇ ਕੋਈ ਵੀ ਮਲਟੀਪਰਪਜ਼ ਕੇਡਰ ਇਹ ਕੰਮ ਨਹੀਂ ਕਰੇਗਾ |
ਪਿਛਲੀ ਖ਼ਬਰ ਫਿਰੋਜ਼ਪੁਰ 'ਚ ਐਸ.ਐਚ.ਓ. ਅਤੇ ਏ.ਐਸ.ਆਈ. ਵਿਚਾਲੇ ਤਿੱਖੀ ਤਕਰਾਰ, ਵੀਡੀਓ ਵਾਇਰਲ ਅਗਲੀ ਖ਼ਬਰ ਸੀਮਿੰਟ ਰਲਾਉਣ ਵਾਲੀ ਮਸ਼ੀਨ ਹਾਈ ਵੋਲਟੇਜ ਬਿਜਲੀ ਦੀਆਂ ਤਾਰਾਂ ਨਾਲ ਲੱਗਣ ਕਾਰਨ ਇਕ ਵਿਅਕਤੀ ਦੀ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।