15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

'ਆਪ' ਦਾ ਦਬੰਗ ਸਰਪੰਚ ਅਫ਼ੀਮ ਅਤੇ ਅÏਡੀ ਕਾਰ ਸਮੇਤ ਗਿ੍ਫ਼ਤਾਰ

ਅਜੀਤ ਡੈਸਕ 06-04-2026
ਜ਼ੀਰਾ, 5 ਅਪ੍ਰੈਲ (ਰਜਨੀਸ਼ ਕਥੂਰੀਆ)-ਥਾਣਾ ਸਦਰ ਜ਼ੀਰਾ ਦੇ ਮੁੱਖ ਅਫਸਰ ਗੁਰਵਿੰਦਰਪਾਲ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਵਲੋਂ ਬੱਸ ਅੱਡਾ ਸ਼ਾਹ ਅਬੂ ਬੱਕਰ ਵਿਖੇ ਨਾਕੇ 'ਤੇ ਆਮ ਆਦਮੀ ਪਾਰਟੀ ਦੇ ਦਬੰਗ ਸਰਪੰਚ ਨੂੰ 50 ਗਰਾਮ ਅਫ਼ੀਮ, 3 ਮੋਬਾਈਲਾਂ ਅਤੇ ਅÏਡੀ ਕਾਰ ਸਮੇਤ ਗਿ੍ਫ਼ਤਾਰ ਕਰਨ ਦਾ ਦਾਅਵਾ ਕੀਤਾ ਗਿਆ ਹੈ | ਗਿ੍ਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਹਰਪ੍ਰੀਤ ਸਿੰਘ ਉਰਫ਼ ਹਰ ਪੁੱਤਰ ਗੁਰਮੀਤ ਸਿੰਘ ਵਾਸੀ ਬਸਤੀ ਸੋਢੀਆਂ ਦਾਖਲੀ ਜੋਗੇਵਾਲਾ ਵਜੋਂ ਹੋਈ ਹੈ | ਭਰੋਸੇਯੋਗ ਜਾਣਕਾਰੀ ਅਨੁਸਾਰ ਗਿ੍ਫ਼ਤਾਰ ਕੀਤੇ ਗਏ ਸਰਪੰਚ ਹਰ ਖ਼ਿਲਾਫ਼ ਪਹਿਲਾਂ ਵੀ ਅੇੈੱਸ.ਅੇੈੱਸ.ਓ.ਜੀ. ਮੁਹਾਲੀ ਵਲੋਂ ਯੂ.ਏ.ਪੀ.ਏ. ਵਰਗੇ ਸੰਗੀਨ ਅਪਰਾਧਾਂ, ਮਹਾਰਾਸ਼ਟਰ ਦੇ ਨਾਂਦੇੜ ਹਜ਼ੂਰ ਸਾਹਿਬ ਸਮੇਤ ਕਈ ਥਾਈਾ ਗੋਲੀਬਾਰੀ ਅਤੇ ਲੜਾਈ ਝਗੜੇ ਆਦਿ ਨਾਲ ਸਬੰਧਤ ਤਕਰੀਬਨ 12 ਮੁਕੱਦਮੇ ਪੰਜਾਬ ਦੇ ਵੱਖ-ਵੱਖ ਥਾਣਿਆਂ ਵਿਚ ਵੀ ਜ਼ੇਰੇ ਸਮਾਇਤ/ਜ਼ੇਰੇ ਤਫ਼ਤੀਸ਼ ਹਨ | ਮੁਲਜ਼ਮ ਵੱਲੋਂ ਪਿਛਲੇ ਸਮੇਂ ਦੌਰਾਨ ਕਾਂਗਰਸ ਪਾਰਟੀ ਦੇ ਰਾਜ ਵਿਚ ਅੇੈੱਸ.ਸੀ.ਲਈ ਰਿਜ਼ਰਵ ਹੋਣ ਦੇ ਬਾਵਜੂਦ ਸਰਪੰਚੀ ਧੌਂਸ ਨਾਲ ਕੀਤੀ ਗਈ ਸੀ, ਜਦੋਂਕਿ ਉਹ ਹੁਣ ਆਮ ਆਦਮੀ ਪਾਰਟੀ ਦਾ ਖਾਸਮ-ਖਾਸ ਹੋਣ ਕਾਰਨ ਮੌਜੂਦਾ ਸਰਪੰਚ ਵੀ ਹੈ |
ਪਿਛਲੀ ਖ਼ਬਰ ਸਿਹਤ ਮੰਤਰੀ ਪੰਜਾਬ ਡਾਕਟਰ ਬਲਬੀਰ ਸਿੰਘ ਨੇ ਮਮਦੋਟ ਅਤੇ ਪਿੰਡ ਹਜ਼ਾਰਾ ਸਿੰਘ ਵਾਲਾ ਦਾ ਕੀਤਾ ਦੌਰਾ ਅਗਲੀ ਖ਼ਬਰ ਵਿਧਾਇਕ ਗੋਲਡੀ ਕੰਬੋਜ ਵਲੋਂ ਗੜੇਮਾਰੀ ਪ੍ਰਭਾਵਿਤ ਪਿੰਡਾਂ ਦਾ ਤੂਫ਼ਾਨੀ ਦੌਰਾ, ਖ਼ਰਾਬ ਹੋਈਆਂ ਫ਼ਸਲਾਂ ਦਾ ਲਿਆ ਜਾਇਜ਼ਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।