15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਸ਼੍ਰੋਮਣੀ ਅਕਾਲੀ ਦਲ ਦੀ 'ਪੰਜਾਬ ਬਚਾਓ ਮੁਹਿੰਮ' ਨੇ ਵਿਰੋਧੀਆਂ ਦੀ ਉਡਾਈ ਨੀਂਦ- ਗੁਰਾਇਆ

ਅਜੀਤ ਡੈਸਕ 06-04-2026

ਐੱਸ. ਏ. ਐੱਸ. ਨਗਰ, 5 ਅਪ੍ਰੈਲ (ਪ੍ਰੋ. ਅਵਤਾਰ ਸਿੰਘ)- ਸ਼੍ਰੋਮਣੀ ਅਕਾਲੀ ਦਲ ਵਲੋਂ ਹਮੇਸ਼ਾ ਸੂਬਾ ਅਤੇ ਸੂਬੇ ਦੇ ਹੱਕਾਂ ਦੀ ਆਵਾਜ਼ ਬੁਲੰਦ ਕੀਤੀ ਗਈ ਹੈ, ਪ੍ਰੰਤੂ ਵਿਰੋਧੀ ਧੜੇ ਹਮੇਸ਼ਾ ਗ਼ਲਤ ਪ੍ਰਚਾਰ ਕਰਕੇ ਵੋਟ ਦੀ ਰਾਜਨੀਤੀ ਕਰਦੇ ਆਏ ਹਨ | ਇਸ ਗੱਲ ਦਾ ਪ੍ਰਗਟਾਵਾ ਕਰਦਿਆਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਯੂਥ ਵਿੰਗ ਦੇ ਕੌਮੀ ਸੰਯੁਕਤ ਸਕੱਤਰ ਕਰਨਵੀਰ ਸਿੰਘ ਗੁੱਲੂ ਗੁਰਾਇਆ ਨੇ ਕਿਹਾ ਕਿ ਸੂਬੇ 'ਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਹੋ ਰਹੀਆਂ ਰੈਲੀਆਂ ਦੌਰਾਨ ਨਜ਼ਰ ਆਉਂਦਾ ਠਾਠਾਂ ਮਾਰਦਾ ਇਕੱਠ ਸ਼੍ਰੋਮਣੀ ਅਕਾਲੀ ਦਲ ਲਈ ਸ਼ੁਭ ਸੰਕੇਤ ਪ੍ਰਗਟ ਕਰ ਰਿਹਾ ਹੈ | ਗੁਰਾਇਆ ਨੇ ਕਿਹਾ ਕਿ ਆਉਣ ਵਾਲੇ ਸਮੇਂ 'ਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨਾ ਯਕੀਨੀ ਹੈ |

ਪਿਛਲੀ ਖ਼ਬਰ ਮੀਂਹ 'ਤੇ ਗੜੇਮਾਰੀ ਕਾਰਨ ਪਿੰਡ ਬੰਨਵਾਲਾ ਹਨੂਵੰਤਾ 'ਚ ਕਣਕਾਂ ਦਾ ਹੋਇਆ ਭਾਰੀ ਨੁਕਸਾਨ ਅਗਲੀ ਖ਼ਬਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਪਿੰਡ ਨਿਆਜੀਆਂ ਵਿਚ ਮੀਟਿੰਗ ਕੱਲ੍ਹ ਦੇ ਐਸ.ਐਸ.ਪੀ .ਦਫ਼ਤਰ ਮੂਹਰੇ ਧਰਨੇ ਲਈ ਕੀਤਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।