26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਸਿਵਲ ਹਸਪਤਾਲ ਮਮਦੋਟ ਵਿਚੋਂ 7500 ਦੇ ਕਰੀਬ ਨਸ਼ਾ ਛੁਡਾਊ ਗੋਲੀਆਂ ਚੋਰੀ

ਅਜੀਤ ਡੈਸਕ 04-04-2026
ਮਮਦੋਟ, 3 ਅਪ੍ਰੈਲ (ਰਾਜਿੰਦਰ ਸਿੰਘ ਹਾਂਡਾ, ਸੁਖਦੇਵ ਸਿੰਘ ਸੰਗਮ)-ਬੀਤੀ ਰਾਤ ਸਿਵਲ ਹਸਪਤਾਲ ਮਮਦੋਟ ਦੇ ਓਟ ਸੈਂਟਰ ਦਾ ਦਰਵਾਜ਼ਾ ਤੋੜ ਕੇ ਚੋਰ 7500 ਦੇ ਕਰੀਬ ਨਸ਼ਾ ਛੁਡਾਊ ਗੋਲੀਆਂ ਚੋਰੀ ਕਰਕੇ ਲੈ ਗਏ ਹਨ | ਇਸ ਸਬੰਧੀ ਥਾਣਾ ਮਮਦੋਟ ਵਿਖੇ ਦਿੱਤੀ ਸ਼ਿਕਾਇਤ ਵਿਚ ਸੀਨੀਅਰ ਮੈਡੀਕਲ ਅਫਸਰ ਸਿਵਲ ਹਸਪਤਾਲ ਮਮਦੋਟ ਨੇ ਦੱਸਿਆ ਕਿ ਅੱਜ ਸਵੇਰੇ 8:30 ਵਜੇ ਓਟ ਸੈਟਰ ਦਾ ਸਟਾਫ ਜਦੋਂ ਡਿਊਟੀ 'ਤੇ ਪਹੁੰਚਿਆਂ ਤਾਂ ਉਹਨਾਂ ਦੇਖਿਆ ਕਿ ਦਰਵਾਜ਼ੇ ਦਾ ਅਰਲ ਅਤੇ ਕਮਰੇ ਦੇ ਅੰਦਰ ਪਈ ਦਵਾਈਆਂ ਵਾਲੀ ਅਲਮਾਰੀ ਦਾ ਜਿੰਦਰਾ ਟੁੱਟੇ ਹੋਏ ਸਨ | ਜਿਸ ਤੋਂ ਬਾਅਦ ਅਲਮਾਰੀ ਵਿਚ ਪਈਆਂ ਨਸ਼ਾ ਛੁਡਾਉਣ ਵਾਲੀਆਂ ਗੋਲੀਆਂ ਦੀ ਗਿਣਤੀ ਕਰਨ 'ਤੇ ਦੋ ਵੱਖ-ਵੱਖ ਤਰ੍ਹਾਂ ਦੀਆਂ 7530 ਗੋਲੀਆਂ ਚੋਰੀ ਹੋ ਚੁੱਕੀਆਂ ਹਨ | ਸੀਨੀਅਰ ਮੈਡੀਕਲ ਅਫਸਰ ਵਲੋਂ ਬੀਤੀ 23 ਜਨਵਰੀ ਨੂੰ ਓਟ ਸੈਂਟਰ ਦੇ ਕੰਪਿਊਟਰ ਸੈੱਟ, ਪਿੰ੍ਰਟਰ, ਇਨਵਰਟਰ ਬੈਟਰਾ ਚੋਰੀ ਹੋਣ ਦਾ ਜ਼ਿਕਰ ਵੀ ਇਸ ਸ਼ਿਕਾਇਤ ਵਿਚ ਕਰਦਿਆਂ ਚੋਰਾਂ ਨੂੰ ਕਾਬੂ ਕਰਨ ਅਤੇ ਚੋਰੀਆਂ ਨੂੰ ਠੱਲ੍ਹ ਪਾਉਣ ਦੀ ਮੰਗ ਕਰਦਿਆਂ ਸਿਵਲ ਹਸਪਤਾਲ ਮਮਦੋਟ ਵਿਖੇ ਰਾਤ ਸਮੇਂ ਪੱਕੇ ਤੌਰ ਸੁਰੱਖਿਆ ਮੁਲਾਜ਼ਮ ਤਾਇਨਾਤ ਕਰਨ ਦੀ ਮੰਗ ਕੀਤੀ ਗਈ ਹੈ |
ਪਿਛਲੀ ਖ਼ਬਰ ਵਿਧਾਇਕ ਸ਼ੈਰੀ ਕਲਸ਼ੀ ਨੇ ਲੋਕ ਮਿਲਣੀ ਦੌਰਾਨ ਮੁਸ਼ਕਿਲਾਂ ਸੁਣ ਕੇ ਕੀਤੀਆਂ ਹੱਲ ਅਗਲੀ ਖ਼ਬਰ ਲਾਲਚੀ ਸਹੁਰੇ ਪਰਿਵਾਰ ਨੇ ਕੁੱਟਮਾਰ ਕਰਕੇ ਵਿਆਹੁਤਾ ਨੂੰ ਘਰੋਂ ਕੱਢਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।