26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਜੇਲ੍ਹ ਵਿਚ ਨਸ਼ਾ ਸੁੱਟਣ ਦੀ ਤਾਕ 'ਚ ਖੜ੍ਹਾ ਨੌਜਵਾਨ ਪੁਲਿਸ ਨੇ ਕੀਤਾ ਕਾਬੂ

ਅਜੀਤ ਡੈਸਕ 04-04-2026
ਫਿਰੋਜ਼ਪੁਰ, 3 ਅਪ੍ਰੈਲ (ਸੁਖਵਿੰਦਰ ਸਿੰਘ)-ਪੁਲਿਸ ਨੇ ਜੇਲ੍ਹ ਅੰਦਰ ਨਸ਼ਾ ਸੁੱਟਣ ਦੀ ਤਾਕ ਵਿਚ ਖੜ੍ਹਾ ਨੌਜਵਾਨ 75 ਪੁੜੀਆਂ ਜਰਦਾ (ਤੰਬਾਕੂ), 50 ਨਸ਼ੀਲੇ ਕੈਪਸੂਲ ਅਤੇ ਇਕ ਮੋਬਾਈਲ ਫੋਨ ਸਮੇਤ ਕਾਬੂ ਕੀਤਾ ਗਿਆ ਹੈ | ਸਿਟੀ ਥਾਣਾ ਦੇ ਐਸ.ਆਈ ਸੁਖਦੇਵ ਸਿੰਘ ਨੇ ਦੱਸਿਆ ਹੈ ਕਿ ਦੌਰਾਨ-ਏ-ਗਸ਼ਤ ਇਤਲਾਹ ਮਿਲੀ ਕਿ ਇਕ ਨੌਜਵਾਨ ਜੋ ਜੇਲ੍ਹ ਦੀ ਬੈਕ ਸਾਈਡ ਬਣੇ ਗਰਾਊਾਡ ਵਿਚ ਖੜ੍ਹਾ ਹੈ | ਜਿਸ ਕੋਲ ਇਕ ਪਿੱਠੂ ਬੈਗ ਵਿਚ ਜਰਦਾ (ਤੰਬਾਕੂ) ਅਤੇ ਕੈਪਸੂਲ ਪਾਏ ਹੋਏ ਹਨ ਜੋ ਆਪਣੇ ਸਾਥੀਆਂ ਹਵਾਲਾਤੀ ਜੋ ਜੇਲ੍ਹ ਅੰਦਰ ਬੰਦ ਹਨ, ਨੂੰ ਦੇਣ ਵਾਸਤੇ ਜੇਲ੍ਹ ਅੰਦਰ ਸੁੱਟਣ ਦੀ ਤਿਆਰੀ ਕਰ ਰਿਹਾ ਹੈ | ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਛਾਪੇਮਾਰੀ ਦੌਰਾਨ ਸ਼ਮਸ਼ੇਰ ਸਿੰਘ ਉਰਫ਼ ਸ਼ੈਰੀ ਪੁੱਤਰ ਸੁਖਚੈਨ ਸਿੰਘ ਵਾਸੀ ਬਸਤੀ ਨਿਜ਼ਾਮਦੀਨ ਵਾਲੀ ਥਾਣਾ ਸਦਰ ਫਿਰੋਜ਼ਪੁਰ ਨੂੰ ਪਿੱਠੂ ਬੈਗ ਸਮੇਤ ਕਾਬੂ ਕੀਤਾ ਅਤੇ ਤਲਾਸ਼ੀ ਦੌਰਾਨ ਪਿੱਠੂ ਬੈਗ ਦੇ ਵਿਚੋਂ 75 ਪੁੜੀਆਂ ਜਰਦਾ (ਤੰਬਾਕੂ),50 ਕੈਪਸੂਲ ਬਰਾਮਦ ਹੋਏ | ਪੁਲਿਸ ਨੇ ਉਕਤ ਨੌਜਵਾਨ ਨੂੰ ਨਸ਼ਾ ਅਤੇ ਇਕ ਮੋਬਾਈਲ ਫੋਨ ਸਮੇਤ ਕਾਬੂ ਕਰਕੇ ਸਿਟੀ ਥਾਣਾ ਫਿਰੋਜ਼ਪੁਰ ਵਿਚ ਮਾਮਲਾ ਦਰਜ ਕੀਤਾ ਹੈ |
ਪਿਛਲੀ ਖ਼ਬਰ 125 ਗ੍ਰਾਮ ਹੈਰੋਇਨ ਸਮੇਤ ਦੋ ਤਸਕਰ ਕਾਬੂ ਅਗਲੀ ਖ਼ਬਰ ਪਿੰਡ ਪਾਕਾਂ ਦੀ ਢਾਣੀ ਗੁਆਰਿਆਂ ਵਾਲੀ ਦਾ 700 ਏਕੜ ਰਕਬਾ ਗੜੇਮਾਰੀ ਅਤੇ ਬਾਰਿਸ਼ ਦੀ ਭੇਟ ਚੜਿ੍ਹਆ, ਕਿਸਾਨਾਂ ਦੀ ਫ਼ਸਲ ਹ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।