27-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਆਲ ਇੰਡੀਆ ਆਸ਼ਾ ਵਰਕਰਜ਼ ਤੇ ਫੈਸੀਲੀਟੇਟਰ ਯੂਨੀਅਨ ਪੰਜਾਬ ਦੀ ਮੀਟਿੰਗ

ਅਜੀਤ ਡੈਸਕ 04-04-2026
ਜਲਾਲਾਬਾਦ, 3 ਅਪ੍ਰੈਲ (ਜਤਿੰਦਰ ਪਾਲ ਸਿੰਘ)-ਆਲ ਇੰਡੀਆ ਆਸ਼ਾ ਵਰਕਰਜ਼ ਤੇ ਫੈਸੀਲੀਟੇਟਰ ਯੂਨੀਅਨ ਪੰਜਾਬ ਦੀ ਇੱਕ ਮੀਟਿੰਗ ਅੱਜ ਜਲਾਲਾਬਾਦ ਦੇ ਸ਼ਹੀਦ ਊਧਮ ਸਿੰਘ ਪਾਰਕ ਜਲਾਲਾਬਾਦ ਵਿਖੇ ਸੂਬਾ ਸੀਨੀਅਰ ਮੀਤ ਪ੍ਰਧਾਨ ਦੁਰਗੋ ਬਾਈ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਸੂਬਾ ਸਰਕਾਰ ਦੇ ਖ਼ਿਲਾਫ਼ ਮੰਗਾਂ ਪੂਰੀਆਂ ਨਾ ਕਰਨ 'ਤੇ ਰੋਸ ਪ੍ਰਦਰਸ਼ਨ ਕੀਤਾ ਗਿਆ¢ ਬਲਾਕ ਪ੍ਰਧਾਨ ਸਵਰਨ ਕੌਰ ਫਲੀਆਂ ਵਾਲਾ ਅਤੇ ਜ਼ਿਲ੍ਹਾ ਜਰਨਲ ਸਕੱਤਰ ਨੀਲਮ ਰਾਣੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੀਤੇ ਦਿਨੀਂ ਆਸ਼ਾ ਵਰਕਰਜ਼ ਤੇ ਫੈਸੀਲੀਟੇਟਰ ਯੂਨੀਅਨ ਸਾਂਝਾ ਮੋਰਚਾ ਦੀ ਮੋਗਾ ਵਿਖੇ ਹੋਈ ਸਾਂਝਾ ਮੋਰਚਾ ਦੀ ਮੀਟਿੰਗ 'ਚ 4 ਵੱਖ-ਵੱਖ ਕਨਵੀਨਰਾਂ ਨੇ ਹਿੱਸਾ ਲਿਆ¢ ਮੀਟਿੰਗ 'ਚ ਸੂਬਾ ਸਰਕਾਰ ਵਲ਼ੋਂ ਆਸ਼ਾ ਵਰਕਰਾਂ ਅਤੇ ਫੈਸੀਲੀਟੇਟਰ ਪ੍ਰਤੀ ਅਪਣਾਏ ਗਏ ਨਾ ਪੱਖੀ ਰਵੱਈਏ ਦੀ ਸਖ਼ਤ ਸ਼ਬਦਾਂ 'ਚ ਨਿਖੇਧੀ ਕਰਦੇ ਆਗੂਆਂ ਨੇ ਕਿਹਾ ਕਿ ਸਰਕਾਰ ਨੇ ਚਾਰ ਸਾਲਾਂ ਦੌਰਾਨ ਉਨ੍ਹਾਂ ਦੀ ਇੱਕ ਵੀ ਮੰਗ ਨਹੀਂ ਮੰਨੀ ਤੇ ਇੱਕ ਵਾਰ ਮੁੱਖ ਮੰਤਰੀ ਪੰਜਾਬ ਨੇ ਉਨ੍ਹਾਂ ਦੇ ਨਾਲ ਮੀਟਿੰਗ ਕਰਨ ਦਾ ਸਮਾਂ ਦਿੱਤਾ ਸਗੋਂ ਚੋਣਾਂ ਤੋਂ ਪਹਿਲਾ ਆਪ ਪਾਰਟੀ ਨੇ ਜੋ ਜਥੇਬੰਦੀ ਨਾਲ ਵਾਅਦੇ ਕੀਤੇ ਸਨ ਇੱਕ ਵੀ ਪੂਰਾ ਨਹੀਂ ਕੀਤਾ ਗਿਆ¢ ਮੀਟਿੰਗ 'ਚ ਹਾਜ਼ਰ ਆਗੂਆਂ ਨੇ ਮੰਗ ਕੀਤੀ ਕਿ ਸੂਬਾ ਸਰਕਾਰ ਵਲ਼ੋਂ ਉਨ੍ਹਾਂ ਦੀਆਂ ਸੇਵਾਵਾਂ ਰੈਗੂਲਰ ਕੀਤੀਆਂ ਜਾਣ ਅਤੇ ਜਦੋਂ ਤੱਕ ਉਨ੍ਹਾਂ ਦੀ ਉਜਰਤ 28 ਹਜ਼ਾਰ ਰੁਪਏ ਨਹੀਂ ਕੀਤੀ ਜਾਂਦੀ, ਉਦੋਂ ਤੱਕ ਡੀ.ਸੀ. ਰੇਟ ਦਿੱਤਾ ਜਾਵੇ , ਸੇਵਾ ਮੁਕਤ ਵਰਕਰਾਂ ਨੂੰ ਹਰਿਆਣਾ ਦੀ ਤਰਜ਼ ਤੇ ਸਹਾਇਤਾ ਫ਼ੰਡ 5 ਲੱਖ ਰੁਪਏ ਦਿੱਤੇ ਜਾਣ , ਪੈਨਸ਼ਨ ਦੀ ਸਹੂਲਤ ਦਿੱਤੀ ਜਾਵੇ, ਚੋਣਾਂ ਤੋਂ ਪਹਿਲਾ ਕੀਤੇ ਵਾਅਦੇ ਅਨੁਸਾਰ ਆਨਰੇਰੀ ਫੰਡਾ 'ਚ ਫਿਕਸ ਕੀਤਾ ਭੱਤਾ 2500 ਰੁਪਏ ਨੂੰ ਦੁੱਗਣਾ ਕੀਤਾ ਜਾਵੇ, ਫੈਸੀਲੀਟੇਟਰ ਦਾ ਟੂਰ ਮਨੀ 500 ਰੁਪਏ ਕੀਤਾ ਜਾਵੇ, ਕਲਾਸ ਫੋਰ ਦੀ ਹਰ ਕੈਟਾਗਰੀ 'ਚ ਭਰਤੀ ਕਰਨ ਸਮੇਂ ਸੀਨੀਅਰਤਾ ਸੂਚੀ ਅਨੁਸਾਰ 10 ਫ਼ੀਸਦੀ ਕੋਟਾ ਰਾਖਵਾਂ ਕੀਤਾ ਜਾਵੇ¢ ਇਸ ਮੌਕੇ ਆਗੂਆਂ ਨੇ ਕਿਹਾ ਕਿ ਜੇਕਰ ਮੁੱਖ ਮੰਤਰੀ ਪੰਜਾਬ ਦੇ ਵਲ਼ੋਂ ਪੈਨਲ ਮੀਟਿੰਗ ਤੇ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਾਂ 9 ਅਪ੍ਰੈਲ ਤੋਂ ਧੂਰੀ ਵਿਖੇ ਮੁੱਖ ਮੰਤਰੀ ਦੇ ਦਫ਼ਤਰ ਅੱਗੇ ਪੱਕਾ ਮੋਰਚਾ ਲਗਾਇਆ ਜਾਵੇਗਾ¢ ਅੱਜ ਦੀ ਮੀਟਿੰਗ ਮੌਕੇ ਅਵਿਨਾਸ਼ ਬਲਾਕ ਸਕੱਤਰ,ਕਿਰਨਾਂ ਬਲਾਕ ਕੈਸ਼ੀਅਰ, ਸ਼ਿੰਦਰ ਕੌਰ, ਨਿਰਮਲਾ, ਹਰਭਜਨ ਕੌਰ, ਕਿ੍ਸ਼ਨਾ ਰਾਣੀ, ਸ਼ਿਵਾਲੀ ਸੁਪਰਵਾਈਜ਼ਰ, ਰਜਨੀ, ਕੈਲਾਸ਼, ਸੁਦੇਸ਼ ਸੁਪਰਵਾਈਜ਼ਰ, ਸੰਤੋਸ਼, ਰਜਨੀ, ਪਰਵਿੰਦਰ ਕੌਰ, ਅਮਨ, ਸੁਦੇਸ਼ ਅਰਬਨ ਆਦਿ ਨੇ ਸੰਬੋਧਨ ਕੀਤਾ¢
ਪਿਛਲੀ ਖ਼ਬਰ ਅਬੋਹਰ ਦੀ ਨਵੀਂ ਆਬਾਦੀ 'ਚ ਘਰ 'ਤੇ ਡਿੱਗੀ ਅਸਮਾਨੀ ਬਿਜਲੀ ਅਗਲੀ ਖ਼ਬਰ ਸੜਕ ਹਾਦਸੇ 'ਚ ਜ਼ਖ਼ਮੀ ਹੋਏ ਨੌਜਵਾਨ ਨੇ ਦਮ ਤੋੜਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।