27-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਬੈਂਕ ਵਲੋਂ ਗ੍ਰਾਹਕ ਸੇਵਾ ਕੇਂਦਰ ਦੀ ਸ਼ੁਰੂਆਤ

ਅਜੀਤ ਡੈਸਕ 04-04-2026
ਮੰਡੀ ਲਾਧੂਕਾ, 3 ਅਪ੍ਰੈਲ (ਰਾਕੇਸ਼ ਛਾਬੜਾ)-ਮੰਡੀ ਦੇ ਪੰਜਾਬ ਨੈਸ਼ਨਲ ਬੈਂਕ ਵਲੋਂ ਗ੍ਰਾਹਕ ਸੇਵਾ ਕੇਂਦਰ ਦੀ ਸ਼ੁਰੂਆਤ ਕੀਤੀ ਗਈ ਹੈ | ਬੈਂਕ ਦੇ ਮੈਨੇਜਰ ਅਸੀਸ਼ ਕੰਬੋਜ ਨੇ ਕਿਹਾ ਹੈ ਇਸ ਸੇਵਾ ਕੇਂਦਰ ਤੋਂ ਖਪਤਕਾਰ ਨਵਾਂ ਖਾਤਾ, ਨਗਦੀ ਜਮ੍ਹਾ ਕਰਵਾਉਣ, ਪੈਸੇ ਕਢਾਉਣ, ਐੱਫ ਡੀ, ਆਰ ਡੀ ਅਤੇ ਲੋਨ ਲੈਣ ਵਰਗੀਆਂ ਸਹੂਲਤਾਂ ਪ੍ਰਾਪਤ ਕਰ ਸਕਦੇ ਹਨ | ਉਨ੍ਹਾਂ ਨੇ ਕਿਹਾ ਹੈ ਖਪਤਕਾਰ ਪ੍ਰਧਾਨ ਮੰਤਰੀ ਬੀਮਾ ਸੁਰੱਖਿਆ ਯੋਜਨਾ, ਪ੍ਰਧਾਨ ਮੰਤਰੀ ਜੀਵਨ ਜੋਤੀ ਬੀਮਾ ਯੋਜਨਾ ਅਤੇ ਅਟੱਲ ਬੀਮਾ ਯੋਜਨਾ ਦਾ ਵੀ ਇਸ ਸੇਵਾ ਕੇਂਦਰ ਤੋਂ ਲਾਭ ਪ੍ਰਾਪਤ ਕਰ ਸਕਦੇ ਹਨ | ਉਨ੍ਹਾਂ ਨੇ ਕਿਹਾ ਹੈ ਇਸ ਸੇਵਾ ਕੇਂਦਰ ਤੋਂ ਸੀ ਐੱਸ ਸੀ ਦੀਆਂ ਸਾਰੀਆਂ ਸਹੂਲਤਾਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ | ਇਸ ਮੌਕੇ ਤੇ ਵਿਨੋਦ ਕੁਮਾਰ, ਵਿਕਾਸ ਟੰਡਨ, ਓਮ ਪ੍ਰਕਾਸ਼ ਅਤੇ ਰਮੇਸ਼ ਕੰਬੋਜ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਡੇਰਾ ਬਾਬਾ ਹੀਰਾ ਦਾਸ ਅਤੇ ਬਾਬਾ ਸੁੰਦਰ ਦਾਸ ਵਿਖੇ ਭਗਵਤੀ ਜਾਗਰਨ ਅੱਜ ਅਗਲੀ ਖ਼ਬਰ ਸਰਪੰਚ ਲਖਵੀਰ ਸਿੰਘ ਨੇ ਮਿਡਲ ਸਕੂਲ ਲੋਹਾਮ ਦੇ ਹੋਣਹਾਰ ਬੱਚਿਆਂ ਦਾ ਕੀਤਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।