27-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਸਮਾਜ ਸੇਵੀ ਹਰਮੰਦਰ ਸਿੰਘ ਬੱਲ ਵਲੋਂ ਸਰਕਾਰੀ ਸਕੂਲ ਨੂੰ ਸਵਾ ਲੱਖ ਰੁਪਏ ਕੀਤੇ ਦਾਨ

ਅਜੀਤ ਡੈਸਕ 04-04-2026
ਜ਼ੀਰਾ, 3 ਅਪ੍ਰੈਲ(ਪ੍ਰਤਾਪ ਸਿੰਘ ਹੀਰਾ)-ਜ਼ੀਰਾ ਨੇੜਲੇ ਪਿੰਡ ਮਨਸੂਰ ਦੇਵਾ ਦੇ ਸਮਾਜ ਸੇਵੀ ਹਰਮੰਦਰ ਸਿੰਘ ਬੱਲ(ਜ਼ੋਨਾਂ) ਵਲੋਂ ਆਪਣੀ ਸਵ. ਮਾਤਾ ਸੁਖਦੇਵ ਕੌਰ ਰਿਟਾਇਰਡ ਅਧਿਆਪਕਾ ਦੀ ਯਾਦ ਵਿਚ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਨੂੰ ਸਵਾ ਲੱਖ ਰੁਪਏ ਦਾਨ ਵਜੋਂ ਭੇਟ ਕੀਤੇ ਗਏ | ਇਸ ਮੌਕੇ ਸਕੂਲ ਦੇ ਮੁੱਖ ਅਧਿਆਪਕ ਗੁਰਲਾਭ ਸਿੰਘ ਅਤੇ ਸਮੂਹ ਸਟਾਫ ਨੇ ਸਮਾਜ ਸੇਵੀ ਹਰਮੰਦਰ ਸਿੰਘ ਬੱਲ ਦਾ ਧੰਨਵਾਦ ਕੀਤਾ ਗਿਆ | ਇਸ ਤੋਂ ਪਹਿਲਾਂ ਵੀ ਹਰਮੰਦਰ ਸਿੰਘ ਬੱਲ ਵਲੋਂ ਸਕੂਲ ਨੂੰ ਏਸੀ, ਫਰੀਜ਼ਰ, ਅਲਮਾਰੀ, ਪਿ੍ੰਟਰ, ਸਾਊਾਡ ਸਿਸਟਮ ਅਤੇ ਐਲ.ਈ.ਡੀ ਆਦਿ ਦਿੱਤੇ ਗਏ ਹਨ | ਉਹਨਾਂ ਸਕੂਲ ਮੈਨੇਜਮੈਂਟ ਨੂੰ ਵਿਸ਼ਵਾਸ ਦਵਾਇਆ ਕਿ ਆਉਣ ਵਾਲੇ ਸਮੇਂ ਵਿਚ ਸਕੂਲ ਦੀਆਂ ਲੋੜਾਂ ਨੂੰ ਧਿਆਨ ਵਿਚ ਰੱਖਦਿਆਂ ਹਰ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ | ਇਸ ਮੌਕੇ ਉਹਨਾਂ ਦੇ ਨਾਲ ਗੁਰਮੀਤ ਸਿੰਘ, ਬਲਵੀਰ ਕੌਰ, ਸੁਖਜਿੰਦਰ ਕੌਰ, ਰਾਜਵਿੰਦਰ ਕੌਰ, ਅਮਨਦੀਪ ਕੌਰ, ਮਨਦੀਪ ਕੌਰ, ਆਦਿ ਸਕੂਲ ਸਟਾਫ ਹਾਜ਼ਰ ਸਨ |
ਪਿਛਲੀ ਖ਼ਬਰ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ ਅਗਲੀ ਖ਼ਬਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਲੋਂ ਗੁਰਦੁਆਰਾ ਬਾਬਾ ਰਾਮ ਲਾਲ ਆਰਿਫ਼ ਕੇ 'ਚ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।