27-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਹਾਈਕੋਰਟ ਵਲੋਂ ਕਤਲ ਮਾਮਲੇ 'ਚ ਇਕ ਅÏਰਤ ਦੀ ਰੈਗੂਲਰ ਜ਼ਮਾਨਤ ਮਨਜ਼ੂਰ

ਅਜੀਤ ਡੈਸਕ 04-04-2026
ਫ਼ਿਰੋਜ਼ਪੁਰ, 3 ਅਪ੍ਰੈਲ (ਰਾਕੇਸ਼ ਚਾਵਲਾ)-ਇਕ ਵਿਅਕਤੀ ਦੇ ਕਤਲ ਮਾਮਲੇ 'ਚ ਜੇਲ੍ਹ ਅੰਦਰ ਬੰਦ ਇਕ ਮਹਿਲਾ ਦੀ ਰੈਗੂਲਰ ਜ਼ਮਾਨਤ ਅਰਜ਼ੀ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਮਨਜ਼ੂਰ ਕੀਤੀ ਹੈ | ਮਿਲੀ ਜਾਣਕਾਰੀ ਅਨੁਸਾਰ ਥਾਣਾ ਮਲੋਟ ਜ਼ਿਲ੍ਹਾ ਮੁਕਤਸਰ ਸਾਹਿਬ 'ਚ ਦਰਜ ਐੱਫ.ਆਈ.ਆਰ ਨੰਬਰ 42 ਮਿਤੀ 19 ਮਾਰਚ 2023 ਵਿਚ ਮੁੱਦਈ ਤਿਲਕ ਰਾਜ ਪੁੱਤਰ ਸਰਦਾਰੀ ਲਾਲ ਵਾਸੀ ਰਾਜ ਪਾਲ ਐਮ.ਸੀ ਗਲੀ ਵਾਰਡ ਨੰਬਰ 20 ਨੇ ਦੱਸਿਆ ਕਿ ਉਸ ਦੇ ਛੋਟੇ ਲੜਕੇ ਰਾਹੁਲ ਦੀ ਆਪਣੀ ਪਤਨੀ ਨਾਲ ਅਣਬਣ ਕਰਕੇ ਨਬੇੜਾ ਹੋ ਗਿਆ ਸੀ ਅਤੇ ਇਕ ਬੱਚਾ ਰਾਹੁਲ ਕੋਲ ਅਤੇ ਇਕ ਉਸ ਦੀ ਪਤਨੀ ਪਾਸ ਰਹਿ ਗਿਆ ਸੀ | ਉਸ ਨੇ ਦੱਸਿਆ ਕਿ ਮੇਰੇ ਲੜਕੇ ਰਾਹੁਲ ਦੇ ਪਾਸ ਹੁਣ ਜੋਤੀ ਕਾਲੜਾ ਪੁੱਤਰੀ ਕਾਲਾ ਰਾਮ ਵਾਸੀ ਰਾਜਪਾਲ ਵਾਲੀ ਗਲੀ ਆਪਣੀ ਮਰਜ਼ੀ ਨਾਲ ਕਰੀਬ 2 ਸਾਲ ਤੋਂ ਰਹਿ ਰਹੀ ਸੀ | ਅੱਜ ਮੈਂ ਅਤੇ ਮੇਰਾ ਲੜਕਾ ਰਾਹੁਲ ਆਪਣਾ ਮਕਾਨ ਰਿਪੇਅਰ ਕਰਨ ਲਈ ਛੱਤਾਂ ਢਾਹ ਰਹੇ ਸੀ ਤਾਂ ਦੁਪਹਿਰ ਸਮੇਂ ਮੁਲਜ਼ਮਾ ਨੇ ਇਕੱਠੇ ਹੋ ਕੇ ਹਮਲਾ ਕਰ ਦਿੱਤਾ | ਜਿਸ ਵਿਚ ਉਸ ਦੇ ਲੜਕੇ ਰਾਹੁਲ ਦੀ ਮੌਤ ਹੋ ਗਈ ਅਤੇ ਉਹ ਗੰਭੀਰ ਜ਼ਖ਼ਮੀ ਹੋ ਗਿਆ | ਇਸ ਸਬੰਧੀ ਪੁਲਿਸ ਨੇ ਹੋਰਨਾਂ ਮੁਲਜ਼ਮਾ ਤੋਂ ਇਲਾਵਾ ਰਾਣੀ ਉਰਫ਼ ਰਾਣੋ ਪਤਨੀ ਕਾਲਾ ਰਾਮ ਨੂੰ ਨਾਮਜ਼ਦ ਕਰ 8 ਸਤੰਬਰ 2023 ਨੂੰ ਗਿ੍ਫ਼ਤਾਰ ਕਰ ਲਿਆ | ਸੈਸ਼ਨ ਕੋਰਟ 'ਚ ਜ਼ਮਾਨਤ ਰੱਦ ਹੋਣ ਉਪਰੰਤ ਰਾਣੀ ਨੇ ਹਾਈਕੋਰਟ ਦੇ ਵਕੀਲ ਗੁਰਸਾਹਿਬ ਸਿੰਘ ਮੱਲ ਰਾਹੀਂ ਪਟੀਸ਼ਨ ਦਾਇਰ ਕੀਤੀ ਸੀ | ਜਿਸ 'ਤੇ ਇਕਹਿਰੇ ਬੈਂਚ 'ਤੇ ਆਧਾਰਿਤ ਜਸਟਿਸ ਰਾਜੇਸ਼ ਭਾਰਦਵਾਜ ਦੀ ਕੋਰਟ ਨੇ ਬਹਿਸ ਸੁਣਨ ਉਪਰੰਤ ਰਾਣੀ ਦੀ ਜ਼ਮਾਨਤ ਮਨਜ਼ੂਰ ਕਰ ਸ਼ਰਤਾਂ ਤਹਿਤ ਰਿਹਾ ਕਰਨ ਦਾ ਹੁਕਮ ਦਿੱਤਾ |
ਪਿਛਲੀ ਖ਼ਬਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਲੋਂ ਗੁਰਦੁਆਰਾ ਬਾਬਾ ਰਾਮ ਲਾਲ ਆਰਿਫ਼ ਕੇ 'ਚ ਮੀਟਿੰਗ ਅਗਲੀ ਖ਼ਬਰ ਵਿਧਾਇਕ ਭੁੱਲਰ ਨੇ ਫ਼ਿਰੋਜ਼ਪੁਰ 'ਚ ਸੁਪਰ ਸੱਕਰ ਮਸ਼ੀਨ ਨਾਲ ਸੀਵਰੇਜ ਦੀ ਸਫ਼ਾਈ ਦਾ ਕੰਮ ਕਰਵਾਇਆ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।