27-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਹਲਕਾ ਇੰਚਾਰਜ ਵਿਨੋਦ ਮੇਘ ਨੇ ਕੀਤਾ ਹਲਕੇ ਦੇ ਗੜੇ੍ਹਮਾਰੀ ਪ੍ਰਭਾਵਿਤ ਪਿੰਡਾਂ ਦਾ ਦੌਰਾ

ਅਜੀਤ ਡੈਸਕ 04-04-2026
ਬੱਲੂਆਣਾ, 3 ਅਪ੍ਰੈਲ (ਜਸਮੇਲ ਸਿੰਘ ਢਿੱਲੋਂ)-ਸ਼ੋ੍ਰਮਣੀ ਅਕਾਲੀ ਦਲ ਹਲਕਾ ਬੱਲੂਆਣਾ ਦੇ ਇੰਚਾਰਜ ਵਿਨੋਦ ਮੇਘ ਨੇ ਬੀਤੇ ਦਿਨ ਹੋਈ ਹਲਕੇ ਦੇ ਵੱਖ-ਵੱਖ ਪਿੰਡਾਂ ਬਜੀਦਪੁਰ ਕੱਟਿਆਂਵਾਲੀ, ਡੰਗਰ ਖੇੜਾ, ਬੱਲੂਆਣਾ, ਬਹਾਦਰ ਖੇੜਾ ਆਦਿ ਵਿਚ ਗੜੇਮਾਰੀ ਨਾਲ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ | ਇਸ ਸਮੇਂ ਉਨ੍ਹਾਂ ਸੰਬੋਧਨ ਕਰਦਿਆਂ ਮੌਕੇ ਦੀ ਸਰਕਾਰ ਤੋਂ ਤੁਰੰਤ ਗਿਰਦਾਵਰੀ ਕਰਵਾ ਕੇ ਮੁਆਵਜ਼ੇ ਦੀ ਮੰਗ ਕੀਤੀ ਹੈ | ਵਿਨੋਦ ਮੇਘ ਨੇ ਦੱਸਿਆ ਕਿ ਗੜੇਮਾਰੀ ਨਾਲ ਕਿਸਾਨਾਂ ਦੀਆਂ ਫ਼ਸਲਾਂ ਦਾ ਭਾਰੀ ਨੁਕਸਾਨ ਹੋਇਆ ਹੈ | ਉਨ੍ਹਾਂ ਦੱਸਿਆ ਕਿ 2014 ਵਿਚ ਵੀ ਕਿਸਾਨਾਂ ਦਾ ਗੜੇਮਾਰੀ ਨਾਲ ਭਾਰੀ ਨੁਕਸਾਨ ਹੋਇਆ ਸੀ ਪਰੰਤੂ ਉਸ ਸਮੇਂ ਸ਼ੋ੍ਰਮਣੀ ਅਕਾਲੀ ਦਲ ਦੀ ਸਰਕਾਰ ਨੇ ਤੁਰੰਤ ਗਿਰਦਾਵਰੀ ਕਰਵਾ ਕੇ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਸੀ | ਉਨ੍ਹਾਂ ਦੱਸਿਆ ਕਿ ਅਕਾਲੀ ਦਲ ਹਮੇਸ਼ਾ ਕਿਸਾਨਾਂ ਦੇ ਨਾਲ ਖੜ੍ਹਾ ਹੈ |
ਪਿਛਲੀ ਖ਼ਬਰ ਸੀਤੋ ਗੰੁਨੋ੍ਹ ਇਲਾਕੇ ਦੇ ਪਿੰਡਾਂ 'ਚ ਦੇਰ ਸ਼ਾਮ ਤੇਜ਼ ਹਨੇਰੀ ਤੇ ਝੱਖੜ ਕਾਰਨ ਕਣਕ ਦੀ ਫ਼ਸਲ ਪ੍ਰਭਾਵਿਤ ਅਗਲੀ ਖ਼ਬਰ ਦਿਵਯ ਜਯੋਤੀ ਜਾਗਿ੍ਤੀ ਸੰਸਥਾਨ ਵਲੋਂ ਸਪਤਾਹਿਕ ਸਤਿਸੰਗ ਸ਼ਰਧਾ ਨਾਲ ਸੰਪੰਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।