28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਪੰਜਾਬ ਪੈਨਸ਼ਨਰਜ਼ ਐਸੋਸੀਏਸ਼ਨ ਜਲਾਲਾਬਾਦ ਦੀ ਮੀਟਿੰਗ 'ਚ ਮੰਗਾਂ ਨੂੰ ਲੈ ਕੇ ਕੀਤਾ ਵਿਚਾਰ ਵਟਾਂਦਰਾ

ਅਜੀਤ ਡੈਸਕ 04-04-2026
ਜਲਾਲਾਬਾਦ, 3 ਅਪ੍ਰੈਲ (ਹਰਪ੍ਰੀਤ ਸਿੰਘ ਪਰੂਥੀ)-ਪੈਨਸ਼ਨਰਜ਼ ਐਸੋਸੀਏਸ਼ਨ ਜਲਾਲਾਬਾਦ ਦੀ ਮਹੀਨਾਵਾਰ ਮੀਟਿੰਗ ਪ੍ਰਧਾਨ ਬਲਬੀਰ ਸਿੰਘ ਪੁਆਰ ਦੀ ਪ੍ਰਧਾਨਗੀ ਹੇਠ ਪੈਨਸ਼ਨਰਜ਼ ਭਵਨ ਜਲਾਲਾਬਾਦ ਵਿਖੇ ਹੋਈ | ਇਸ ਮੀਟਿੰਗ ਨੂੰ ਗੁਰਦੀਪ ਸਿੰਘ ਛਾਬੜਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਮੁਲਾਜ਼ਮ-ਪੈਨਸ਼ਨਰਜ਼ ਮੰਗਾਂ ਮੰਨਣ ਵਿਚ ਟਾਲਮਟੋਲ ਦੀ ਨੀਤੀ ਅਪਣਾ ਰਹੀ ਹੈ | ਦੂਣੀ ਚੰਦ ਬਤਰਾ ਨੇ ਮੁਲਾਜ਼ਮ-ਪੈਨਸ਼ਨਰਜ਼ ਦੇ ਹੱਕ ਲੈਣ ਲਈ ਹਰੇਕ ਸੰਘਰਸ਼ ਵਿਚ ਵੱਧ ਤੋਂ ਵੱਧ ਗਿਣਤੀ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ | ਰਾਜ ਕੁਮਾਰ ਸੀਵਾਨ ਨੇ ਸਰਕਾਰੀ ਨੀਤੀਆਂ ਦੀ ਭਰਪੂਰ ਨਿਖੇਧੀ ਕੀਤੀ | ਨਿਰਮਲਜੀਤ ਸਿੰਘ ਬਰਾੜ ਨੇ ਅਮਰੀਕਾ, ਇਜਰਾਇਲ, ਇਰਾਕ ਯੁੱਧ ਵਿਚ ਭਾਰਤ ਦੀ ਭੂਮਿਕਾ ਦੀ ਨਿਖੇਧੀ ਕੀਤੀ | ਪੰਜਾਬ ਸਰਕਾਰ ਦੇ ਕੋਰਟ ਵਿਚ ਪੇਸ਼ ਕੀਤੇ ਐਫੀਡੇਵਿਟ ਦੀ ਨਿੰਦਾ ਅਤੇ ਖ਼ਜ਼ਾਨਾ ਮੰਤਰੀ ਦੇ ਵਿਹਾਰ ਬਾਰੇ ਨਿੰਦਾ ਪ੍ਰਸਤਾਵ ਪੇਸ਼ ਕੀਤਾ ਅਤੇ ਮੈਂਬਰਾਂ ਨੇ ਬਹੁਮਤ ਨਾਲ ਪਾਸ ਕੀਤਾ | ਸਤੀਸ਼ ਕੁਮਾਰ ਚੁਰਾਇਆ ਨੇ ਮੁਲਾਜ਼ਮ ਪੈਨਸ਼ਨਰਜ਼ ਨੂੰ ਦਰਪੇਸ਼ ਮੁਸ਼ਕਲਾਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ | ਸਰਪ੍ਰਸਤ ਸ੍ਰੀ ਦੇਸ ਰਾਜ ਗਾਂਧੀ ਨੇ ਮੁਲਾਜ਼ਮ-ਪੈਨਸ਼ਨਰਜ਼ ਮੰਗਾਂ ਸਬੰਧੀ ਲਾਪਰਵਾਹ ਸਰਕਾਰ ਨੂੰ 2027 ਵਿਚ ਸਬਕ ਸਿਖਾਉਣ ਦੀ ਅਪੀਲ ਕੀਤੀ | ਸੁਰਜੀਤ ਸਿੰਘ ਬਾਹਮਣੀ ਵਾਲਾ ਨੇ ਗੀਤ ਪੇਸ਼ ਕੀਤਾ | ਰਾਜ ਕੁਮਾਰ ਬਜਾਜ ਨੇ ਸਟੇਜ ਸਕੱਤਰ ਦੀ ਭੂਮਿਕਾ ਬਾਖ਼ੂਬੀ ਨਿਭਾਈ ਅਤੇ ਆਪਣੇ ਵਿਚਾਰ ਪੇਸ਼ ਕੀਤੇ | ਮੀਟਿੰਗ ਦੇ ਅਖੀਰ ਵਿਚ ਪ੍ਰਧਾਨ ਬਲਬੀਰ ਸਿੰਘ 'ਪੁਆਰ ਨੇ ਸਰਕਾਰ ਨੂੰ ਮੁਲਾਜ਼ਮ, ਪੈਨਸ਼ਨਰਜ਼ ਦੀਆਂ ਹੱਕੀ ਮੰਗਾਂ ਜਿਵੇਂ 6ਵੇਂ ਤਨਖ਼ਾਹ ਕਮਿਸ਼ਨ ਦਾ ਬਕਾਇਆ, ਡੀ ਏ ਦਾ ਬਕਾਇਆ, 2.59 ਦੀ ਮੰਗ, ਪੁਰਾਣੀ ਪੈਨਸ਼ਨਰ ਬਹਾਲ ਕਰਨਾ ਕੱਚੇ ਕਾਮਿਆਂ ਨੂੰ ਪੱਕੇ ਕਰਨਾ ਮੰਨਣ ਦੀ ਅਪੀਲ ਕੀਤੀ | ਸਾਲ 2025-2026 ਦੀ ਆਮਦਨ ਖ਼ਰਚ ਅਤੇ ਸਾਲ ਦੌਰਾਨ ਕੀਤੇ ਕੰਮਾਂ ਦੀ ਰਿਪੋਰਟ ਪੇਸ਼ ਕੀਤੀ | ਇਸ ਮੀਟਿੰਗ ਵਿਚ ਬਜ਼ੁਰਗ ਅਥਲੀਟ ਗੁਰਨਾਥ ਸਿੰਘ ਵਲੋਂ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਵਿਖੇ ਹੋਈ ਐਥਲੈਟਿਕਸ ਮੀਟ ਵਿਚ 3 ਗੋਲਡ ਮੈਡਲ ਜਿੱਤਣ ਤੇ ਐਸੋਸੀਏਸ਼ਨ ਵਲੋਂ ਸਨਮਾਨਿਤ ਕੀਤਾ ਗਿਆ | ਹੋਰਨਾਂ ਤੋਂ ਇਲਾਵਾ ਇਸ ਮੀਟਿੰਗ ਵਿਚ ਗਿਆਨ ਚੰਦ ਐੱਸ ਡੀ ਓ, ਨਿਰਭੈ ਸਿੰਘ ਪੈੱ੍ਰਸ ਸਕੱਤਰ ਪਿੰਦਰ ਕੁਮਾਰ, ਸਰਵਨ ਕੁਮਾਰ ਜੀਵਾਂ ਅਰਾਈਾ, ਦਲੀਪ ਸਿੰਘ ਫ਼ੌਜੀ, ਦਰਸ਼ਨ ਲਾਲ, ਗੁਰਸ਼ਰਨ ਸਿੰਘ, ਸੁਰਜੀਤ ਸਿੰਘ, ਗੁਰਿੰਦਰ ਸਿੰਘ ਧਮੀਜਾ, ਨਿਹਾਲੋ ਬਾਈ, ਗੁਰਮੀਤ ਸਿੰਘ, ਬਲਬੀਰ ਸਿੰਘ ਰੋਡਵੇਜ਼, ਅਮਰ ਸਿੰਘ ਬੇਦੀ, ਸੁਖ ਨਰਾਇਣ, ਹਰਦਿਆਲ ਸਿੰਘ ਉੱਪਲ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਬੂਟਾ ਸਿੰਘ ਵਿਰਕ ਨੇ ਆਸਟ੍ਰੇਲੀਅਨ ਸਿੱਖ ਖੇਡਾਂ ਵਿਚ ਜਿੱਤਿਆ ਚਾਂਦੀ ਦਾ ਤਗਮਾ ਅਗਲੀ ਖ਼ਬਰ ਵਿਧਾਇਕ ਗੋਲਡੀ ਮੁਸਾਫਿਰ ਨੇ ਬਿਸ਼ਨੋਈ ਭਾਈਚਾਰੇ ਦਾ ਇਤਿਹਾਸ ਪੰਜਾਬ ਸਕੂਲ ਸਿੱਖਿਆ ਬੋਰਡ 'ਚ ਸ਼ਾਮਿਲ ਕਰਨ ਦੀ ਕੀਤੀ ਮੰਗ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।