28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਬੇਮੌਸਮੀ ਬਾਰਿਸ਼ ਨੇ ਕਿਸਾਨਾਂ ਦੇ ਸੁਪਨਿਆਂ 'ਤੇ ਫੇਰਿਆ ਪਾਣੀ

ਅਜੀਤ ਡੈਸਕ 04-04-2026
ਮੁੱਦਕੀ, 3 ਅਪ੍ਰੈਲ(ਭੁਪਿੰਦਰ ਸਿੰਘ)-ਅੱਜ ਕਸਬਾ ਮੁੱਦਕੀ ਵਿਚ ਪਈ ਬੇ-ਮੌਸਮੀ ਬਾਰਸ਼ ਨੇ ਕਿਸਾਨਾਂ ਦੇ ਸਜਾਏ ਸੁਪਨਿਆਂ 'ਤੇ ਪਾਣੀ ਫੇਰ ਦਿੱਤਾ ਹੈ | ਕਿਸਾਨਾਂ ਦੀ ਕਣਕਦੀ ਫਸਲ ਜਿਸ ਨੂੰ ਕੁੱਝ ਦਿਨਾ ਬਾਅਦ ਵਾਢੀ ਪੈਣੀ ਸੀ, ਮੀਂਹ ਦੀ ਲਪੇਟ ਵਿਚ ਆ ਗਈਆਂ ਹਨ | ਕੁੱਝ ਕਣਕਾਂ ਹਵਾ ਅਤੇ ਬਾਰਸ਼ ਕਾਰਨ ਡਿਗ ਪਈਆਂ ਹਨ | ਕਿਸਾਨ ਵੀਰ ਨਿਰਾਸ਼ ਦੇ ਆਲਮ ਵਿਚ ਹਨ | ਦੂਜੇ ਪਾਸੇ ਕਸਬਾ ਮੁੱਦਕੀ ਵਿਚ ਜਿੱਥੇ ਸੀਵਰੇਜ ਦੀਆਂ ਜ਼ਮੀਨ ਦੋਜ ਪਾਈਪਾਂ ਪਾ ਕੇ ਮਿੱਟੀ ਪਾਈ ਗਈ ਸੀ | ਅੱਜ ਦੀ ਮੋਹਲ਼ੇਧਾਰ ਬਾਰਸ਼ ਕਾਰਨ ਮਿੱਟੀ ਦੱਬ ਕੇ ਫੇਰ ਟੋਏ ਪੈ ਗਏ ਹਨ | ਕਸਬਾ ਮੁੱਦਕੀ ਵਿਚੋਂ ਕੁੱਝ ਦੁਕਾਨਦਾਰ ਦੁਕਾਨਾਂ ਚੋਂ ਪਾਣੀ ਬਾਹਰ ਕੱਢਦੇ ਵੀ ਦੇਖੇ ਗਏ | ਰਾਹਗੀਰਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ | ਮੁੱਦਕੀ ਬੱਸ ਅੱਡਾ ਪਾਣੀ ਨਾਲ ਜਲ ਥਲ ਹੋ ਗਿਆ |
ਪਿਛਲੀ ਖ਼ਬਰ ਮਮਦੋਟ ਮੰਡੀਆਂ ਵਿਚ ਹਾਲੇ ਤੱਕ ਨਹੀਂ ਹੋਈ ਕਣਕ ਦੀ ਆਮਦ ਅਗਲੀ ਖ਼ਬਰ ਪਤਨੀ ਨੂੰ ਅੱਗ ਲਗਾ ਕੇ ਮਾਰਨ ਦੀ ਕੋਸ਼ਿਸ਼, ਪਤੀ ਨਾਮਜ਼ਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।