28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਮੀਂਹ ਤੇ ਗੜੇਮਾਰੀ ਕਾਰਨ ਨੁਕਸਾਨੀ ਫ਼ਸਲ ਦੀ ਤੁਰੰਤ ਗਿਰਦਾਵਰੀ ਤੇ ਮੁਆਵਜ਼ਾ ਦੇਵੇ ਸਰਕਾਰ- ਮਨਪ੍ਰੀਤ ਸਿੰਘ ਸੰਧੂ

ਅਜੀਤ ਡੈਸਕ 04-04-2026
ਜਲਾਲਾਬਾਦ, 3 ਅਪ੍ਰੈਲ (ਜਤਿੰਦਰ ਪਾਲ ਸਿੰਘ)-ਬੇਮੌਸਮੀ ਮੀਂਹ ਤੇ ਗੜੇ੍ਹਮਾਰੀ ਕਾਰਨ ਨੁਕਸਾਨੀਆਂ ਫ਼ਸਲਾਂ ਦਾ ਤੁਰੰਤ ਗਿਰਦਾਵਰੀ ਕਰਵਾ ਕੇ ਮੁਆਵਜ਼ਾ ਦਿੱਤਾ ਜਾਵੇ¢ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਸੂਬਾ ਮੀਤ ਪ੍ਰਧਾਨ ਮਨਪ੍ਰੀਤ ਸਿੰਘ ਸੰਧੂ ਨੇ ਕਰਦੇ ਹੋਏ ਕਿਹਾ ਕਿ ਕਣਕ ਦੀ ਫ਼ਸਲ 'ਤੇ ਬੇਮੌਸਮੀ ਬਰਸਾਤ ਤੇ ਗੜੇਮਾਰੀ ਨੇ ਕਾਫ਼ੀ ਧੱਕਾ ਕੀਤਾ ਹੈ¢ ਹੋਈ ਬਰਸਾਤ, ਗੜੇਮਾਰੀ ਤੇ ਤੇਜ਼ ਝੱਖੜ ਕਾਰਨ ਕਈ ਪਿੰਡਾਂ ਵਿਚ ਫ਼ਸਲ ਪੂਰੀ ਤਰਾਂ ਤਬਾਹ ਹੋ ਗਈ ਹੈ¢ ਕਈ ਕਿਸਾਨਾਂ ਕੋਲ ਤਾਂ ਘਰ ਵਿਚ ਕਣਕ ਰੱਖਣ ਜੋਗੀ ਵੀ ਫ਼ਸਲ ਨਹੀਂ ਬਚੀ ਹੈ¢ ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਤੁਰੰਤ ਨੁਕਸਾਨ ਦੀ ਗਿਰਦਾਵਰੀ ਕਰਵਾਈ ਜਾਵੇ ਅਤੇ ਹੋਏ ਨੁਕਸਾਨ ਮੁਤਾਬਿਕ ਪ੍ਰਤੀ ਏਕੜ 50 ਹਜ਼ਾਰ ਰੁਪਏ ਮੁਆਵਜ਼ਾ ਵੀ ਤੁਰੰਤ ਦਿੱਤਾ ਜਾਵੇ¢ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਪਹਿਲਾਂ ਭਗਵੰਤ ਮਾਨ ਗਿਰਦਾਵਰੀ ਬਾਅਦ ਵਿਚੋਂ ਅਤੇ ਮੁਆਵਜ਼ਾ ਪਹਿਲਾਂ ਦੇਣ ਦੀ ਗੱਲ ਕਰਦਾ ਸੀ ਪਰ ਹੁਣ ਗਿਰਦਾਵਰੀ ਵੀ ਲੇਟ ਹੁੰਦੀ ਹੈ ਅਤੇ ਮੁਆਵਜ਼ਾ ਵੀ ਨਿਗੂਣਾ ਤੇ ਬਹੁਤ ਲੇਟ ਮਿਲਦਾ ਹੈ¢ ਉਨ੍ਹਾਂ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਮੰਗ ਕਰਦੀ ਹੈ ਕਿ ਜਲਦ ਮੁਆਵਜ਼ਾ ਦਿੱਤਾ ਜਾਵੇ¢
ਪਿਛਲੀ ਖ਼ਬਰ ਪਤਨੀ ਨੂੰ ਅੱਗ ਲਗਾ ਕੇ ਮਾਰਨ ਦੀ ਕੋਸ਼ਿਸ਼, ਪਤੀ ਨਾਮਜ਼ਦ ਅਗਲੀ ਖ਼ਬਰ ਬਾਬਾ ਨਾਹਰ ਸਿੰਘ ਦੀ ਤੀਜੀ ਬਰਸੀ ਨੂੰ ਸਮਰਪਿਤ ਆਰੰਭ ਪਾਠਾਂ ਦੇ ਭੋਗ ਪਾਏ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।