22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-04-2026

ਪੰਜਾਬ ਦੀਆਂ ਸਾਰੀਆਂ ਮੰਡੀਆਂ ਵਿਚ ਪੂਰਨ ਤੌਰ 'ਤੇ ਰਹੀ ਹੜਤਾਲ- ਵਿਜੇ ਕਾਲੜਾ

ਅਜੀਤ ਡੈਸਕ 02-04-2026
ਮੱਖੂ, 1 ਅਪ੍ਰੈਲ (ਵਰਿੰਦਰ ਮਨਚੰਦਾ)- ਫੈਡਰੇਸ਼ਨ ਆਫ਼ ਆੜ੍ਹਤੀਆ ਐਸੋਸੀਏਸ਼ਨ ਪੰਜਾਬ ਦੇ ਸੱਦੇ 'ਤੇ 1 ਅਪ੍ਰੈਲ ਤੋਂ ਆਪਣੀ ਮੰਗਾਂ ਮੰਨਵਾਉਣ ਲਈ ਦਿੱਤੇ ਦਾਣਾ ਮੰਡੀਆਂ ਦੇ ਬੰਦ ਦੇ ਸੱਦੇ ਨੂੰ ਪੂਰਨ ਹੁੰਗਾਰਾ ਮਿਲਿਆ ਹੈ | ਜਿਸ ਤਹਿਤ ਮੱਖੂ ਦੀ ਦਾਣਾ ਮੰਡੀ ਵਿਚ ਵੀ ਪੂਰਨ ਤੌਰ 'ਤੇ ਆੜ੍ਹਤੀਆ ਨੇ ਹੜਤਾਲ ਕੀਤੀ ਤੇ ਦੁਕਾਨਾਂ ਬਾਹਰ ਕਾਲੇ ਝੰਡੇ ਲਗਾ ਕੇ ਸਰਕਾਰ ਵਿਰੁੱਧ ਰੋਸ ਪ੍ਰਗਟਾਇਆ | ਇਸ ਮੌਕੇ ਜਾਣਕਾਰੀ ਦਿੰਦੇ ਹੋਏ ਫੈਡਰੇਸ਼ਨ ਆਫ਼ ਆੜ੍ਹਤੀਆ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਵਿਜੇ ਕਾਲੜਾ ਨੇ ਕਿਹਾ ਕਿ ਕੇਂਦਰ ਸਰਕਾਰ ਸਾਡੇ ਢਾਈ ਪ੍ਰਤੀਸ਼ਤ ਆੜ੍ਹਤ ਵਾਧੇ 'ਚ ਅੜਿੱਕਾ ਬਣੀ ਹੋਈ ਹੈ, ਇਸ ਨੇ 2018-19 'ਚ ਵਾਧੇ 'ਤੇ ਰੋਕ ਲਾ ਦਿੱਤੀ ਸੀ | ਉਨ੍ਹਾਂ ਕਿਹਾ ਕਿ ਸਰਕਾਰ ਨੇ ਆੜ੍ਹਤੀਆ ਦੀ ਦਾਸੀ ਵਧਾਉਣੀ ਤਾਂ ਦੂਰ ਸਗੋਂ ਉਨ੍ਹਾਂ ਪਹਿਲਾਂ ਮਿਲਦੀ ਢਾਈ ਫਿੱਸਦੀ ਆੜ੍ਹਤ ਵੀ ਘਟਾ ਦਿੱਤੀ ਹੈ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਵੀ ਦਾਸੀ ਦੇਣ ਦਾ ਭਰੋਸਾ ਦਿੱਤਾ ਸੀ, ਪਰ ਉਹ ਲਾਰਾ ਹੀ ਸਾਬਤ ਹੋਇਆ | ਉਨ੍ਹਾਂ ਮੰਗ ਕੀਤੀ ਕਿ ਆੜ੍ਹਤੀਆ ਦੀਆਂ ਮੰਗਾਂ ਜਲਦ ਪੂਰੀਆਂ ਕੀਤੀਆਂ ਜਾਣ | ਆੜ੍ਹਤੀਆ ਯੂਨੀਅਨ ਮੱਖੂ ਦੇ ਪ੍ਰਧਾਨ ਰਿਸ਼ੂ ਖੁਰਾਣਾ ਨੇ ਕਿਹਾ ਕਿ ਆੜ੍ਹਤੀਆ ਵਰਗ ਆਪਣੀਆਂ ਮੰਗਾਂ ਨੂੰ ਲੈ ਕੇ ਲੰਬੇ ਸਮੇਂ ਤੋਂ ਸਰਕਾਰ ਦੇ ਫ਼ੈਸਲੇ ਦੀ ਉਡੀਕ ਕਰ ਰਿਹਾ ਹੈ, ਪਰ ਸਰਕਾਰ ਨੇ ਆੜ੍ਹਤੀਆਂ ਵਰਗ ਦੇ ਹੱਕ 'ਚ ਕੋਈ ਫ਼ੈਸਲਾ ਨਹੀਂ ਲਿਆ, ਜਿਸ ਕਰਕੇ ਆੜ੍ਹਤੀਆ ਵਰਗ ਨੂੰ ਮਜਬੂਰ ਹੋ ਕੇ ਹੜਤਾਲ 'ਤੇ ਜਾਣਾ ਪਿਆ | ਉਨ੍ਹਾਂ ਕਿਹਾ ਕਿ ਜੇਕਰ ਆੜ੍ਹਤੀਆ ਵਰਗ ਦੀਆਂ ਮੰਗਾਂ ਦਾ ਜਲਦ ਹੱਲ ਨਾ ਕੱਢਿਆ ਗਿਆ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ | ਇਸ ਮੌਕੇ ਸ਼ਿਵ ਨੰਦਨ ਅਹੂਜਾ ਪ੍ਰਧਾਨ ਸ਼ੈਲਰ ਐਸੋਸੀਏਸ਼ਨ ਮੱਖੂ, ਦਰਸ਼ਨ ਲਾਲ ਅਹੂਜਾ, ਪ੍ਰਦੀਪ ਕੱਕੜ, ਮਹਿੰਦਰ ਸਿੰਘ, ਵਰਿੰਦਰ ਠੁਕਰਾਲ, ਮਹਿੰਦਰ ਮਦਾਨ, ਸ਼੍ਰੀ ਸ਼ਮਸ਼ੇਰ ਸਿੰਘ ਲਹਿਰਾ ਬੇਟ, ਮਹਿੰਦਰ ਨਰੂਲਾ, ਲੱਕੀ ਠੁਕਰਾਲ, ਬਲਵਿੰਦਰ ਠੁਕਰਾਲ, ਇੰਦਰਜੀਤ ਟੰਡਨ, ਦਲਜੀਤ ਸਿੰਘ, ਰਾਕੇਸ਼ ਗਾਂਧੀ, ਵਿੱਕੀ ਅਹੂਜਾ, ਪ੍ਰੇਮ ਨਾਥ ਅਹੂਜਾ, ਸੋਮ ਨਾਥ , ਮਨਮੋਹਨ ਗਰੋਵਰ, ਅਜੀਤ ਸਿੰਘ, ਬਲਵਿੰਦਰ ਸਿੰਘ, ਚੇਤਨ ਧਵਨ, ਅਸ਼ੋਕ ਕੁਮਾਰ , ਜਸਕਰਨ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਹਥਿਆਰਬੰਦ ਹਮਲਾ ਕੀਤੇ ਹਮਲੇ 'ਚ ਪ੍ਰਵਾਸੀ ਨੌਜਵਾਨ ਜ਼ਖ਼ਮੀ ਅਗਲੀ ਖ਼ਬਰ ਭਾਰੀ ਬਾਰਿਸ਼ ਅਤੇ ਗੜੇਮਾਰੀ ਨਾਲ ਖ਼ਰਾਬ ਹੋਈ ਫ਼ਸਲ ਦੀ ਜਲਦ ਗਿਰਦਾਵਰੀ ਕਰਵਾ ਕੇ ਮੁਆਵਜ਼ਾ ਦੇਵੇ ਸੂਬਾ ਸਰਕਾਰ- ਮਹਿਮਾ,...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।