ਫ਼ਿਰੋਜ਼ਪੁਰ, 1 ਅਪ੍ਰੈਲ(ਕੁਲਬੀਰ ਸਿੰਘ ਸੋਢੀ)-ਅਮਨਦੀਪ ਹਸਪਤਾਲ ਨੇ ਸਿਹਤ ਸੇਵਾਵਾਂ ਦੇ ਖੇਤਰ ਵਿਚ ਇਕ ਮਹੱਤਵਪੂਰਨ ਕਦਮ ਚੁੱਕਦੇ ਹੋਏ ਉਜਾਲਾ ਸਿਗਨਲ ਨਾਲ ਸਾਂਝ ਕਰਕੇ ਆਪਣੇ ਇੰਪੈਨਲਮੈਂਟ ਦਾ ਵਿਸਥਾਰ ਕੀਤਾ ਹੈ | ਇਸ ਪਹਿਲ ਦੇ ਤਹਿਤ ਹੁਣ ਵੱਧ ਤੋਂ ਵੱਧ ਮਰੀਜ਼ਾਂ ਨੂੰ ਕੈਸ਼ਲੈੱਸ ਅਤੇ ਰੀਅੰਬਰਸਮੈਂਟ ਸੁਵਿਧਾਵਾਂ ਰਾਹੀਂ ਬਿਹਤਰ ਅਤੇ ਆਸਾਨ ਇਲਾਜ ਮਿਲੇਗਾ | ਜਾਣਕਾਰੀ ਸਾਂਝੀ ਕਰਦਿਆਂ ਹਸਪਤਾਲ ਦੇ ਫੈਸਿਲਿਟੀ ਡਾਇਰੈਕਟਰ ਡਾ.ਅਭਿਸ਼ੇਕ ਅਰੋੜਾ ਨੇ ਦੱਸਿਆ ਕਿ ਇਸ ਨਵੇਂ ਇੰਪੈਨਲਮੈਂਟ ਨਾਲ ਖੇਤਰ ਦੇ ਮਰੀਜ਼ਾਂ ਨੂੰ ਵੱਡੀ ਰਾਹਤ ਮਿਲੇਗੀ ਅਤੇ ਵੱਖ-ਵੱਖ ਬੀਮਾ ਯੋਜਨਾਵਾਂ ਹੇਠ ਇਲਾਜ ਲੈਣ ਵਿਚ ਆਸਾਨੀ ਹੋਵੇਗੀ | ਉਨ੍ਹਾਂ ਦੱਸਿਆ ਕਿ ਹਸਪਤਾਲ ਦਾ ਮੁੱਖ ਉਦੇਸ਼ ਹਰ ਵਰਗ ਤੱਕ ਉੱਚ ਗੁਣਵੱਤਾ ਵਾਲੀਆਂ ਸਿਹਤ ਸੇਵਾਵਾਂ ਪਹੁੰਚਾਉਣਾ ਹੈ ਅਤੇ ਵਧੀਆ ਇਲਾਜ ਮੁਹੱਈਆ ਕਰਵਾਉਣਾ ਹੈ | ਜਾਣਕਾਰੀ ਸਾਂਝੀ ਕੀਤੀ ਕਿ ਹਸਪਤਾਲ ਹੁਣ ਕਈ ਪ੍ਰਮੁੱਖ ਨਿੱਜੀ ਬੀਮਾ ਕੰਪਨੀਆਂ ਦੇ ਪੈਨਲ ਵਿਚ ਸ਼ਾਮਲ ਹੋ ਗਿਆ ਹੈ | ਜਿਨ੍ਹਾਂ ਵਿਚ ਅਦਿੱਤਿਆ ਬਿਰਲਾ ਹੈਲਥ ਇੰਸ਼ੋਰੈਂਸ, ਕੇਅਰ ਹੈਲਥ ਇੰਸ਼ੋਰੈਂਸ, ਪਾਰਕ ਮੈਡੀਕਲੇਮ ਇੰਸ਼ੋਰੈਂਸ ਟੀ ਪੀਏ ਲਿਮਟਿਡ, ਆਈ.ਸੀ.ਆਈ.ਸੀ.ਆਈ ਲੋਮਬਾਰਡ ਜਨਰਲ ਇੰਸ਼ੋਰੈਂਸ, ਐੱਚ.ਡੀ.ਐੱਫ.ਸੀ ਈ.ਆਰ.ਜੀ.ਓ ਅਤੇ ਰਿਲਾਇੰਸ ਜਨਰਲ ਇੰਸ਼ੋਰੈਂਸ ਸ਼ਾਮਲ ਹਨ | ਇਸ ਤੋਂ ਇਲਾਵਾ ਹਸਪਤਾਲ ਉੱਤਰ ਰੇਲਵੇ ਅਤੇ ਸਤਕਾਰ ਹੈਲਥ ਸਕੀਮ ਵਰਗੀਆਂ ਸਰਕਾਰੀ ਯੋਜਨਾਵਾਂ ਨਾਲ ਵੀ ਜੁੜਿਆ ਹੋਇਆ ਹੈ | ਜਿਸ ਨਾਲ ਆਮ ਲੋਕਾਂ ਨੂੰ ਇਲਾਜ ਵਿਚ ਹੋਰ ਵੀ ਸੁਵਿਧਾ ਮਿਲੇਗੀ | ਹਸਪਤਾਲ ਦੀ ਡਾਇਰੈਕਟਰ ਡਾ. ਅਮਨਦੀਪ ਕੌਰ ਨੇ ਕਿਹਾ ਕਿ ਉਨ੍ਹਾਂ ਦਾ ਉਦੇਸ਼ ਹਰ ਵਿਅਕਤੀ ਤੱਕ ਸਸਤੀ ਅਤੇ ਬਿਹਤਰ ਸਿਹਤ ਸੇਵਾਵਾਂ ਪਹੁੰਚਾਉਣਾ ਹੈ | ਉਨ੍ਹਾਂ ਵਿਸ਼ਵਾਸ ਜਤਾਇਆ ਕਿ ਇਸ ਵਿਸਥਾਰ ਨਾਲ ਸਮਾਜ ਦੇ ਵੱਡੇ ਹਿੱਸੇ ਨੂੰ ਲਾਭ ਮਿਲੇਗਾ ਅਤੇ ਮਰੀਜ਼ਾਂ ਨੂੰ ਹੋਰ ਚੰਗੀਆਂ ਮੈਡੀਕਲ ਸੁਵਿਧਾਵਾਂ ਪ੍ਰਾਪਤ ਹੋਣਗੀਆਂ | ਜਾਣਕਾਰੀ ਸਾਂਝੀ ਕੀਤੀ ਕਿ ਅਮਨਦੀਪ ਹਸਪਤਾਲ ਗਰੁੱਪ ਲਗਾਤਾਰ ਆਪਣੇ ਨੈੱਟਵਰਕ ਦਾ ਵਿਸਥਾਰ ਕਰ ਰਿਹਾ ਹੈ ਅਤੇ ਅੱਜ ਇਹ ਇਕ ਮਜ਼ਬੂਤ ਸਿਹਤ ਸੇਵਾ ਸੰਸਥਾ ਵਜੋਂ ਉੱਭਰ ਚੁੱਕਾ ਹੈ | ਜਿਸ ਤਹਿਤ ਗਰੁੱਪ ਕੋਲ 750 ਤੋਂ ਵੱਧ ਬੈੱਡ, ਛੇ ਮੁੱਖ ਸਥਾਨਾਂ 'ਤੇ ਹਸਪਤਾਲ ਅਤੇ 170 ਤੋਂ ਵੱਧ ਮਾਹਿਰ ਡਾਕਟਰਾਂ ਦੀ ਟੀਮ ਕੰਮ ਕਰ ਰਹੀ ਹੈ, ਜਿਨ੍ਹਾਂ ਵਲੋਂ ਹੁਣ ਤੱਕ ਕਰੀਬ 25 ਲੱਖ ਤੋਂ ਵੱਧ ਮਰੀਜ਼ਾਂ ਦਾ ਸਫਲ ਇਲਾਜ ਕੀਤਾ ਜਾ ਚੁੱਕਿਆ ਹੈ |