22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-04-2026

ਆਈਡੀਅਲ ਵਿੱਲੇਜਰਜ਼ ਵਲੋਂ 5 ਨੂੰ ਕਰਵਾਈ ਜਾ ਰਹੀ ਹੈ ਵਿਸ਼ਾਲ ਸਾਈਕਲ ਰੈਲੀ

ਅਜੀਤ ਡੈਸਕ 02-04-2026
ਗੁਰੂਹਰਸਹਾਏ, 1 ਅਪ੍ਰੈਲ(ਕਪਿਲ ਕੰਧਾਰੀ)-ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਬੱਚਿਆਂ ਨੂੰ ਭੈੜੀ ਅਲਾਮਤ ਤੋਂ ਬਚਾਉਣ ਦੇ ਉਦੇਸ਼ ਨਾਲ ਆਈਡੀਅਲ ਵਿੱਲਿਜਰਸ ਵਲੋਂ 5 ਅਪ੍ਰੈਲ ਦਿਨ ਐਤਵਾਰ ਨੂੰ ਇਕ ਵਿਸ਼ਾਲ ਸਾਈਕਲ ਰੈਲੀ ਦਾ ਆਯੋਜਨ ਕੀਤਾ ਜਾ ਰਿਹਾ ਹੈ | ਇਹ ਸਾਈਕਲ ਰੈਲੀ ਰੇਲਵੇ ਪਾਰਕ ਗੁਰੂਹਰਸਹਾਏ ਤੋਂ ਸਵੇਰੇ 8 ਵਜੇ ਸ਼ੁਰੂ ਹੋਵੇਗੀ ਅਤੇ ਸ਼ਰੀਹ ਵਾਲਾ ਬਰਾੜ, ਕਾਹਨ ਸਿੰਘ ਵਾਲਾ, ਝੰਡੂ ਵਾਲਾ ਅਤੇ ਮੋਠਾਂ ਵਾਲਾ ਪਿੰਡਾਂ ਤੋਂ ਹੁੰਦੀ ਹੋਈ ਮੁੜ ਰੇਲਵੇ ਪਾਰਕ ਵਿਖੇ ਸਮਾਪਤ ਹੋਵੇਗੀ | ਇਸ ਮੌਕੇ ਜਾਣਕਾਰੀ ਦਿੰਦੇ ਹੋਏ ਰਾਕੇਸ਼ ਮੋਂਗਾ, ਗੁਰਪ੍ਰੀਤ ਧਵਨ, ਰਿਟਾਇਰਡ ਐੱਸ.ਡੀ.ਓ ਪਿੰਕਾ ਵੋਹਰਾ, ਨੀਰਜ ਸਹਿਗਲ, ਗੋਬਿੰਦ ਚਾਵਲਾ, ਲਾਡੀ ਧਵਨ, ਰਮਨ ਬਹਿਲ, ਸਰਬਜੀਤ ਬੇਦੀ, ਰੁਦਰ ਸ਼ਰਮਾ, ਸੁਖਚੈਨ, ਪ੍ਰਧਾਨ ਗੌਰਵ ਸਚਦੇਵਾ, ਪ੍ਰਸ਼ਾਂਤ ਖੇੜਾ, ਸ਼ੁਭਮ ਮੋਂਗਾ, ਸਾਜਨ ਸਚਦੇਵਾ, ਵਰੁਣ ਗਾਵੜੀ, ਪਾਰਸ ਦਹੁਜਾ, ਨੀਰਜ ਸਹਿਗਲ ਨੇ ਦੱਸਿਆ ਕਿ ਇਸ ਰੈਲੀ ਵਿਚ ਜ਼ਿਲ੍ਹਾ ਫ਼ਰੀਦਕੋਟ, ਸ਼੍ਰੀ ਮੁਕਤਸਰ ਸਾਹਿਬ, ਜਲਾਲਾਬਾਦ, ਫ਼ਾਜ਼ਿਲਕਾ ਅਤੇ ਗੁਰੂਹਰਸਹਾਏ ਇਲਾਕੇ ਦੇ ਵੱਡੀ ਗਿਣਤੀ ਵਿਚ ਸਾਈਕਲਿਸਟ ਸ਼ਮੂਲੀਅਤ ਕਰਨਗੇ | ਇਸ ਰੈਲੀ ਨੂੰ ਸਫਲ ਬਣਾਉਣ ਲਈ ਲਾਇਨਜ਼ ਕਲੱਬ ਦੇ ਪ੍ਰਧਾਨ ਗੌਰਵ ਸਚਦੇਵਾ ਦੀ ਅਗਵਾਈ ਹੇਠ ਪੂਰੀ ਟੀਮ ਵਲੋਂ ਆਈਡੀਅਲ ਵਿੱਲਿਜਰਸ ਨੂੰ ਭਰਪੂਰ ਸਹਿਯੋਗ ਦਿੱਤਾ ਜਾ ਰਿਹਾ ਹੈ | ਲਾਇਨਜ਼ ਕਲੱਬ ਦੇ ਪ੍ਰਧਾਨ ਗੌਰਵ ਸਚਦੇਵਾ ਨੇ ਦੱਸਿਆ ਕਿ ਇਸ ਤਰ੍ਹਾਂ ਦੇ ਉਪਰਾਲੇ ਨਾ ਸਿਰਫ਼ ਸਿਹਤ ਪ੍ਰਤੀ ਜਾਗਰੂਕਤਾ ਵਧਾਉਂਦੇ ਹਨ, ਸਗੋਂ ਸਮਾਜ ਨੂੰ ਨਸ਼ਾ ਮੁਕਤ ਬਣਾਉਣ ਵੱਲ ਇਕ ਮਜ਼ਬੂਤ ਕਦਮ ਵੀ ਸਾਬਤ ਹੁੰਦੇ ਹਨ |
ਪਿਛਲੀ ਖ਼ਬਰ ਸ਼ਹਿਜ਼ਾਦਾ ਸੰਤ ਸਿੰਘ ਸਕੂਲ ਦਾ ਨਤੀਜਾ ਐਲਾਨਿਆ ਅਗਲੀ ਖ਼ਬਰ ਪੁਰਾਣੀਆਂ ਵੋਟਰ ਸੂਚੀਆਂ ਦੇ ਆਧਾਰ 'ਤੇ ਨਵੀਆਂ ਵੋਟਾਂ ਬਣਾਉਣ ਨਾਲ ਲੋਕ ਪ੍ਰੇਸ਼ਾਨ-ਕੈਪਟਨ ਬਲਬੀਰ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।