ਮੱਖੂ, 1 ਅਪ੍ਰੈਲ(ਕੁਲਵਿੰਦਰ ਸਿੰਘ ਸੰਧੂ)-ਅਕਾਲੀ ਦਲ ਵਾਰਿਸ ਪੰਜਾਬ ਦੇ ਸੂਬਾ ਐਗਜੈਕਟਿਵ ਕਮੇਟੀ ਵਲੋਂ ਹਲਕਾ ਜ਼ੀਰਾ ਤੋਂ ਪੰਥਕ ਆਗੂ ਸਰਪੰਚ ਹਰਜਿੰਦਰ ਸਿੰਘ ਹਸ਼ਮਤ ਵਾਲਾ ਨੂੰ ਹਲਕਾ ਇੰਚਾਰਜ ਨਿਯੁਕਤ ਕਰ ਦਿੱਤਾ | ਸਰਪੰਚ ਹਰਜਿੰਦਰ ਸਿੰਘ ਹਸ਼ਮਤ ਵਾਲਾ ਦੇ ਹਲਕਾ ਇੰਚਾਰਜ ਨਿਯੁਕਤ ਕਰਨ 'ਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਹਲਕਾ ਜ਼ੀਰਾ ਦੇ ਮੁੱਢਲੀ ਕਤਾਰ ਦੇ ਆਗੂਆਂ ਨੇ ਕਿਹਾ ਕਿ ਸਰਪੰਚ ਹਰਜਿੰਦਰ ਸਿੰਘ ਹਸ਼ਮਤ ਵਾਲਾ ਦੇ ਹਲਕਾ ਇੰਚਾਰਜ ਬਣਨ ਨਾਲ ਅਕਾਲੀ ਦਲ ਵਾਰਿਸ ਪੰਜਾਬ ਦੇ ਹਲਕਾ ਜ਼ੀਰਾ ਤੋਂ ਮਜ਼ਬੂਤ ਧਿਰ ਬਣ ਕੇ ਉੱਭਰੇਗੀ ਕਿਉਂਕਿ ਸ. ਹਸ਼ਮਤ ਵਾਲਾ ਨਾਲ ਕਾਫ਼ੀ ਨੌਜਵਾਨ ਜੁੜੇ ਹੋਏ ਹਨ, ਉਹ ਸ਼ੁਰੂ ਤੋਂ ਹੀ ਪੰਥਕ ਮਸਲਿਆਂ ਵਿਚ ਆਪਣਾ ਅਹਿਮ ਰੋਲ ਅਦਾ ਕਰਦੇ ਆਏ ਹਨ | ਪੰਥਕ ਆਗੂਆਂ ਦਾ ਕਹਿਣਾ ਹੈ ਕਿ ਹਰਜਿੰਦਰ ਸਿੰਘ ਹਸ਼ਮਤ ਵਾਲਾ ਦੀ ਅਗਵਾਈ ਹੇਠ ਅਕਾਲੀ ਦਲ ਵਾਰਿਸ ਪੰਜਾਬ ਦੇ ਆਗੂ ਅਤੇ ਵਰਕਰ ਹਲਕਾ ਜ਼ੀਰਾ ਤੋਂ ਜਿੱਤ ਵੱਲ ਆਪਣੇ ਕਦਮ ਵਧਾਉਣ ਲਈ ਦਿਨ ਰਾਤ ਇਕ ਕਰ ਦੇਣਗੇ | ਇਸ ਮੌਕੇ ਹਰਜਿੰਦਰ ਸਿੰਘ ਹਸ਼ਮਤ ਵਾਲਾ ਨੂੰ ਹਲਕਾ ਇੰਚਾਰਜ ਬਣਨ ਤੇ ਵਧਾਈ ਦੇਣ ਵਾਲਿਆਂ ਵਿਚ ਸਰਪੰਚ ਲਖਵਿੰਦਰ ਸਿੰਘ ਭੁੱਲਰ ਅਰਾਈਆਂ ਵਾਲਾ, ਡਾ. ਸੁਖਦੇਵ ਸਿੰਘ ਵਿੰਜੋਕੇ, ਚੇਅਰਮੈਨ ਕਾਬਲ ਸਿੰਘ ਬੂਟੇ ਵਾਲਾ, ਸਾਹਿਬ ਸਿੰਘ ਰਸੂਲਪੁਰ ਸਾਬਕਾ ਮੈਂਬਰ ਬਲਾਕ ਸੰਮਤੀ ਮੱਖੂ, ਜਥੇਦਾਰ ਜਸਵੀਰ ਸਿੰਘ ਫ਼ਤਿਹਗੜ੍ਹ ਸਭਰਾ, ਭਾਈ ਸਰਬਜੀਤ ਸਿੰਘ ਤਲਵੰਡੀ, ਡਾ. ਮਲਕੀਅਤ ਸਿੰਘ ਮੱਖੂ, ਗੁਰਵਿੰਦਰ ਸਿੰਘ ਸੰਧੂ, ਨਰਿੰਦਰ ਸਿੰਘ ਪੰਨੂ, ਹਰਨੇਕ ਸਿੰਘ ਖੰਨਾ, ਅਨੋਖ ਸਿੰਘ ਰੋਡੇਵਾਲਾ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਹਲਕਾ ਜ਼ੀਰਾ ਤੋਂ ਆਗੂ ਅਤੇ ਵਰਕਰ ਹਾਜ਼ਰ ਸਨ |