ਫ਼ਿਰੋਜ਼ਪੁਰ, 1 ਅਪ੍ਰੈਲ (ਚਾਵਲਾ)-ਜੀਵਨ ਕਲਾ ਯੋਗ ਸਮਿਤੀ ਅਤੇ ਵੈਲਫੇਅਰ ਸੋਸਾਇਟੀ ਸੋਸਾਇਟੀ (ਰਜਿ:) ਫਿਰੋਜ਼ਪੁਰ ਵਲੋਂ ਆਰੀਆ ਸਮਾਜ ਮੰਦਿਰ ਫਿਰੋਜ਼ਪੁਰ ਛਾਉਣੀ ਦੇ ਹਾਲ ਵਿਚ ''ਰਾਸ਼ਟਰੀ ਮਹਿਲਾ ਦਿਵਸ'' ਉਤਸ਼ਾਹ ਨਾਲ ਮਨਾਇਆ ਗਿਆ ਜਿਸ ਵਿਚ ਮਹਿਲਾਵਾਂ ਦੀ ਸਮਾਜ ਮਹੱਤਵਪੂਰਨ ਭੂਮਿਕਾ ਅਤੇ ਯਾਦ ਕੀਤਾ ਗਿਆ | ਇਸ ਸਮਾਗਮ ਵਿਚ ਜੁਆਇੰਟ ਚੇਅਰਪਰਸਨ ਜੈਨਸ ਡੈਂਟਲ ਕਾਲਜ ਸ਼੍ਰੀਮਤੀ ਮੀਨਾਕਸ਼ੀ ਸਿੰਘਲ ਮੁੱਖ ਮਹਿਮਾਨ ਅਤੇ ਸ੍ਰੀਮਤੀ ਵਿਨਾ ਮਲਹੋਤਰਾ ਵਿਸ਼ੇਸ਼ ਮਹਿਮਾਨ ਵਜੋਂ ਸਮਾਗਮ ਵਿਚ ਸ਼ਿਰਕਤ ਕੀਤੀ | ਯੋਗ ਸਮਿਤੀ ਵਲੋਂ ਉਨ੍ਹਾਂ ਨੂੰ ਗੁਲਦਸਤੇ ਦੇ ਕੇ ਸਵਾਗਤ ਕੀਤਾ ਗਿਆ | ਸਮਾਗਮ ਵਿਚ ਵਿਸ਼ੇਸ਼ ਮਹਿਮਾਨ ਸ਼੍ਰੀਮਤੀ ਪ੍ਰਭਾ ਭਾਸਕਰ, ਡਾ. ਅਨੀਤਾ ਧਵਨ ਅਤੇ ਡਾ. ਏਕਾਤ ਅਨੰਦ ਸ਼ਾਮਲ ਹੋਏ | ਇਸ ਸਮਾਗਮ ਦੀ ਪ੍ਰਧਾਨਗੀ ਯੋਗ ਸਮਿਤੀ ਦੇ ਪ੍ਰਧਾਨ ਡਾ. ਗੁਰਨਾਮ ਸਿੰਘ ਵਲੋਂ ਕੀਤੀ ਗਈ | ਸਮਾਗਮ ਦਾ ਸ਼ੁੱਭ ਆਰੰਭ ਦੀਪ ਜਗਾ ਕੇ ਕੀਤਾ ਗਿਆ ਤੇ ਸਵਾਗਤੀ ਗੀਤ ਬੇਟੀ ਰਿਆ ਅਗਰਵਾਲ ਵਲੋਂ ਪੇਸ਼ ਕੀਤਾ ਗਿਆ | ਉਸ ਉਪਰੰਤ ਨਾਰੀ ਸ਼ਕਤੀ ਗੀਤ ਦੇ ਸ਼੍ਰੀਮਤੀ ਮਮਤਾ ਸੁਆਮੀ ਵੱਲੋਂ ਡਾਂਸ ਪੇਸ਼ ਕੀਤਾ ਗਿਆ | ਢੀਂਗਰਾ ਪਾਰਕ ਯੋਗ ਗਲਾਸ ਫਿਰੋਜ਼ਪੁਰ ਕੈਂਟ ਦੀ ਯੋਗਾ ਟੀਮ ਨੀਰੂ ਕਾਲੜਾ, ਸੱਜਣਾ ਅਗਰਵਾਲ, ਸੋਨੀਆ, ਮਮਤਾ ਸੁਆਮੀ, ਸੀਮਾ, ਆਰਤੀ, ਪੂਜਾ ਚੰਦ, ਮੋਨਾ ਜੈਸਵਾਲ, ਭਾਵਨਾ ਜੈਸਵਾਲ ਵਲੋਂ ਗੀਤ ''ਰਾਮ ਆਏਗੇ'' ਤੇ ਡਾਂਸ ਪੇਸ਼ ਕੀਤਾ ਗਿਆ | ਵਿਕਾਸ ਵਿਹਾਰ ਯੋਗਾ ਟੀਮ ਕੁਲਜੀਤ ਸਿੰਘ, ਸ਼੍ਰੀਮਤੀ ਸੁਖਵਿੰਦਰ ਪਾਲ ਕੌਰ, ਰਣਧੀਰ ਸ਼ਰਮਾ, ਕਮਲਜੀਤ ਕੋਰ ਅਤੇ ਰੂਬੀ ਵੱਲੋਂ ਸਮਾਜ ਨੂੰ ਸੇਧ ਦੇਣ ਲਈ ਨਸ਼ਿਆਂ ਉੱਪਰ ਨਾਟਕ ਪੇਸ਼ ਕੀਤਾ ਗਿਆ | ਜੀਵਨ ਕਲਾ ਜੋ ਸਮਿਤੀ ਵਲੋਂ ਨਿਰੰਤਰ ਯੋਗ ਕਲਾਸ ਵਿਚ ਆਉਣ ਵਾਲੀਆਂ ਦਸ ਮਹਿਲਾਵਾਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ | ਇਹ ਸਮਾਗਮ ਵਿਚ ਸਹਿਯੋਗ ਦੇਣ ਵਾਲਿਆਂ ਵਿਚ ਅਨੀਰੁੱਧ ਗੁਪਤਾ, ਵਿਵੇਕ ਮਲਹੋਤਰਾ, ਡਾ. ਗੁਰਨਾਮ ਸਿੰਘ, ਰਕੇਸ਼ ਸ਼ਰਮਾ, ਕੁਲਵੰਤ ਸਿੰਘ ਰੇਲਵੇ, ਸ਼ਕਤੀ ਚੋਪੜਾ, ਕੁਲਵੰਤ ਸਿੰਘ ਐਨ ਆਰ ਆਈ, ਸੁਮਨ ਗੁਪਤਾ, ਨੀਰੂ ਕਾਲੜਾ, ਸੰਜਨਾ ਅਗਰਵਾਲ, ਲਕਸ਼ਮੀ ਦੇਵੀ, ਮਮਤਾ ਸੁਆਮੀ, ਪੂਜਾ ਚੰਨ, ਹਰਬੰਸ ਗੁਲੇਰੀਆ, ਮਨੋਜ ਆਰੀਆ, ਨਰੇਸ਼ ਗੁਪਤਾ, ਜਰਨੈਲ ਸਿੰਘ, ਦੀਨ ਦਿਆਲ, ਅਸ਼ੋਕ ਕੁਮਾਰ ਰਮੇਸ਼ ਅਗਰਵਾਲ ਨੇ ਸਹਿਯੋਗ ਦਿੱਤਾ | ਅੰਤ ਵਿਚ ਯੋਗ ਸਮਿਤੀ ਵਲੋਂ ਆਏ ਹੋਏ ਮੁੱਖ ਮਹਿਮਾਨ ਅਤੇ ਵਿਸ਼ੇ ਮਹਿਮਾਨ ਨੂੰ ਫੁਲਕਾਰੀ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ |