09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਮੋਹਾਲੀ ਰੈਲੀ 'ਚ ਸ਼ਾਮਿਲ ਹੋਣ ਲਈ ਫਿਰੋਜ਼ਪੁਰ ਤੋਂ ਮੁਲਾਜ਼ਮ ਤੇ ਪੈਨਸ਼ਨਰਾਂ ਦੇ ਜਥੇ ਹੋਏ ਰਵਾਨਾ <br/>

ਅਜੀਤ ਡੈਸਕ 09-03-2026
ਫਿਰੋਜ਼ਪੁਰ, 8 ਮਾਰਚ (ਗੁਰਿੰਦਰ ਸਿੰਘ)-ਪੰਜਾਬ ਸਰਕਾਰ ਦੀਆਂ ਮੁਲਾਜ਼ਮ 'ਤੇ ਪੈਨਸ਼ਨਰ ਵਿਰੋਧੀ ਨੀਤੀਆਂ ਦੇ ਖ਼ਿਲਾਫ਼ ਪੰਜਾਬ ਮੁਲਾਜ਼ਮ ਤੇ ਪੈਨਸ਼ਨਰਾਂ ਸਾਂਝਾ ਫ਼ਰੰਟ ਵਲੋਂ ਬਜਟ ਸੈਸ਼ਨ ਦੌਰਾਨ ਮੁਹਾਲੀ ਵਿਖੇ ਕੀਤੇ ਜਾ ਰਹੇ ਰੋਸ ਪ੍ਰਦਰਸ਼ਨ ਵਿਚ ਸ਼ਾਮਿਲ ਹੋਣ ਲਈ ਫਿਰੋਜ਼ਪੁਰ ਤੋਂ ਵੱਡੀ ਗਿਣਤੀ ਵਿਚ ਮੁਲਾਜ਼ਮ ਤੇ ਪੈਨਸ਼ਨਰਾਂ ਦੇ ਜਥੇ ਕਿਸ਼ਨ ਚੰਦ ਜਾਗੋਵਾਲੀਆ, ਗੁਰਨਾਮ ਸਿੰਘ ਸੁਧਾਰਾ, ਵਿਜੇ ਕੁਮਾਰ ਗੱਖੜ, ਬਖਸ਼ੀਸ਼ ਸਿੰਘ ਦੀ ਅਗਵਾਈ ਹੇਠ ਰਵਾਨਾ ਹੋਏ | ਇਸ ਸਮੇਂ ਪ੍ਰਦੀਪ ਰਾਣਾ, ਲਾਜਵੰਤੀ ਹਰੀਕਿ੍ਸ਼ਨ, ਬਲਬੀਰ ਸਿੰਘ ਗੋਖੀਵਾਲਾ, ਕਰਮ ਸਿੰਘ ਆਦਿ ਆਗੂਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਮੁਲਾਜ਼ਮਾਂ ਤੇ ਪੈਨਸ਼ਨਰਾਂ ਦਾ ਮਹਿੰਗਾਈ ਭੱਤਾ ਤੇ ਮਹਿੰਗਾਈ ਭੱਤੇ ਦਾ ਬਕਾਇਆ ਦਾ ਲੱਖਾਂ ਰੁਪਿਆਂ ਦੱਬੀ ਬੈਠੀ ਹੈ, ਕੱਚੇ ਮੁਲਾਜ਼ਮਾਂ ਨੂੰ ਪੱਕਾ ਨਹੀਂ ਕੀਤਾ ਜਾ ਰਿਹਾ, ਪੁਰਾਣੀ ਪੈਨਸ਼ਨ ਸਕੀਮ ਲਾਗੂ ਨਹੀਂ ਕੀਤੀ ਜਾ ਰਹੀ, ਪੈਨਸ਼ਨਰਾਂ ਤੇ 2.59 ਦਾ ਫ਼ਾਰਮੂਲਾ ਲਾਗੂ ਨਹੀਂ ਕੀਤਾ ਜਾ ਰਹੀਆਂ | ਉਹਨਾਂ ਕਿਹਾ ਜੇਕਰ ਸਰਕਾਰ ਨੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਮੰਗਾਂ ਜਲਦੀ ਹੱਲ ਨਾ ਕੀਤੀਆਂ ਤਾਂ ਪੰਜਾਬ ਦੇ ਵੱਖ ਵੱਖ ਵਿਭਾਗਾਂ ਦੀਆ ਸਟੇਟ ਪੱਧਰ ਦੀਆਂ ਜਥੇਬੰਦੀਆਂ ਵਲੋਂ ਪੰਜਾਬ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫ਼ਰੰਟ ਦੇ ਝੰਡੇ ਥੱਲੇ 8 ਤੋ 11 ਮਾਰਚ ਤਕ ਲਗਾਤਾਰ ਚਾਰ ਦਿਨ ਰੋਸ ਪ੍ਰਦਰਸ਼ਨ ਕੀਤੇ ਜਾਣਗੇ | ਇਹਨਾਂ ਜਥਿਆਂ ਵਿਚ ਵਿਜੇ ਕੁਮਾਰ ਰਾਣਾ, ਜਸਵਿੰਦਰ ਸਿੰਘ, ਚਮਕੌਰ ਸਿੰਘ, ਸੁਰਜੀਤ ਸਿੰਘ, ਜਸਵੰਤ ਸਿੰਘ,ਸੁਖਰਾਜ ਸਿੰਘ, ਸਰਬਜੀਤ ਸਿੰਘ, ਮੰਗਤ ਸਿੰਘ, ਸਤਨਾਮ ਸਿੰਘ ਆਦਿ ਸ਼ਾਮਲ ਹੋਏ |
ਬਲਵਿੰਦਰ ਸ਼ਰਮਾ ਦਾ ਦਿਹਾਂਤ
ਗੁਰੂਹਰਸਹਾਏ, 8 ਮਾਰਚ(ਸੰਧੂ)-ਪੰਚਾਇਤ ਵਿਭਾਗ ਦੇ ਸੇਵਾ ਮੁਕਤ ਪੰਚਾਇਤ ਅਫ਼ਸਰ ਸੁਰਿੰਦਰਪਾਲ ਸ਼ਰਮਾ ਨੂੰ ਉਸ ਵੇਲੇ ਸਦਮਾ ਲੱਗਾ, ਜਦੋਂ ਉਹਨਾਂ ਦੇ ਛੋਟੇ ਭਰਾ ਬਲਵਿੰਦਰ ਸ਼ਰਮਾ ਅਕਾਲ ਚਲਾਣਾ ਕਰ ਗਏ | ਇਸ ਸਦਮੇ 'ਤੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂਆਂ, ਮੁਲਾਜ਼ਮ ਜਥੇਬੰਦੀਆਂ ਅਤੇ ਗੁਰੂਹਰਸਹਾਏ ਵਾਸੀਆਂ ਨੇ ਸ਼ਰਮਾ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ |

ਪਿਛਲੀ ਖ਼ਬਰ ਸ਼ਹਿਰ ਦੀ ਬੇਦੀ ਕਾਲੋਨੀ 'ਚ ਸੀਵਰੇਜ ਦਾ ਕਹਿਰ-ਸਬਜ਼ੀ ਮੰਡੀ ਜਾਣ ਵਾਲਾ ਰਸਤਾ ਬਣਿਆ ਗੰਦੇ ਪਾਣੀ ਦਾ ਛੱਪੜ, ਲੋਕਾਂ ਦਾ ਪ੍... ਅਗਲੀ ਖ਼ਬਰ ਪੇਪਰਾਂ ਦੌਰਾਨ ਜ਼ਮੀਨੀ ਹਕੀਕਤ ਦੇਖਣ ਲਈ ਸਰਕਾਰ ਆਪਣੇ ਆਗੂਆਂ ਦੀਆਂ ਡਿਊਟੀਆਂ ਲਗਾਵੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।