08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਅਕਾਲੀ ਦਲ ਦੇ ਵੱਡੇ ਚਿਹਰੇ ਭਾਜਪਾ ਵਿਚ ਹੋਣਗੇ ਸ਼ਾਮਿਲ- ਰਾਣਾ ਗੁਰਮੀਤ ਸਿੰਘ ਸੋਢੀ <br/>

ਅਜੀਤ ਡੈਸਕ 09-03-2026
ਗੁਰੂਹਰਸਹਾਏ, 8 ਮਾਰਚ(ਹਰਚਰਨ ਸਿੰਘ ਸੰਧੂ)-ਕੇਂਦਰੀ ਭਾਜਪਾ ਆਗੂ ਤੇ ਸਾਬਕਾ ਕੈਬਨਿਟ ਵਜ਼ੀਰ ਰਾਣਾ ਗੁਰਮੀਤ ਸਿੰਘ ਸੋਢੀ ਅੱਜ ਆਪਣੇ ਪੁਰਾਣੇ ਹਲਕੇ ਗੁਰੂਹਰਸਹਾਏ ਵਿਖੇ ਪਾਰਟੀ ਵਰਕਰ ਕਾਕਾ ਸਹਿਗਲ ਦੇ ਘਰ ਪੁੱਜੇ | ਇੱਥੇ ਉਨ੍ਹਾਂ ਦਾ ਜ਼ੋਰਦਾਰ ਸਵਾਗਤ ਕੀਤਾ ਗਿਆ ਅਤੇ ਉਹਨਾਂ ਨੇ ਪੁਰਾਣੇ ਸਾਥੀਆਂ ਨਾਲ ਮੇਲ ਮਿਲਾਪ ਕੀਤਾ | ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਣਾ ਸੋਢੀ ਨੇ ਦੱਸਿਆ ਕਿ 14 ਮਾਰਚ ਨੂੰ ਭਾਜਪਾ ਵਲੋਂ ਵੱਡੀ ਰੈਲੀ ਮੋਗਾ ਵਿਖੇ ਕੀਤੀ ਜਾ ਰਹੀ ਹੈ ਜਿਸ ਨੂੰ ਭਾਰਤ ਸਰਕਾਰ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਹੋਰ ਬੀਜੇਪੀ ਦੇ ਆਗੂ ਸੰਬੋਧਨ ਕਰਨਗੇ | ਇਸ ਰੈਲੀ ਵਿਚ ਗੁਰੂਹਰਸਹਾਏ ਹਲਕੇ ਤੋਂ ਵੀ ਵੱਡੀ ਗਿਣਤੀ 'ਚ ਲੋਕ ਸ਼ਾਮਿਲ ਹੋਣਗੇ | ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਕਈ ਵੱਡੇ ਚਿਹਰੇ ਭਾਜਪਾ ਵਿਚ ਸ਼ਾਮਿਲ ਹੋਣਗੇ ਅਤੇ ਅਕਾਲੀ ਦਲ ਦੀ ਹੋਂਦ ਸਿਰਫ਼ ਭਾਜਪਾ ਨਾਲ ਹੀ ਰਹਿਣੀ ਹੈ ਸਮਝੌਤਾ ਹਾਈਕਮਾਨ 'ਤੇ ਨਿਰਭਰ ਹੈ ਪਰ ਅੱਜ ਦੀ ਘੜੀ ਕੋਈ ਸਮਝੌਤਾ ਨਹੀਂ ਹੈ | ਭਾਜਪਾ ਆਪਣੇ ਦਮ ਤੇ ਚੋਣਾਂ ਲੜਨ ਦੀ ਤਿਆਰੀ ਕਰ ਰਹੀ ਹੈ | ਉਹਨਾਂ ਕਿਹਾ ਕਿ ਆਮ ਲੋਕ ਵੱਡੇ ਗਿਣਤੀ 'ਚ ਭਾਜਪਾ ਨਾਲ ਜੁੜ ਰਹੇ ਹਨ ਕਿਉਂਕਿ ਕੇਂਦਰ ਸਰਕਾਰ ਦੀਆਂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਲੋਕ ਭਲਾਈ ਸਕੀਮਾਂ ਕਾਰਨ ਲੋਕਾਂ ਨੂੰ ਸਹੂਲਤਾਂ ਮਿਲ ਰਹੀਆਂ ਹਨ | ਜਿਸ ਕਾਰਨ ਲੋਕ ਭਾਜਪਾ ਨੂੰ ਤਰਜੀਹ ਦੇਣਗੇ | ਪੰਜਾਬ ਦੀ ਆਮ ਆਦਮੀ ਪਾਰਟੀ ਤੇ ਨਿਸ਼ਾਨਾ ਸਾਧਦੇ ਹੋਏ ਰਾਣਾ ਸੋਢੀ ਨੇ ਕਿਹਾ ਪਹਿਲੇ ਚਾਰ ਸਾਲ ਸਰਕਾਰ ਨੂੰ ਬੀਬੀਆਂ ਭੈਣਾਂ ਦੀ ਯਾਦ ਨਹੀਂ ਆਈ | ਇਹ ਦਿਵਸ ਹਰ ਸਾਲ ਆਉਂਦਾ ਹੈ ਸਰਕਾਰ ਸਿਰਫ਼ ਢੌਂਗ ਰਚ ਰਹੀ ਹੈ | ਇਸ ਮੌਕੇ ਉਨ੍ਹਾਂ ਇਹ ਵੀ ਕਿਹਾ ਕਿ ਗੁਰੂਹਰਸਹਾਏ ਸਾਡਾ ਪੁਰਾਣਾ ਹਲਕਾ ਹੈ, ਅਸੀਂ ਇੱਥੇ ਵਿਕਾਸ ਕਾਰਜ ਕਰਵਾਏ ਹਨ | ਜੇਕਰ ਹਾਈ ਕਮਾਂਡ ਨੇ ਫਿਰੋਜ਼ਪੁਰ ਅਤੇ ਗੁਰੂਹਰਸਹਾਏ ਤੋਂ ਮੌਕਾ ਦਿਤਾ ਤਾਂ ਜ਼ਰੂਰ ਲੋਕਾਂ ਦੀ ਸੇਵਾ ਕਰਾਂਗੇ ਨਾਲ ਹੀ ਉਹਨਾਂ ਕਿਹਾ ਇਸ ਵਾਰ ਗੁਰੂਹਰਸਹਾਏ ਤੋਂ ਬਾਕੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਪਤਾ ਲੱਗ ਜਾਵੇਗਾ ਕਿਵੇਂ ਵਿਧਾਇਕ ਬਣੀਦਾ ਹੈ | ਉਹਨਾਂ ਕਿਹਾ ਕਿ ਪਿੰਡਾਂ ਦਾ ਦੌਰਾ ਕਰਦਿਆਂ ਲੋਕਾਂ ਨੂੰ ਭਾਜਪਾ ਰੈਲੀ ਵਿਚ ਪਹੁੰਚਣ ਦੀ ਅਪੀਲ ਕੀਤੀ ਅਤੇ ਇਹਨਾਂ ਪਿੰਡਾਂ ਅੰਦਰ ਜ਼ਿੰਮੇਵਾਰੀਆਂ ਨਿਰਧਾਰਿਤ ਕੀਤੀਆਂ | ਅਤੇ ਲੋਕਾਂ ਨੇ ਭਰਵਾਂ ਹੁੰਗਾਰਾ ਦਿੱਤਾ ਅਤੇ ਰੈਲੀ 'ਚ ਪਹੁੰਚਣ ਦਾ ਭਰੋਸਾ ਦਿਵਾਇਆ | ਇਸ ਮੌਕੇ ਵਿਕੀ ਸਿੱਧੂ, ਰਾਜਵੀਰ ਸਿੰਘ ਸਮੇਤ ਵੱਖ ਵੱਖ ਪਤਵੰਤੇ ਹਾਜ਼ਰ ਸਨ |

ਪਿਛਲੀ ਖ਼ਬਰ ਪੇਪਰਾਂ ਦੌਰਾਨ ਜ਼ਮੀਨੀ ਹਕੀਕਤ ਦੇਖਣ ਲਈ ਸਰਕਾਰ ਆਪਣੇ ਆਗੂਆਂ ਦੀਆਂ ਡਿਊਟੀਆਂ ਲਗਾਵੇ <br/> ਅਗਲੀ ਖ਼ਬਰ ਚਿੱਟੇ ਦਾ ਨਸ਼ਾ ਕਰਦਾ ਇਕ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।