17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਸਰਕਾਰੀ ਸਕੂਲ ਬਹਿਕ ਗੁੱਜਰਾਂ ਦੇ ਵਿਦਿਆਰਥੀ ਅੰਤਰਰਾਜੀ ਵਿੱਦਿਅਕ ਟੂਰ 'ਤੇ ਹੋਏ ਰਵਾਨਾ

ਅਜੀਤ ਡੈਸਕ 06-03-2026
ਜ਼ੀਰਾ, 5 ਮਾਰਚ (ਪ੍ਰਤਾਪ ਸਿੰਘ ਹੀਰਾ)-ਜ਼ੀਰਾ ਨੇੜਲੇ ਪਿੰਡ ਬਹਿਕ ਗੁੱਜਰਾਂ ਦੇ ਪੀ.ਐਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ 52 ਵਿਦਿਆਰਥੀ ਅੰਤਰਰਾਜੀ ਵਿੱਦਿਅਕ ਟੂਰ ਤਹਿਤ ਰਾਜਸਥਾਨ ਦੇ ਇਤਿਹਾਸਿਕ ਸ਼ਹਿਰ ਜੈਪੁਰ ਲਈ ਰਵਾਨਾ ਹੋਏ ਸਕੂਲੀ ਵਿਦਿਆਰਥੀਆਂ ਨੂੰ ਰਵਾਨਾ ਕਰਨ ਮੌਕੇ ਸਕੂਲ ਪਿ੍ੰਸੀਪਲ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਇਹਨਾਂ ਵਿਦਿਆਰਥੀਆਂ ਨੂੰ ਪੰਜਾਬ ਸਰਕਾਰ ਦੇ ਪ੍ਰੋਜੈਕਟ ਇਨੋਵੇਸ਼ਨ ਅਧੀਨ 6ਦਿਨ ਲਈ ਭੇਜਿਆ ਜਾ ਰਿਹਾ ਹੈ | ਇਸ ਯਾਤਰਾ ਦਾ ਉਦੇਸ਼ ਵਿਦਿਆਰਥੀਆਂ ਨੂੰ ਰਾਜਸਥਾਨੀ ਇਤਿਹਾਸਕ, ਸਭਿਆਚਾਰਕ, ਖਾਣੇ ਆਦਿ ਤੋਂ ਜਾਣੂ ਕਰਵਾਉਣਾ ਹੈ | ਇਸ ਤਰ੍ਹਾਂ ਦੀਆਂ ਯਾਤਰਾਵਾਂ ਵਿਦਿਆਰਥੀਆਂ ਦੇ ਸਮੂਹਿਕ ਵਿਕਾਸ ਲਈ ਬਹੁਤ ਲਾਭਦਾਇਕ ਸਾਬਤ ਹੁੰਦੀਆਂ ਹਨ | ਟੂਰ ਦੌਰਾਨ ਵਿਦਿਆਰਥੀ ਬਿਰਲਾ ਮੰਦਿਰ, ਜਵਾਹਰ ਸਰਕਲ ਗਾਰਡਨ, ਤੋਰਨ ਗੇਟ, ਗੁਲਾਬ ਗੜੀ ਢਾਣੀ, ਜਲ ਮਹਿਲ, ਹਵਾ ਮਹਿਲ, ਅੰਬਰ ਦਾ ਕਿਲ੍ਹਾ ਪੱਤਿ੍ਕਾ ਗੇਟ ਆਦਿ ਦਾ ਵਿਜ਼ਟ ਕਰਨਗੇ | ਇਸ ਦੌਰਾਨ ਵਿਦਿਆਰਥੀਆਂ ਨਾਲ ਅਧਿਆਪਕ ਮੈਡਮ ਅਰਚਨਾ, ਮੈਡਮ ਰਾਜ ਰਾਣੀ ਅਤੇ ਸਰ ਰਾਜੇਸ਼ ਪੂਰੀ ਨਾਲ ਰਹਿਣਗੇ | ਵਿਦਿਆਰਥੀਆਂ ਨੂੰ ਇਹ ਟੂਰ ਕਰਾਉਣ ਲਈ ਸਕੂਲ ਪਿ੍ੰਸੀਪਲ ਅਤੇ ਸਮੂਹ ਸਟਾਫ਼ ਨੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ |
ਪਿਛਲੀ ਖ਼ਬਰ ਗੁਰੂ ਨਾਨਕ ਲਾਅ ਕਾਲਜ 'ਚ 'ਦਾਜ' ਅਤੇ 'ਕਾਨੂੰਨ ਵਿਚ ਕਰੀਅਰ' ਵਿਸ਼ੇ 'ਤੇ ਵਰਕਸ਼ਾਪ ਅਗਲੀ ਖ਼ਬਰ ਸਮਾਜ ਸੇਵੀ ਗੁਰਪਾਲ ਸਿੰਘ ਨੇ ਸਰਕਾਰੀ ਸਕੂਲ ਮੱਲੋ ਕੇ ਦੇ ਬੱਚਿਆਂ ਨੂੰ ਕਾਪੀਆਂ, ਕਲਿੱਪ ਬੋਰਡ ਤੇ ਹੋਰ ਸਾਮਾਨ ਵੰਡਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।