17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਤਲਵੰਡੀ ਭਾਈ 'ਚ ਦੋ ਦਿਨਾਂ ਕੈਂਪ ਦੌਰਾਨ 900 ਤੋਂ ਵੱਧ ਵਿਅਕਤੀਆਂ ਦੇ ਬਣਾਏ ਸਿਹਤ ਕਾਰਡ

ਅਜੀਤ ਡੈਸਕ 06-03-2026
ਤਲਵੰਡੀ ਭਾਈ, 5 ਮਾਰਚ (ਕੁਲਜਿੰਦਰ ਸਿੰਘ ਗਿੱਲ)-ਪੰਜਾਬ ਸਰਕਾਰ ਵਲੋਂ ਲੋਕਾਂ ਨੂੰ ਮੁਫ਼ਤ ਇਲਾਜ ਦੀ ਸਹੂਲਤ ਦੇਣ ਲਈ ਜਾਰੀ ਕੀਤੀ ਗਈ ਮੁੱਖ ਮੰਤਰੀ ਸਿਹਤ ਯੋਜਨਾਂ ਦਾ ਲਾਭ ਲੋਕਾਂ ਨੂੰ ਦਿਵਾਉਣ ਲਈ ਇੱਥੇ ਆਮ ਆਦਮੀ ਪਾਰਟੀ ਦੇ ਦਫ਼ਤਰ ਵਿਖੇ ਸੀਨੀਅਰ ਆਗੂ ਹਰਜਿੰਦਰ ਸਿੰਘ ਕਾਕਾ ਸਰਾਂ ਦੀ ਦੇਖ ਰੇਖ ਹੇਠ ਸਿਹਤ ਯੋਜਨਾਂ ਦੇ ਕਾਰਡ ਬਣਾਉਣ ਲਈ ਦੋ ਦਿਨਾ ਕੈਂਪ ਲਗਾਇਆ ਗਿਆ | ਜਿਸ ਦੌਰਾਨ 900 ਤੋਂ ਵੱਧ ਲੋਕਾਂ ਦੀ ਸਿਹਤ ਕਾਰਡ ਲਈ ਮੁਫ਼ਤ ਰਜਿਸਟ੍ਰੇਸ਼ਨ ਕੀਤੀ ਗਈ | ਇਸ ਸਮੇਂ ਆਮ ਆਦਮੀ ਪਾਰਟੀ ਯੁੱਧ ਨਸ਼ਿਆਂ ਵਿਰੁੱਧ ਦੇ ਜ਼ਿਲ੍ਹਾ ਇੰਚਾਰਜ ਹਰਜਿੰਦਰ ਸਿੰਘ ਕਾਕਾ ਸਰਾਂ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਲੋਕਾਂ ਨੂੰ ਮੁੱਖ ਮੰਤਰੀ ਸਿਹਤ ਯੋਜਨਾਂ ਦੇ ਲਾਭ ਹੇਠ ਲਿਆਉਣ ਅਤੇ ਬਿਨਾਂ ਕਿਸੇ ਖ਼ਰਚੇ ਜਾਂ ਖੱਜਲ ਖ਼ੁਆਰੀ ਦੇ ਲੋਕਾਂ ਦੇ ਕਾਰਡ ਬਣਾਉਣ ਦੀਆਂ ਹਦਾਇਤਾਂ ਕੀਤੀਆਂ ਗਈਆਂ ਹਨ | ਜਿਸ ਦੇ ਚੱਲਦਿਆਂ ਤਲਵੰਡੀ ਭਾਈ ਅੰਦਰ ਦੋ ਦਿਨਾਂ ਕੈਂਪ ਲਗਾਇਆ ਅਤੇ ਜਲਦੀ ਹੀ ਹੋਰ ਕੈਂਪ ਲਗਾਏ ਜਾਣਗੇ | ਜਦਕਿ 'ਆਪ' ਵਰਕਿੰਗ ਕਮੇਟੀ ਤਲਵੰਡੀ ਭਾਈ ਦੇ ਚੇਅਰਮੈਨ ਡਾ. ਓਮ ਪ੍ਰਕਾਸ਼ ਸੇਠੀ ਨੇ ਦਾਅਵਾ ਕੀਤਾ ਕਿ ਇਸ ਯੋਜਨਾਂ ਦਾ ਲੋਕਾਂ ਨੂੰ ਵੱਡੀ ਪੱਧਰ 'ਤੇ ਲਾਭ ਮਿਲ ਰਿਹਾ ਹੈ ਅਤੇ ਪੰਜਾਬ ਦੇ ਲੋਕ ਹੁਣ ਇਲਾਜ ਲਈ ਹੋਣ ਵਾਲੇ ਖ਼ਰਚਿਆਂ ਤੋਂ ਮੁਕਤ ਹੋ ਗਏ, ਜਿਸ ਨਾਲ ਲੋਕਾਂ ਦੇ ਜੀਵਨ ਪੱਧਰ ਵਿਚ ਵੱਡਾ ਸੁਧਾਰ ਹੋਵੇਗਾ | ਇਸ ਮੌਕੇ ਸੁਖਵਿੰਦਰ ਸਿੰਘ ਸੁੱਖਾ ਕਲਸੀ ਬਲਾਕ ਪ੍ਰਧਾਨ, ਜਗਦੀਪ ਸਿੰਘ ਬਰਾੜ ਕੌਂਸਲ, ਦੀਪ ਫਿੱਡੇ, ਮਹਿੰਦਰ ਸਿੰਘ ਕਲਸੀ, ਪਿ੍ਤਪਾਲ ਸਿੰਘ ਸੰਧੂ ਪਤਲੀ, ਗੁਰਮੰਦਰ ਸਿੰਘ ਮਹਿਰਾ, ਤੇਜਾ ਸਿੰਘ, ਕੇਵਲ ਸਿੰਘ, ਦਵਿੰਦਰ ਸਿੰਘ ਮਠਾੜੂ ਆਦਿ ਮੌਜੂਦ ਸਨ |
ਪਿਛਲੀ ਖ਼ਬਰ ਹਲਕਾ ਵਿਧਾਇਕ ਦਿਹਾਤੀ ਨੇ ਪਿੰਡ ਟਿੱਬੀ ਕਲਾਂ ਵਿਖੇ ਤਿੰਨ ਕਰੋੜ ਦੇ ਕਰੀਬ ਪ੍ਰਾਜੈਕਟਾਂ ਦੇ ਨੀਂਹ ਪੱਥਰ ਰੱਖੇ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਵਲੋਂ ਜ਼ਿਲ੍ਹਾ ਫ਼ਿਰੋਜ਼ਪੁਰ 'ਚ ਨਵੀਆਂ ਨਿਯੁਕਤੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।