17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਗੁਰਦੁਆਰਾ ਨਿਹੰਗ ਸਿੰਘਾਂ ਵਿਖੇ ਹੋਲੇ ਮਹੱਲੇ ਮੌਕੇ ਧਾਰਮਿਕ ਸਮਾਗਮ ਉਪਰੰਤ ਨਗਰ ਕੀਰਤਨ ਸਜਾਇਆ

ਅਜੀਤ ਡੈਸਕ 06-03-2026
ਫ਼ਿਰੋਜ਼ਪੁਰ, 5 ਮਾਰਚ (ਸੁਖਵਿੰਦਰ ਸਿੰਘ)-ਸਾਹਿਬ-ਏ-.ਕਲਾਮ ਧੰਨ-ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਅਸੀਸ ਸਦਕਾ ਗੁਰਦੁਆਰਾ ਨਿਹੰਗ ਸਿੰਘਾਂ ਅਸਥਾਨ ਬਾਬਾ ਸਾਧੂ ਸਿੰਘ ਜੀ ਸਾਹਿਬ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਹੋਲੇ ਮਹੱਲੇ ਦਾ ਪਾਵਨ ਦਿਹਾੜਾ ਬੜੀ ਸ਼ਰਧਾ, ਭਾਵਨਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ | ਪਹਿਲਾਂ ਗੁਰਦੁਆਰਾ ਸਾਹਿਬ ਵਿਖੇ ਧਾਰਮਿਕ ਸਮਾਗਮ ਆਯੋਜਿਤ ਕੀਤਾ ਗਿਆ | ਜਿਸ ਦੌਰਾਨ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਅਤੇ ਨਿਸ਼ਾਨ ਸਾਹਿਬ ਦੀ ਸੇਵਾ ਨਿਮਰਤਾ ਨਾਲ ਨਿਭਾਈ ਗਈ | ਇਸ ਮੌਕੇ ਵੱਡੀ ਗਿਣਤੀ ਵਿਚ ਸੰਗਤਾਂ ਨੇ ਹਾਜ਼ਰੀ ਭਰ ਕੇ ਗੁਰੂ ਘਰ ਦੀਆਂ ਖ਼ੁਸ਼ੀਆਂ ਸਾਂਝੀਆਂ ਕੀਤੀਆਂ | ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਡਾ. ਜਤਿੰਦਰ ਸਿੰਘ ਵਲੋਂ ਰਸਭਿੰਨੇ ਸ਼ਬਦ ਕੀਰਤਨ ਦਾ ਗਾਇਣ ਕੀਤਾ ਗਿਆ | ਜਿਸ ਨਾਲ ਸੰਗਤਾਂ ਨਾਮ ਬਾਣੀ ਨਾਲ ਜੁੜ ਕੇ ਨਿਹਾਲ ਹੋਈਆਂ | ਸਮਾਗਮ ਤੋਂ ਬਾਅਦ ਗੁਰੂ ਕਾ ਲੰਗਰ ਅਟੁੱਟ ਵਰਤਾਇਆ ਗਿਆ ਅਤੇ ਸੰਗਤਾਂ ਨੇ ਸ਼ਰਧਾ ਨਾਲ ਪ੍ਰਸਾਦ ਛਕਿਆ | ਉਪਰੰਤ, ਸ਼ਾਮ 4 ਵਜੇ ਗੁਰਦੁਆਰਾ ਸਾਹਿਬ ਤੋਂ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ | ਨਗਰ ਕੀਰਤਨ ਵਿਚ ਪ੍ਰਸਿੱਧ ਬੈਂਡਾਂ ਅਤੇ ਗਤਕਾ ਪਾਰਟੀਆਂ ਨੇ ਸ਼ਾਮਲ ਹੋ ਕੇ ਆਪਣੀ ਕਲਾ ਦੇ ਜੌਹਰ ਵਿਖਾਏ | ਨਿਹੰਗ ਸਿੰਘਾਂ ਵਲੋਂ ਦਿਖਾਏ ਗਏ ਦਲੇਰੀ ਭਰੇ ਗਤਕੇ ਨੇ ਸੰਗਤਾਂ ਨੂੰ ਮੋਹ ਲਿਆ ਅਤੇ ਪੂਰਾ ਮਾਹੌਲ ਜੈਕਾਰਿਆਂ ਨਾਲ ਗੂੰਜ ਉੱਠਿਆ | ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਤੇ ਵੱਡੀ ਗਿਣਤੀ ਵਿਚ ਸੰਗਤਾਂ ਨੇ ਹਾਜ਼ਰੀ ਭਰ ਕੇ ਗੁਰੂ ਘਰ ਦੀਆਂ ਖ਼ੁਸ਼ੀਆਂ ਪ੍ਰਾਪਤ ਕੀਤੀਆਂ |
ਪਿਛਲੀ ਖ਼ਬਰ ਵੱਖ-ਵੱਖ ਪਾਰਟੀਆਂ ਛੱਡ ਕੇ ਪਿੰਡ ਵਾੜਾ ਪੋਹ ਵਿੰਡੀਆਂ ਦੇ ਕਈ ਪਰਿਵਾਰ ਕਾਂਗਰਸ 'ਚ ਸ਼ਾਮਿਲ ਅਗਲੀ ਖ਼ਬਰ ਪਿੰਡ ਮਹੀਂਆਂ ਵਾਲਾ ਕਲਾਂ ਦਾ ਕਬੱਡੀ ਕੱਪ ਪਿੰਡ ਸੂਰੇਵਾਲਾ ਨੇ ਜਿੱਤਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।