17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਭਾਜਪਾ ਆਗੂ ਰੈਲੀ ਨੂੰ ਕਾਮਯਾਬ ਕਰਨ ਲਈ ਹੋਏ ਸਰਗਰਮ

ਅਜੀਤ ਡੈਸਕ 06-03-2026
ਕੁੱਲਗੜ੍ਹੀ, 5 ਮਾਰਚ (ਸੁਖਜਿੰਦਰ ਸਿੰਘ ਸੰਧੂ)-ਭਾਰਤੀ ਜਨਤਾ ਪਾਰਟੀ ਵਲੋਂ ਮੋਗਾ ਵਿਖੇ ਰੈਲੀ ਕੀਤੀ ਜਾ ਰਹੀ ਹੈ | ਜਿਸ ਕੇਂਦਰੀ ਮੰਤਰੀ ਅਮਿਤ ਸ਼ਾਹ ਵਿਸ਼ੇਸ਼ ਤÏਰ 'ਤੇ ਪਹੁੰਚ ਰਹੇ ਹਨ | ਜ਼ਿਲ੍ਹਾ ਫ਼ਿਰੋਜ਼ਪੁਰ ਦੇ ਭਾਜਪਾ ਆਗੂ ਇਸ ਰੈਲੀ ਨੂੰ ਕਾਮਯਾਬ ਕਰਨ ਪੂਰੀ ਤਰ੍ਹਾਂ ਸਰਗਰਮ ਹੋ ਗਏ ਹਨ | ਜ਼ਿਲ੍ਹਾ ਪ੍ਰਧਾਨ ਸਰਬਜੀਤ ਸਿੰਘ ਬਾਬੂ ਬਾਠ ਦੀ ਅਗਵਾਈ 'ਚ ਹੇਠ ਮੰਡਲ ਸ਼ੇਰ ਖਾਂ ਦੇ ਪਿੰਡ ਕੁੱਲਗੜ੍ਹੀ ਵਿਖੇ ਪਾਰਟੀ ਵਰਕਰਾਂ ਨਾਲ ਮੀਟਿੰਗ ਕੀਤੀ ਗਈ | ਇਸ ਮੀਟਿੰਗ ਚ ਹਲਕਾ ਫ਼ਿਰੋਜ਼ਪੁਰ ਦਿਹਾਤੀ ਤੋਂ ਰੈਲੀ ਦੇ ਪ੍ਰਚਾਰ ਲਈ ਲਗਾਏ ਸੀਨੀਅਰ ਆਗੂ ਅਮਰਜੀਤ ਸਿੰਘ ਘਾਰੂ ਵਿਸ਼ੇਸ਼ ਤÏਰ 'ਤੇ ਪਹੁੰਚੇ ਜਿਨ੍ਹਾਂ ਵਰਕਰਾਂ ਨੂੰ ਵੱਡੀ ਗਿਣਤੀ ਵਿਚ ਰੈਲੀ 'ਚ ਪਹੁੰਚ ਕੇ ਸੀਨੀਅਰ ਲੀਡਰਸ਼ਿਪ ਦੇ ਵਿਚਾਰ ਸੁਣਨ ਦੀ ਅਪੀਲ ਕੀਤੀ | ਉਨ੍ਹਾਂ ਸਾਰੇ ਵਰਕਰਾਂ ਨੂੰ ਕਿਹਾ ਕਿ ਪਿੰਡਾਂ ਤੋਂ ਵੱਡੀ ਗਿਣਤੀ ਵਿਚ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਜਾਣ ਲਈ ਵੋਟਰਾਂ ਨਾਲ ਸੰਪਰਕ ਬਣਾਓ | ਇਸ ਸਮੇਂ ਮੰਡਲ ਪ੍ਰਧਾਨ ਹਰਪ੍ਰੀਤ ਸਿੰਘ ਸੰਧੂ, ਬਾਬਾ ਗੁਰਨਾਮ ਸਿੰਘ, ਸੁੱਚਾ ਸਿੰਘ ਚੰਗਾਲੀ, ਹਰਨੇਕ ਸਿੰਘ ਨਾਜੂ ਵਾਲਾ, ਸੁੰਦਰ ਸਿੰਘ, ਸੁਰਜੀਤ ਸਿੰਘ, ਪੂਰਨ ਸਿੰਘ ਪਰਮਪਾਲ ਸਿੰਘ ਸੰਧੂ, ਬਲਵਿੰਦਰ ਸਿੰਘ ਮਹਾਲਮ, ਅਮਿਤੋਜ ਸਿੰਘ, ਜਗਸੀਰ ਸਿੰਘ, ਹਰਦੀਪ ਸਿੰਘ, ਗੁਰਦੀਪ ਸਿੰਘ, ਦਰਸ਼ਨ ਸਿੰਘ, ਗੁਰਵਿੰਦਰ ਸਿੰਘ ਸੋਢੀ ਨਗਰ, ਕੁਲਦੀਪ ਸਿੰਘ ਸੰਧੂ ਸੋਢੀ ਨਗਰ ਆਦਿ ਹਾਜ਼ਰ ਸਨ ¢
ਪਿਛਲੀ ਖ਼ਬਰ ਐੱਨ.ਪੀ.ਐੱਸ. ਕਰਮਚਾਰੀ 8 ਮਾਰਚ ਨੂੰ ਚੰਡੀਗੜ੍ਹ ਕਰਨਗੇ ਕੂਚ ਅਗਲੀ ਖ਼ਬਰ ਗੁਰਮਤਿ ਗਿਆਨ ਤੇ ਦਸਤਾਰ ਮੁਕਾਬਲਿਆਂ ਵਿਚ ਭਾਗ ਲੈਣ ਵਾਲੇ ਵਿਦਿਆਰਥੀ ਸਕੂਲ ਵਲੋਂ ਸਨਮਾਨਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।