17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਬਲਾਕ ਸੰਮਤੀ ਮਮਦੋਟ ਦੇ ਚੇਅਰਮੈਨ ਅਤੇ ਉਪ ਚੇਅਰਮੈਨ ਦੀ ਚੋਣ ਮੁਲਤਵੀ

ਅਜੀਤ ਡੈਸਕ 06-03-2026
ਮਮਦੋਟ, 5 ਮਾਰਚ (ਰਾਜਿੰਦਰ ਸਿੰਘ ਹਾਂਡਾ/ਸੁਖਦੇਵ ਸਿੰਘ ਸੰਗਮ)-ਬਲਾਕ ਸੰਮਤੀ ਮਮਦੋਟ ਦੇ ਚੇਅਰਮੈਨ ਅਤੇ ਉਪ ਚੇਅਰਮੈਨ ਦੀ ਹੋਣ ਵਾਲੀ ਅੱਜ ਚੋਣ ਇਕ ਵਾਰ ਮੁਲਤਵੀ ਕਰ ਦਿੱਤੀ ਗਈ ਹੈ | ਚੋਣ ਕਰਵਾਉਣ ਲਈ ਬੀ.ਡੀ.ਪੀ.ਓ. ਦਫ਼ਤਰ ਪਹੁੰਚੇ ਜ਼ਿਲ੍ਹਾ ਮਾਲ ਅਫ਼ਸਰ ਚੋਣ ਅਧਿਕਾਰੀ ਬੀਰਕਰਨ ਸਿੰਘ ਢਿੱਲੋਂ ਨੇ ਜਾਣਕਾਰੀ ਦਿੰਦਿਆਂ ਕਿ ਕੁਲ 22 ਮੈਂਬਰੀ ਬਲਾਕ ਸੰਮਤੀ ਵਿਚ ਚੇਅਰਮੈਨ ਅਤੇ ਉਪ ਚੇਅਰਮੈਨ ਦੀ ਚੋਣ ਲਈ 15 ਮੈਂਬਰਾਂ ਦੀ ਹਾਜ਼ਰੀ ਜ਼ਰੂਰੀ ਸੀ, ਪਰੰਤੂ ਇੰਨੇ ਮੈਂਬਰ ਹਾਜ਼ਰ ਨਹੀਂ ਆਏ, ਜਿਸ ਕਾਰਨ ਉਨ੍ਹਾਂ ਨੂੰ ਇਹ ਚੋਣ ਮੁਲਤਵੀ ਕਰਨੀ ਪਈ, ਉਨ੍ਹਾਂ ਦੱਸਿਆਂ ਕਿ ਚੋਣ ਲਈ ਅਗਲੀ ਤਾਰੀਖ਼ ਦਾ ਐਲਾਨ ਸਰਕਾਰ ਵਲੋਂ ਬਾਅਦ ਵਿਚ ਕੀਤਾ ਜਾਵੇਗਾ | ਇੱਥੇ ਜ਼ਿਕਰਯੋਗ ਹੈ ਕਿ 22 ਮੈਂਬਰੀ ਬਲਾਕ ਸੰਮਤੀ ਮਮਦੋਟ ਵਿਚ ਸੱਤਾਧਾਰੀ ਆਮ ਆਦਮੀ ਪਾਰਟੀ ਕੋਲ 8, ਕਾਂਗਰਸ ਪਾਰਟੀ ਕੋਲ 6, ਸ਼੍ਰੋਮਣੀ ਅਕਾਲੀ ਦਲ ਕੋਲ 6, ਭਾਜਪਾ ਕੋਲ ਇਕ ਅਤੇ ਇਕ ਸ਼੍ਰੋਮਣੀ ਅਕਾਲੀ ਦਲ ਦੀ ਹਮਾਇਤ ਪ੍ਰਾਪਤ ਆਜ਼ਾਦ ਉਮੀਦਵਾਰ ਚੁਣੇ ਗਏ ਸਨ | ਜਿਵੇਂ ਹੀ ਅੱਜ ਸਵੇਰ ਵਕਤ ਬੀ.ਡੀ.ਪੀ.ਓ. ਦਫ਼ਤਰ ਵਿਚ ਚੇਅਰਮੈਨ ਅਤੇ ਉਪ ਚੇਅਰਮੈਨ ਦੀ ਚੋਣ ਲਈ ਅਮਲ ਸ਼ੁਰੂ ਹੋਇਆ ਤਾਂ ਕਿ ਆਸ ਅਰਾਈਆਂ ਲਗਾਈਆਂ ਜਾ ਰਹੀਆਂ ਸਨ ਕਿ ਆਮ ਆਦਮੀ ਪਾਰਟੀ ਅਤੇ ਕਾਂਗਰਸ ਵਲੋਂ ਅੰਦਰੂਨੀ ਗੱਠਜੋੜ ਕਰਕੇ ਇਹਨਾਂ ਦੋਵੇਂ ਅਹੁਦਿਆਂ ਨੂੰ ਆਪਸ ਵਿਚ ਵੰਡ ਲਿਆ ਜਾਵੇਗਾ, ਪਰੰਤੂ ਇਹਨਾਂ ਦੋਵਾਂ ਪਾਰਟੀਆਂ ਕੋਲ ਕੁਲ 14 ਮੈਂਬਰ ਹਨ, ਜਦ ਕਿ ਬਹੁਮਤ ਲਈ 15 ਮੈਂਬਰਾਂ ਦੀ ਲੋੜ ਸੀ, ਇਸੇ ਤਰ੍ਹਾਂ ਹੀ ਸ਼੍ਰੋਮਣੀ ਅਕਾਲੀ ਦਲ ਕਾਂਗਰਸ, ਆਜ਼ਾਦ ਅਤੇ ਭਾਰਤੀ ਜਨਤਾ ਪਾਰਟੀ ਦੇ ਸਾਰੇ ਮੈਂਬਰ ਆਪਸ ਵਿਚ ਸਹਿਮਤ ਵੀ ਹੋ ਜਾਂਦੇ ਹਨ ਤਾਂ ਉਨ੍ਹਾਂ ਦੀ ਗਿਣਤੀ ਵਿਚ 14 ਹੀ ਬਣਦੀ ਹੈ, ਜਦ ਕਿ ਚੇਅਰਮੈਨ ਅਤੇ ਉਪ ਚੇਅਰਮੈਨ ਲਈ 15 ਮੈਂਬਰੀ ਬਹੁਮਤ ਦੀ ਜ਼ਰੂਰਤ ਹੈ | ਇਸ ਤਰ੍ਹਾਂ ਬਲਾਕ ਮਮਦੋਟ ਦੇ ਚੇਅਰਮੈਨ ਅਤੇ ਉਪ ਚੇਅਰਮੈਨ ਦੀ ਕੁਰਸੀ ਸਾਰੀਆਂ ਸਿਆਸੀ ਧਿਰਾਂ ਲਈ ਟੇਡੀ ਖੀਰ ਬਣ ਗਈ ਹੈ | ਹਲਕਾ ਵਿਧਾਇਕ ਰਜਨੀਸ਼ ਕੁਮਾਰ ਦਹੀਆ ਸਮੇਤ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਅਤੇ ਆਗੂ ਪਹੁੰਚੇ ਹੋਏ ਸਨ, ਪਰੰਤੂ ਕੋਈ ਘੰਟਾ ਪਰ ਚੱਲੀ ਜੋੜ ਤੋੜ ਤੋਂ ਬਾਅਦ ਗੱਲ ਕਿਸੇ ਤਣ ਪੱਤਣ ਨਾ ਲੱਗਣ ਕਾਰਨ ਚੋਣ ਇਕ ਵਾਰ ਮੁਲਤਵੀ ਕਰ ਦਿੱਤੀ ਗਈ ਹੈ |
ਪਿਛਲੀ ਖ਼ਬਰ ਗੁਰਮਤਿ ਗਿਆਨ ਤੇ ਦਸਤਾਰ ਮੁਕਾਬਲਿਆਂ ਵਿਚ ਭਾਗ ਲੈਣ ਵਾਲੇ ਵਿਦਿਆਰਥੀ ਸਕੂਲ ਵਲੋਂ ਸਨਮਾਨਿਤ ਅਗਲੀ ਖ਼ਬਰ ਹੋਲੀ ਖੇਡਣ ਦੀ ਆੜ 'ਚ ਹੁੱਲੜਬਾਜ਼ੀ ਕਰਨ ਵਾਲਿਆਂ 'ਤੇ ਪੁਲਿਸ ਨੇ ਸ਼ਿਕੰਜਾ ਕੱਸਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।