ਤਲਵੰਡੀ ਭਾਈ, 18 ਫਰਵਰੀ (ਗਿੱਲ)-220 ਕੇ.ਵੀ. ਸਬ ਸਟੇਸ਼ਨ ਕੋਟ ਕਰੋੜ ਕਲਾਂ ਤੋਂ ਚੱਲਣ ਵਾਲੇ 11 ਕੇ.ਵੀ. ਮਹੇਸ਼ਰੀ ਯੂ.ਪੀ.ਐਸ. ਫੀਡਰ ਦੀ ਬਿਜਲੀ ਸਪਲਾਈ 19 ਫਰਵਰੀ ਨੂੰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ | ਇਹ ਜਾਣਕਾਰੀ ਦਿੰਦੇ ਹੋਏ ਪਾਵਰ ਕਾਮ ਸਬ ਡਵੀਜ਼ਨ ਤਲਵੰਡੀ ਭਾਈ ਦੇ ਸਹਾਇਕ ਕਾਰਜਕਾਰੀ ਇੰਜੀਨੀਅਰ ਸੁਨੀਲ ਅਰੋੜਾ ਨੇ ਦੱਸਿਆ ਕਿ ਸੈਗ ਕਰਨ ਲਈ ਸੁਰੱਖਿਆ ਦੇ ਤੌਰ ਤੇ ਉਕਤ ਫੀਡਰ ਬੰਦ ਰਹੇਗਾ | ਜਿਸ ਨਾਲ ਕੋਟ ਕਰੋੜ ਕਲਾਂ, ਕੋਟ ਕਰੋੜ ਖ਼ੁਰਦ, ਕੋਟਲਾ ਆਦਿ ਪਿੰਡਾਂ ਦੀ ਬਿਜਲੀ ਸਪਲਾਈ ਪ੍ਰਭਾਵਿਤ ਹੋਵੇਗੀ |