ਜ਼ੀਰਾ, 18 ਫਰਵਰੀ (ਰਜਨੀਸ਼ ਕਥੂਰੀਆ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਮਹੀਨਾਵਾਰ ਮੀਟਿੰਗ ਬਲਾਕ ਪ੍ਰਧਾਨ ਸੁਖਦੇਵ ਸਿੰਘ ਸਨੇਰ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਜਾਹਰਾ ਪੀਰ, ਬੰਡਾਲਾ ਪੁਰਾਣਾ ਵਿਖੇ ਹੋਈ ਜਿਸ ਵਿਚ ਵੱਡੀ ਗਿਣਤੀ ਵਿਚ ਇਲਾਕੇ ਭਰ ਦੇ ਕਿਸਾਨਾਂ ਨੇ ਭਾਗ ਲਿਆ | ਕਿਸਾਨਾਂ ਦੇ ਇਸ ਵੱਡੇ ਇਕੱਠ ਵਿਚ ਦਰਸ਼ਨ ਸਿੰਘ ਮੀਹਾਂ ਸਿੰਘ ਵਾਲਾ ਐਗਜ਼ੈਕਟਿਵ ਮੈਂਬਰ ਪੰਜਾਬ, ਹਰਪ੍ਰੀਤ ਸਿੰਘ ਮੀਤ ਪ੍ਰਧਾਨ ਜ਼ਿਲ੍ਹਾ ਫ਼ਿਰੋਜ਼ਪੁਰ, ਮਨਦੀਪ ਸਿੰਘ ਅਲੀਪੁਰ ਜ਼ਿਲ੍ਹਾ ਜਰਨਲ ਸਕੱਤਰ ਅਤੇ ਪ੍ਰਸਿੱਧ ਲੇਖਕ ਗੁਰਚਰਨ ਸਿੰਘ ਨੂਰਪੁਰ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ | ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਪੂਰੇ ਪੰਜਾਬ ਵਿਚ ਇਸ ਸਮੇਂ ਮਿਲਾਵਟ ਖੋਰੀ ਦਾ ਧੰਦਾ ਪੂਰੇ ਜ਼ੋਰਾਂ 'ਤੇ ਹੈ | ਲੋਕਾਂ ਦੀ ਸਿਹਤ ਨਾਲ ਖਿਲਵਾੜ ਹੋ ਰਿਹਾ ਹੈ | ਨਕਲੀ ਦੁੱਧ, ਪਨੀਰ ਅਤੇ ਖੋਏ ਤੋਂ ਬਣੇ ਪਕਵਾਨ ਵੱਡੇ ਪੱਧਰ 'ਤੇ ਵੱਡੇ-ਵੱਡੇ ਪੈਲੇਸਾਂ ਰੈਸਟੋਰੈਂਟਾਂ ਅਤੇ ਹੋਰ ਦੁਕਾਨਾਂ 'ਤੇ ਲੋਕਾਂ ਨੂੰ ਪਰੋਸੇ ਜਾਂਦੇ ਹਨ | ਜਿਸ ਨਾਲ ਵੱਡੀ ਤਾਦਾਦ ਵਿਚ ਲੋਕ ਬਿਮਾਰ ਹੋ ਰਹੇ ਹਨ ਪਰ ਅਫ਼ਸੋਸ ਦੀ ਗੱਲ ਹੈ ਕਿ ਇਸ ਪਾਸੇ ਫੂਡ ਸੇਫ਼ਟੀ ਵਿਭਾਗ ਦਾ ਕੋਈ ਧਿਆਨ ਨਹੀਂ | ਕਿਸਾਨ ਆਗੂਆਂ ਨੇ ਭਰੇ ਇਕੱਠ ਵਿਚ ਇਹ ਐਲਾਨ ਕੀਤਾ ਕਿ ਕੋਈ ਵੀ ਜਥੇਬੰਦੀ ਦਾ ਮੈਂਬਰ ਅੱਜ ਤੋਂ ਬਾਅਦ ਕਿਸੇ ਨੂੰ ਵਿਆਹ ਸ਼ਾਦੀ ਦਾ ਡੱਬਾ ਨਹੀਂ ਦੇਵੇਗਾ ਅਤੇ ਨਾ ਹੀ ਮਠਿਆਈਆਂ ਦੇ ਡੱਬੇ ਲਏ ਜਾਣਗੇ | ਵਿਆਹ ਸ਼ਾਦੀ ਦਾ ਕਾਰਡ ਕੇਵਲ ਵਟਸਐਪ 'ਤੇ ਭੇਜਿਆ ਜਾਵੇਗਾ ਜਾਂ ਫ਼ੋਨ ਕਰਕੇ ਇਸ ਸਬੰਧੀ ਰਿਸ਼ਤੇਦਾਰਾਂ ਨੂੰ ਸੂਚਿਤ ਕੀਤਾ ਜਾਵੇਗਾ | ਆਗੂਆਂ ਨੇ ਕਿਹਾ ਕਿ ਕੇਵਲ ਮਠਿਆਈਆਂ ਹੀ ਨਹੀਂ ਬਲਕਿ ਨਕਲੀ ਘਿਉ ਦਾ ਧੰਦਾ ਵੀ ਵੱਖ-ਵੱਖ ਸ਼ਹਿਰਾਂ ਵਿਚ ਜ਼ੋਰਾਂ 'ਤੇ ਚੱਲ ਰਿਹਾ ਹੈ | ਇਸ ਮੌਕੇ 'ਤੇ ਕਿਸਾਨਾਂ ਵਲੋਂ ਪਿਛਲੇ ਦਿਨੀਂ ਕੀਤੀ ਗਈ ਕਿਸਾਨ ਪੰਚਾਇਤ ਦੀ ਸਮੀਖਿਆ ਵੀ ਕੀਤੀ ਗਈ ਅਤੇ ਭਵਿੱਖ ਵਿਚ ਕੀਤੀਆਂ ਜਾਣ ਵਾਲੀਆਂ ਸਰਗਰਮੀਆਂ ਸਬੰਧੀ ਵੀ ਵਿਚਾਰ ਚਰਚਾ ਕੀਤੀ ਗਈ | ਇਸ ਮੌਕੇ 'ਤੇ ਮੋਹਣ ਸਿੰਘ ਨੰਬਰਦਾਰ, ਬਲਰਾਮ ਸਿੰਘ ਬਰਾੜ ਇਕਾਈ ਪ੍ਰਧਾਨ ਫੇਰੋ ਕੇ, ਜਰਨੈਲ ਸਿੰਘ, ਬਲਦੇਵ ਸਿੰਘ, ਹਰਬੰਸ ਸਿੰਘ, ਬਲਜਿੰਦਰ ਸਿੰਘ ਪੰਡੋਰੀ ਖੱਤਰੀਆਂ, ਆਤਮਾ ਸਿੰਘ ਪੰਡੋਰੀ ਖੱਤਰੀਆਂ, ਕੁਲਵਿੰਦਰ ਸਿੰਘ ਮਨਸੂਰ ਦੇਵਾ, ਥਾਣਾ ਸਿੰਘ ਇਕਾਈ ਪ੍ਰਧਾਨ ਪੰਡੋਰੀ ਖੱਤਰੀਆਂ, ਸ਼ਮਸ਼ੇਰ ਸਿੰਘ ਜ਼ੀਰਾ, ਕੁਲਦੀਪ ਸਿੰਘ ਜ਼ੀਰਾ, ਸੁਖਰਾਜ ਸਿੰਘ ਇਕਾਈ ਪ੍ਰਧਾਨ ਜ਼ੀਰਾ, ਮਨਦੀਪ ਸਿੰਘ ਜ਼ੀਰਾ, ਹਰਿੰਦਰ ਸਿੰਘ, ਰਾਮ ਸਿੰਘ ਸੇਖਵਾਂ, ਅਮਰੀਕ ਸੇਖਵਾਂ, ਆਤਮਾ ਸਿੰਘ ਪ੍ਰਧਾਨ, ਜਸਪਾਲ ਸਿੰਘ ਫ਼ੌਜੀ, ਗੁਰੂ ਅਵਤਾਰ ਸਿੰਘ, ਚਰਨਜੀਤ ਸਿੰਘ ਸੰਧੂ, ਭਜਨ ਸਿੰਘ ਮਨਸੂਰਵਾਲ, ਸੁਰਿੰਦਰ ਸਿੰਘ ਮਨਸੂਰਵਾਲ ਪ੍ਰਧਾਨ, ਸੋਹਣ ਸਿੰਘ ਨੰਬਰਦਾਰ ਫੇਰੋ ਕੇ ਜ਼ਿਲ੍ਹਾ ਕਮੇਟੀ, ਪਾਲ ਸਿੰਘ ਸਨੇਰ ਬਲਾਕ ਮੀਤ ਪ੍ਰਧਾਨ, ਗੁਰਜੰਟ ਸਿੰਘ ਮਹੀਆਂਵਾਲਾ ਕਲਾਂ, ਬਲਰਾਜ ਸਿੰਘ ਫੇਰੋ ਕੇ ਇਕਾਈ ਪ੍ਰਧਾਨ, ਰਣਜੀਤ ਸਿੰਘ ਜ਼ੀਰਾ, ਜਗਤਾਰ ਸਿੰਘ ਸ਼ਾਹਵਾਲਾ, ਪ੍ਰਦੀਪ ਸਿੰਘ, ਪੂਰਨ ਸਿੰਘ ਅਤੇ ਬਲਰਾਜ ਸਿੰਘ ਆਦਿ ਹਾਜ਼ਰ ਸਨ |