17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-01-2026

ਦਾਜ ਦੇ ਲੋਭੀਆਂ ਨੇ ਵਿਆਹੁਤਾ ਦੀ ਕੁੱਟਮਾਰ ਕਰਕੇ ਘਰੋਂ ਕੱਢਿਆ-ਪਤੀ ਸਮੇਤ ਤਿੰਨ 'ਤੇ ਕੇਸ ਦਰਜ

ਅਜੀਤ ਡੈਸਕ 22-01-2026
ਫ਼ਿਰੋਜ਼ਪੁਰ, 21 ਜਨਵਰੀ (ਰਾਕੇਸ਼ ਚਾਵਲਾ)-ਦਾਜ ਦੀ ਬਲੀ ਚੜ੍ਹੀ ਇਕ ਹੋਰ ਵਿਆਹੁਤਾ ਵਲੋਂ ਇਨਸਾਫ਼ ਦੀ ਗੁਹਾਰ ਲਾਉਣ ਤੋਂ ਬਾਅਦ ਥਾਣਾ ਵੁਮੈਨ ਫ਼ਿਰੋਜ਼ਪੁਰ ਦੀ ਪੁਲਿਸ ਨੇ ਸਹੁਰੇ ਪਰਿਵਾਰ ਦੇ ਤਿੰਨ ਮੈਂਬਰਾਂ ਖ਼ਿਲਾਫ਼ ਧਾਰਾ 498-ਏ, 406 ਅਤੇ ਡੋਵਰੀ ਐਕਟ ਤਹਿਤ ਮੁਕੱਦਮਾ ਦਰਜ ਕੀਤਾ ਹੈ | ਪੀੜਤਾ ਨਿਰਮਲ ਕੌਰ ਵਾਸੀ ਜ਼ੀਰਾ ਨੇ ਦੱਸਿਆ ਕਿ ਉਸ ਦਾ ਵਿਆਹ ਮਈ 2024 ਵਿਚ ਗੁਰਪ੍ਰੀਤ ਸਿੰਘ ਪੱਡਾ ਵਾਸੀ ਜ਼ੀਰਕਪੁਰ ਨਾਲ ਹੋਇਆ ਸੀ | ਵਿਆਹੁਤਾ ਨੇ ਦੱਸਿਆ ਕਿ ਉਸ ਦੇ ਮਾਪਿਆਂ ਨੇ ਵਿਆਹ 'ਤੇ ਕਾਫ਼ੀ ਖ਼ਰਚ ਕੀਤਾ ਸੀ ਪਰ ਪਤੀ ਗੁਰਪ੍ਰੀਤ, ਉਸ ਦਾ ਮਾਮਾ ਸੁਜਾਨ ਸਿੰਘ ਕੁਲਾਰ ਅਤੇ ਮਾਮੀ ਪਰਮਜੀਤ ਕੌਰ ਵਾਸੀ ਚੰਡੀਗੜ੍ਹ ਹੋਰ ਦਾਜ ਦੀ ਮੰਗ ਕਰ ਰਹੇ ਸਨ | ਇਨਕਾਰ ਕਰਨ 'ਤੇ ਪਤੀ ਅਮਰੀਕਾ ਚਲਾ ਗਿਆ ਅਤੇ ਪਿੱਛੋਂ ਮਾਮਾ-ਮਾਮੀ ਨੇ ਉਸ ਦੀ ਕੁੱਟਮਾਰ ਕਰਕੇ ਉਸ ਨੂੰ ਘਰੋਂ ਬਾਹਰ ਕੱਢ ਦਿੱਤਾ | ਪੁਲਿਸ ਨੇ ਉੱਚ ਅਧਿਕਾਰੀਆਂ ਦੀ ਜਾਂਚ ਤੋਂ ਬਾਅਦ ਦੋਸ਼ੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਹੈ |
ਪਿਛਲੀ ਖ਼ਬਰ ਆਪ੍ਰੇਸ਼ਨ ਪ੍ਰਹਾਰ : ਐਸ. ਐਸ. ਪੀ. ਖ਼ੁਦ ਮੈਦਾਨ 'ਚ-ਊਧਮ ਸਿੰਘ ਚੌਕ 'ਤੇ ਕੀਤੀ ਗਈ ਨਾਕਾਬੰਦੀ ਅਗਲੀ ਖ਼ਬਰ ਸਿੱਖਿਆ ਵਿਭਾਗ ਦਾ ਦਿਵਿਆਂਗ ਵਿਦਿਆਰਥੀਆਂ ਲਈ ਸਿੱਖਿਆ ਨੂੰ ਮਜ਼ਬੂਤ ਕਰਨ ਵੱਲ ਅਹਿਮ ਕਦਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।