14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-01-2026

ਸੀਨੀਅਰ ਸਿਟੀਜ਼ਨ ਕੌਂਸਲ ਦੀ ਮਹੀਨੇਵਾਰ ਮੀਟਿੰਗ

ਅਜੀਤ ਡੈਸਕ 03-01-2026
ਜ਼ੀਰਾ, 2 ਜਨਵਰੀ (ਪ੍ਰਤਾਪ ਸਿੰਘ ਹੀਰਾ)-ਸੀਨੀਅਰ ਸਿਟੀਜ਼ਨ ਕੌਂਸਲ ਜ਼ੀਰਾ ਦੀ ਮਹੀਨਾਵਾਰ ਮੀਟਿੰਗ ਪ੍ਰਧਾਨ ਅਸ਼ੋਕ ਕੁਮਾਰ ਪਲਤਾ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਸਿੰਘ ਸਭਾ ਵਿਖੇ ਕੀਤੀ ਗਈ | ਇਸ ਮੌਕੇ ਸੰਸਥਾ ਦੇ ਸਕੱਤਰ ਜਰਨੈਲ ਸਿੰਘ ਭੁੱਲਰ ਨੇ ਸੰਸਥਾ ਵਲੋਂ ਕੀਤੇ ਕੰਮਾਂ ਦੀਆਂ ਗਤੀਵਿਧੀਆਂ 'ਤੇ ਚਾਨਣਾ ਪਾਉਂਦਿਆਂ ਆਉਣ ਵਾਲੇ ਪ੍ਰਾਜੈਕਟਾਂ ਸੰਬੰਧੀ ਮੈਂਬਰਾਂ ਤੋਂ ਸਹਿਮਤੀ ਲਈ ਗਈ ਤੇ ਖ਼ਜ਼ਾਨਚੀ ਬਲਵੀਰ ਸਿੰਘ ਖ਼ਾਲਸਾ ਵਲੋਂ ਹਿਸਾਬ ਕਿਤਾਬ ਦਾ ਵੇਰਵਾ ਪੇਸ਼ ਕੀਤਾ | ਮੀਟਿੰਗ ਦੇ ਅਖੀਰ 'ਚ ਜੋਗਿੰਦਰ ਸਿੰਘ ਝੱਤਰਾ, ਜਰਨੈਲ ਸਿੰਘ ਭੁੱਲਰ, ਹਕੂਮਤ ਰਾਏ ਮਨਚੰਦਾ, ਤਿਲਕ ਰਾਜ ਸ਼ਰਮਾ, ਬਲਬੀਰ ਸਿੰਘ, ਸੁਰਜੀਤ ਸਿੰਘ ਬੇਦੀ, ਜਗਦੀਸ਼ ਸਹਿਗਲ ਆਦਿ ਮੈਂਬਰਾਂ ਦਾ ਜਨਮ ਦਿਨ ਟੇਕ ਕੱਟ ਕੇ ਮਨਾਇਆ | ਮੀਟਿੰਗ 'ਚ ਫ਼ੈਸਲਾ ਕੀਤਾ ਗਿਆ ਕਿ ਆਉਣ ਵਾਲੇ ਮਹੀਨਿਆਂ ਦੌਰਾਨ ਸੰਸਥਾ ਦੀ ਨਵੀਂ ਟੀਮ ਦੀ ਚੋਣ ਕੀਤੀ ਜਾਵੇਗੀ ਨਵੇਂ ਸੈਸ਼ਨ ਦੀ ਚੋਣ ਉਪਰੰਤ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਦੇ ਭੋਗ ਪਾਏ ਜਾਣਗੇ | ਮੀਟਿੰਗ 'ਚ ਰਿਟਾਇਰਡ ਲੈਕਚਰਾਰ ਨਰਿੰਦਰ ਸਿੰਘ, ਜਸਵੰਤ ਸਿੰਘ ਨਾਮਦੇਵ, ਕਿਰਨ ਗੋਡ, ਅਸ਼ਵਨੀ ਕੁਮਾਰ ਗੋਡ, ਅਸ਼ੋਕ ਕੁਮਾਰ, ਹਰੀਦਾਸ ਚੌਹਾਨ, ਗੁਰਬਖ਼ਸ਼ ਸਿੰਘ ਵਿੱਜ ਦਲਜੀਤ ਸਿੰਘ, ਰਜਿੰਦਰ ਕੁਮਾਰ ਕੱਕੜ, ਅਮਰਜੀਤ ਸਿੰਘ ਸਨੇਰਵੀ, ਪਰਮਜੀਤ ਸਿੰਘ ਕਰੀਰ, ਬਲਵਿੰਦਰ ਸਿੰਘ, ਬਤਰਾ ਤਿਲਕ, ਰਾਜ ਸ਼ਰਮਾ, ਸਰਵਣ ਸਿੰਘ, ਗੁਰਦੀਪ ਸਿੰਘ ਪੰਡੋਰੀ, ਤਜਿੰਦਰ ਸਿੰਘ, ਰਜੇਸ਼ ਮਿੱਤਲ, ਸੁਰਜੀਤ ਸਿੰਘ ਬੇਦੀ, ਕਰਨੈਲ ਸਿੰਘ ਆਦਿ ਮੈਂਬਰ ਹਾਜ਼ਰ ਸਨ |
ਪਿਛਲੀ ਖ਼ਬਰ ਸਿਵਲ ਸਰਜਨ ਫ਼ਿਰੋਜ਼ਪੁਰ ਵਲੋਂ ਆਮ ਆਦਮੀ ਕਲੀਨਿਕਾਂ ਦਾ ਅਚਨਚੇਤ ਨਿਰੀਖਣ ਅਗਲੀ ਖ਼ਬਰ 16 ਦੇ ਜ਼ਿਲ੍ਹਾ ਪੱਧਰੀ ਧਰਨੇ 'ਚ ਭਾਕਿਯੂ ਦੀਪ ਸਿੱਧੂ ਕੇਂਦਰ ਸਰਕਾਰ ਦੀਆਂ ਸਾਜ਼ਿਸ਼ਾਂ ਦਾ ਕਰੇਗੀ ਜ਼ੋਰਦਾਰ ਵਿਰੋਧ-ਬਾਠ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।