28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-11-2026

ਜ਼ਿਲ੍ਹਾ ਮਲੇਰਕੋਟਲਾ ਟਰੈਫਿਕ ਪੁਲਿਸ ’ਚ ਵੱਡਾ ਪ੍ਰਸ਼ਾਸਨਿਕ ਫੇਰਬਦਲ ਟਰੈਫਿਕ ਵਿਵਸਥਾ ਦੀ ਕਮਾਨ ਨਵੇਂ ਅਧਿਕਾਰੀਆਂ ਨੂੰ ਸੌਂਪੀ

ਮਲੇਰਕੋਟਲਾ, 27 ਨਵੰਬਰ (ਮੁਹੰਮਦ ਹਨੀਫ਼ ਥਿੰਦ)-ਜ਼ਿਲ੍ਹਾ ਮਲੇਰਕੋਟਲਾ ਟਰੈਫਿਕ ਪੁਲਿਸ ਵਿਭਾਗ ਵਿਚ ਅਹਿਮ ਪ੍ਰਸ਼ਾਸਨਿਕ ਫੇਰਬਦਲ ਕਰਦਿਆਂ ਟਰੈਫਿਕ ਵਿਵਸਥਾ ਅਤੇ ਪੀ. ਸੀ.

ਅਜੀਤ ਡੈਸਕ 28-11-2026
ਮਲੇਰਕੋਟਲਾ, 27 ਨਵੰਬਰ (ਮੁਹੰਮਦ ਹਨੀਫ਼ ਥਿੰਦ)-ਜ਼ਿਲ੍ਹਾ ਮਲੇਰਕੋਟਲਾ ਟਰੈਫਿਕ ਪੁਲਿਸ ਵਿਭਾਗ ਵਿਚ ਅਹਿਮ ਪ੍ਰਸ਼ਾਸਨਿਕ ਫੇਰਬਦਲ ਕਰਦਿਆਂ ਟਰੈਫਿਕ ਵਿਵਸਥਾ ਅਤੇ ਪੀ.ਸੀ.ਆਰ.-ਕਮ-ਈ.ਆਰ.ਵੀ. ਦੀ ਜ਼ਿੰਮੇਵਾਰੀ ਵੱਖ-ਵੱਖ ਪੁਲਿਸ ਅਧਿਕਾਰੀਆਂ ਨੂੰ ਸੌਂਪੀ ਗਈ ਹੈ। ਕੀਤੀਆਂ ਗਈਆਂ ਨਵੀਆਂ ਨਿਯੁਕਤੀਆਂ ਤਹਿਤ ਇੰਸਪੈਕਟਰ ਸ਼ੇਰਵਿੰਦਰ ਸਿੰਘ ਔਲਖ ਨੂੰ ਜ਼ਿਲ੍ਹਾ ਟਰੈਫਿਕ ਇੰਚਾਰਜ, ਪੀ.ਸੀ.ਆਰ.-ਕਮ-ਈ.ਆਰ.ਵੀ. ਮਲੇਰਕੋਟਲਾ ਨੂੰ (ਦਿਨ ਸਮੇਂ) ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਇਸੇ ਤਰ੍ਹਾਂ ਇੰਸਪੈਕਟਰ ਸੁਰਿੰਦਰ ਸਿੰਘ ਨੂੰ ਜ਼ਿਲ੍ਹਾ ਟਰੈਫਿਕ ਇੰਚਾਰਜ, ਪੀ.ਸੀ.ਆਰ.-ਕਮ-ਈ.ਆਰ.ਵੀ. ਮਲੇਰਕੋਟਲਾ ਨੂੰ (ਰਾਤ ਸਮੇਂ) ਤਾਇਨਾਤ ਕੀਤਾ ਗਿਆ ਹੈ, ਜਦਕਿ ਏ.ਐੱਸ.ਆਈ. ਗੁਰਮੁੱਖ ਸਿੰਘ ਲੱਡੀ ਨੂੰ ਜ਼ਿਲ੍ਹਾ ਟਰੈਫਿਕ-ਕਮ-ਈ.ਆਰ.ਵੀ. ਮਲੇਰਕੋਟਲਾ ਦਾ ਸਹਾਇਕ ਇੰਚਾਰਜ (ਦਿਨ ਸਮੇਂ) ਨਿਯੁਕਤ ਕੀਤਾ ਗਿਆ ਹੈ। ਇਸ ਫੇਰਬਦਲ ਤਹਿਤ ਦਿਨ ਅਤੇ ਰਾਤ ਸਮੇਂ ਟਰੈਫਿਕ ਪ੍ਰਬੰਧਾਂ ਅਤੇ ਪੁਲਿਸ ਦੀ ਤੁਰੰਤ ਕਾਰਵਾਈ ਨਾਲ ਸਬੰਧਤ ਜ਼ਿੰਮੇਵਾਰੀਆਂ ਦੀ ਵੰਡ ਕੀਤੀ ਗਈ ਹੈ।
ਪਿਛਲੀ ਖ਼ਬਰ ਵਿਧਾਇਕ ਪ੍ਰੋ. ਗੱਜਣਮਾਜਰਾ ਵੱਲੋਂ ਆਯੂਸ਼ਮਾਨ ਅਰੋਗਿਆ ਕੇਂਦਰਾਂ ਦੀਆਂ 8 ਨਵੀਆਂ ਇਮਾਰਤਾਂ ਦਾ ਉਦਘਾਟਨ ਅਗਲੀ ਖ਼ਬਰ ਸਾਬਕਾ ਸੈਨਿਕਾਂ ਦੀ ਸੂਬਾ ਪੱਧਰੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।