ਚੰਡੀਗੜ੍ਹ ਵਿਖੇ 7 ਦਸੰਬਰ ਤੋਂ ਲੱਗਣ ਵਾਲੇ ਪੱਕੇ ਮੋਰਚੇ ਲਈ ਕੀਤੀ ਬੈਠਕ
ਸੰਗਰੂਰ, 20 ਨਵੰਬਰ (ਧੀਰਜ ਪਸੋਰੀਆ, ਅਮਨਦੀਪ ਸਿੰਘ ਬਿੱਟਾ)-ਚੰਡੀਗੜ੍ਹ ਵਿਖੇ 7 ਦਸੰਬਰ ਤੋਂ ਲੱਗਣ ਵਾਲੇ ਪੱਕੇ ਮੋਰਚੇ ਦੀ ਤਿਆਰੀ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ (ਆਜ਼ਾਦ) ਦੀ ਜ਼ਿਲ੍ਹਾ ਸੰਗਰੂਰ ਦੀ ਵਿਸ਼ੇਸ਼ ਮੀਟਿੰਗ ਪਿੰਡ ਮੰਗਵਾਲ ਵਿਖੇ ਜ਼ਿਲ੍ਹਾ ਪ੍ਰਧਾਨ ਕੁਲਵਿੰਦਰ ਸਿੰਘ ਸੋਨੀ ਦੀ ਅਗਵਾਈ ਹੇਠ ਹੋਈ। ਸੂਬਾ ਆਗੂ ਦਿਲਵਾਗ ਸਿੰਘ ਹਰੀਗੜ੍ਹ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੀਆਂ ਮੰਗਾਂ ਮੰਨ ਕੇ ਫੇਰ ਮੁੱਕਰ ਗਈ ਹੈ।
ਸੰਗਰੂਰ, 20 ਨਵੰਬਰ (ਧੀਰਜ ਪਸੋਰੀਆ, ਅਮਨਦੀਪ ਸਿੰਘ ਬਿੱਟਾ)-ਚੰਡੀਗੜ੍ਹ ਵਿਖੇ 7 ਦਸੰਬਰ ਤੋਂ ਲੱਗਣ ਵਾਲੇ ਪੱਕੇ ਮੋਰਚੇ ਦੀ ਤਿਆਰੀ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ (ਆਜ਼ਾਦ) ਦੀ ਜ਼ਿਲ੍ਹਾ ਸੰਗਰੂਰ ਦੀ ਵਿਸ਼ੇਸ਼ ਮੀਟਿੰਗ ਪਿੰਡ ਮੰਗਵਾਲ ਵਿਖੇ ਜ਼ਿਲ੍ਹਾ ਪ੍ਰਧਾਨ ਕੁਲਵਿੰਦਰ ਸਿੰਘ ਸੋਨੀ ਦੀ ਅਗਵਾਈ ਹੇਠ ਹੋਈ। ਸੂਬਾ ਆਗੂ ਦਿਲਵਾਗ ਸਿੰਘ ਹਰੀਗੜ੍ਹ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੀਆਂ ਮੰਗਾਂ ਮੰਨ ਕੇ ਫੇਰ ਮੁੱਕਰ ਗਈ ਹੈ। ਸਰਕਾਰ ਨੇ ਨਾ ਮੰਡੀਆਂ ‘ਚ ਖ਼ਰੀਦ ਦਾ ਪੁਖ਼ਤਾ ਪ੍ਰਬੰਧ ਕੀਤਾ, ਨਾ ਹੀ ਨੁਕਸਾਨੇ ਗਏ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਿਸ ਕਰਕੇ ਕਿਸਾਨਾਂ ‘ਚ ਭਾਰੀ ਰੋਸ ਹੈ।ਮੀਟਿੰਗ ਵਿੱਚ 7 ਦਸੰਬਰ ਦੇ ਚੰਡੀਗੜ੍ਹ ਮੋਰਚੇ ਲਈ ਪਿੰਡ-ਪਿੰਡ ਤੋਂ ਟਰਾਲੀਆਂ ਦੀ ਗਿਣਤੀ ਕੀਤੀ ਗਈ ਅਤੇ ਹਰ ਪਿੰਡ ਦੀ ਡਿਊਟੀ ਲਾਈ ਗਈ। ਮੋਰਚੇ ਲਈ ਫ਼ੰਡ ਇਕੱਠਾ ਕਰਨ ਲਈ ਸਾਰੇ ਆਗੂਆਂ ਨੂੰ ਜ਼ਿੰਮੇਵਾਰੀ ਸੌਂਪੀ ਗਈ। ਬੈਠਕ ਦੌਰਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੀਨੀਅਰ ਬਲਾਕ ਆਗੂ ਹੈਪੀ ਸਿੰਘ ਸ਼ੇਰੋਂ ਅਲਵਿਦਾ ਕਹਿ ਕੇ ਬੀਕੇਯੂ ਏਕਤਾ ਅਜ਼ਾਦ ਜਥੇਬੰਦੀ ਵਿੱਚ ਸ਼ਾਮਲ ਹੋਏ। ਇਸ ਮੌਕੇ ਜ਼ਿਲ੍ਹਾ ਆਗੂ ਹੈਪੀ ਨਮੋਲ, ਜਸਵੀਰ ਮੈਦੇਵਾਸ, ਸੰਤਰਾਮ ਛਾਜਲੀ, ਹਰਦੇਵ ਕੁਲਾਰ, ਸੁਖਦੇਵ ਸ਼ਰਮਾ, ਰਾਜ ਥੇੜੀ, ਬਲਦੇਵ ਮੰਗਵਾਲ, ਗੋਬਿੰਦਰ ਮੰਗਵਾਲ, ਬਾਰਾ ਮੰਗਵਾਲ, ਬਲਵਿੰਦਰ ਚੀਮਾਂ, ਬਲਜੀਤ ਗੋਬਿੰਦਗੜ, ਮੱਖਣ ਪਾਪੜਾ, ਅਮਨਦੀਪ ਮੂਨਕ, ਨੈਬ ਗੁਜ਼ਰਾ, ਸੁਖਦੇਵ ਲੌਂਗੋਵਾਲ, ਸੁਖਦੇਵ ਕਿਲਾ ਭਰੀਆ, ਦਰਵਾਰਾ ਲੌਹਾਖੇੜਾ ਮੌਜੂਦ ਸਨ।