ਕੋਪਲ ਦੀ ਕਾਮਯਾਬ ਦਾਸਤਾਨ ਦਾ 17ਵੇਂ ਸਾਲ ਦਾ ਸਫਰ ਸ਼ੁਰੂ
ਸੰਗਰੂਰ, 20 ਨਵੰਬਰ (ਸੁਖਵਿੰਦਰ ਸਿੰਘ ਫੁੱਲ)-ਕੋਪਲ ਕੰਪਨੀ ਜੋ ਕਿਸਾਨਾਂ ਦੀ ਸੱਚੇ ਦਿਲ ਨਾਲ ਮੱਦਦ ਕਰਨ ਦਾ ਦਾਅਵਾ ਕਰ ਰਹੀ ਹੈ ਨੇ 16 ਸ਼ਾਨਦਾਰ ਸਾਲ ਜਿਨ੍ਹਾਂ ਵਿੱਚ ਕੰਪਨੀ ਨੇ ਸਿਰਫ਼ ਖੇਤੀਬਾੜੀ ਉਤਪਾਦ ਹੀ ਨਹੀਂ ਬਣਾਏ, ਸਗੋਂ ਹਜ਼ਾਰਾਂ ਕਿਸਾਨਾਂ ਦੇ ਸੁਪਨਿਆਂ ਨੂੰ ਵੀ ਹਰਿਆਵਲ ਅਤੇ ਖੁਸ਼ਹਾਲੀ ਦਿੱਤੀ ਹੈ । ਇਹ ਯਾਤਰਾ ਸਾਲਾਂ ਦੀ ਅਣਥੱਕ ਮਿਹਨਤ, ਲਗਨ, ਦੂਰਅੰਦੇਸ਼ੀ ਅਤੇ ਖੇਤੀਬਾੜੀ ਪ੍ਰਤੀ ਅਟੱਲ ਸਮਰਪਣ ਦੀ ਜਿਊਂਦੀ-ਜਾਗਦੀ ਮਿਸਾਲ ਹੈ।
ਖ
ਖਨੌਰੀ ਨੇੜਲੇ ਪਿੰਡ ਚੱਠਾ ਗੋਬਿੰਦਪੁਰਾ ਵਿਖੇ ਭਾਜਪਾ ਆਗੂ ਹਾਰਦਿਕ ਨੈਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ। ਤਸਵੀਰ: ਬਲਵਿੰਦਰ ਸਿੰਘ ਥਿੰਦ
21-11-2026
ਸੰਗਰੂਰ, 20 ਨਵੰਬਰ (ਸੁਖਵਿੰਦਰ ਸਿੰਘ ਫੁੱਲ)-ਕੋਪਲ ਕੰਪਨੀ ਜੋ ਕਿਸਾਨਾਂ ਦੀ ਸੱਚੇ ਦਿਲ ਨਾਲ ਮੱਦਦ ਕਰਨ ਦਾ ਦਾਅਵਾ ਕਰ ਰਹੀ ਹੈ ਨੇ 16 ਸ਼ਾਨਦਾਰ ਸਾਲ ਜਿਨ੍ਹਾਂ ਵਿੱਚ ਕੰਪਨੀ ਨੇ ਸਿਰਫ਼ ਖੇਤੀਬਾੜੀ ਉਤਪਾਦ ਹੀ ਨਹੀਂ ਬਣਾਏ, ਸਗੋਂ ਹਜ਼ਾਰਾਂ ਕਿਸਾਨਾਂ ਦੇ ਸੁਪਨਿਆਂ ਨੂੰ ਵੀ ਹਰਿਆਵਲ ਅਤੇ ਖੁਸ਼ਹਾਲੀ ਦਿੱਤੀ ਹੈ । ਇਹ ਯਾਤਰਾ ਸਾਲਾਂ ਦੀ ਅਣਥੱਕ ਮਿਹਨਤ, ਲਗਨ, ਦੂਰਅੰਦੇਸ਼ੀ ਅਤੇ ਖੇਤੀਬਾੜੀ ਪ੍ਰਤੀ ਅਟੱਲ ਸਮਰਪਣ ਦੀ ਜਿਊਂਦੀ-ਜਾਗਦੀ ਮਿਸਾਲ ਹੈ। ਜਦੋਂ ਕੋਪਲ ਨੇ ਆਪਣੇ ਸਫ਼ਰ ਦੀ ਸ਼ੁਰੂਆਤ ਕੀਤੀ ਸੀ, ਤਾਂ ਇਸਦਾ ਮਕਸਦ ਬਿਲਕੁਲ ਸਪੱਸ਼ਟ ਸੀ। ਭਾਰਤੀ ਕਿਸਾਨਾਂ ਨੂੰ ਸਭ ਤੋਂ ਵਧੀਆ, ਮਿਆਰੀ ਅਤੇ ਵਾਤਾਵਰਣ-ਅਨੁਕੂਲ ਹੱਲ ਪ੍ਰਦਾਨ ਕਰਨਾ, ਤਾਂ ਜੋ ਸਾਡੀਆਂ ਫ਼ਸਲਾਂ ਹਰੀਆਂ-ਭਰੀਆਂ ਰਹਿਣ ਅਤੇ ਸਾਡਾ ਭਵਿੱਖ ਖੁਸ਼ਹਾਲ ਬਣੇ।ਇਸ ਕੰਪਨੀ ਦੀ ਨੀਂਹ ਕਿਸੇ ਵੱਡੇ ਕਾਰਪੋਰੇਟ ਸਮੂਹ ਨੇ ਨਹੀਂ, ਸਗੋਂ ਇਸ ਦੇ ਦੂਰਅੰਦੇਸ਼ ਸੰਸਥਾਪਕ, ਸਤਿਕਾਰਯੋਗ ਬਾਬੂ ਸ਼ਾਮ ਲਾਲ ਬਾਂਸਲ ਅਤੇ ਉਨ੍ਹਾਂ ਦੇ ਸਪੁੱਤਰ ਸੰਜੀਵ ਬਾਂਸਲ ਦੀ ਅਣਥੱਕ ਮਿਹਨਤ, ਸੱਚੀ ਨੀਅਤ ਅਤੇ ਦ੍ਰਿੜ ਇਰਾਦੇ ਨੇ ਸੰਗਰੂਰ ਜ਼ਿਲ੍ਹੇ ਦੇ ਛੋਟੇ ਜਿਹੇ ਪਿੰਡ ਸੂਲਰ ਘਰਾਟ ਵਿਖੇ ਰੱਖੀ ਸੀ। ਜਿਸ ਯਾਤਰਾ ਦੀ ਸ਼ੁਰੂਆਤ ਇੱਕ ਛੋਟੇ ਪੱਧਰ ’ਤੇ ਹੋਈ ਸੀ, ਉਹ ਅੱਜ ਉਨ੍ਹਾਂ ਦੀ ਸਖ਼ਤ ਮਿਹਨਤ, ਸਮਰਪਣ ਅਤੇ ਗੁਣਵੱਤਾ ਪ੍ਰਤੀ ਅਟੱਲ ਵਚਨਬੱਧਤਾ ਕਾਰਨ ਪੂਰੇ ਸੂਬੇ ਅਤੇ ਗੁਆਂਢੀ ਰਾਜਾਂ ਦੇ ਕਿਸਾਨਾਂ ਲਈ ਭਰੋਸੇ ਦਾ ਪ੍ਰਤੀਕ ਬਣ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਸੰਜੀਵ ਬਾਂਸਲ ਨੇ ਇਸ ਸਫ਼ਰ ਵਿੱਚ ਅਨੇਕਾਂ ਚੁਣੌਤੀਆਂ ਅਤੇ ਉਤਰਾਅ-ਚੜ੍ਹਾਅ ਦਾ ਸਾਹਮਣਾ ਬੜੀ ਦਲੇਰੀ ਨਾਲ ਕੀਤਾ। ਐਗਰੋ-ਕੈਮੀਕਲ ਵਰਗੇ ਸਖ਼ਤ ਮੁਕਾਬਲੇ ਵਾਲੇ ਖੇਤਰ ਵਿੱਚ ਆਪਣੀ ਵੱਖਰੀ ਜਗ੍ਹਾ ਬਣਾਉਣਾ ਕੋਈ ਸੌਖਾ ਕੰਮ ਨਹੀਂ ਸੀ। ਪਰ ਉਨ੍ਹਾਂ ਨੇ ਕਦੇ ਵੀ ਗੁਣਵੱਤਾ ਨਾਲ ਸਮਝੌਤਾ ਨਹੀਂ ਕੀਤਾ ਅਤੇ ਮਿਆਰੀ ਉਤਪਾਦਾਂ ਤੇ ਕਿਸਾਨ-ਮੁਖੀ ਨੀਤੀਆਂ ਨੂੰ ਆਪਣਾ ਮੂਲ ਮੰਤਰ ਬਣਾਇਆ। ਇਹੀ ਕਾਰਨ ਹੈ ਕਿ ਕੋਪਲ ਨੇ ਭਾਰਤ ਸਰਕਾਰ ਦੇ ਲਘੂ ਉਦਯੋਗ ਮੰਤਰਾਲੇ ਦੁਆਰਾ ਭਾਰਤ ਦੇ ਉਦਯੋਗਾਂ ਵਿੱਚੋ ਐਸ ਐਮ ਈ 100 ਅਵਾਰਡ ਹਾਸਲ ਕਰਕੇ ਨਵਾਂ ਮੀਲ ਪੱਥਰ ਸਥਾਪਤ ਕੀਤਾ ਹੈ। ਅੱਜ, ਭਾਵੇਂ ਉਹ ਕੀਟਨਾਸ਼ਕ, ਫੰਗੀਸਾਈਡ, ਹਰਬੀਸਾਈਡ ਹੋਣ ਜਾਂ ਪਲਾਂਟ ਗ੍ਰੋਥ ਰੈਗੂਲੇਟਰ ਕੋਪਲ ਦੇ ਬ੍ਰਾਂਡ ਕਿਸਾਨਾਂ ਦੇ ਵਿੱਚ ਬਹੁਤ ਵਿਸ਼ਵਾਸ ਨਾਲ ਵਰਤੇ ਜਾਂਦੇ ਹਨ। ਕੰਪਨੀ ਵੱਲੋਂ ਹਰ ਸਾਲ ਪੰਜਾਬ ਖੇਤੀਬਾੜੀ ਵਿਭਾਗ ਤੋ ਵਧੀਆ ਕਵਾਲਟੀ ਦਾ ਸਰਟੀਫਿਕੇਟ ਪ੍ਰਾਪਤ ਕਰਨਾ ਵੀ ਉਹਨਾਂ ਦੀ ਕਾਬਲੀਅਤ ਨੂੰ ਦਰਸਾਉਂਦਾ ਹੈ। ਇੱਥੇ ਅਗਰ ਕੰਪਨੀ ਦੇ ਅਣਥੱਕ, ਮਿਹਨਤੀ ਸਟਾਫ਼ ਅਤੇ ਡਿਸਟਰੀਬਿਊਟਰਾਂ ਦੀ ਗੱਲ ਨਾ ਕਰੀਏ ਤਾਂ ਇਹ ਕਹਾਣੀ ਅਧੂਰੀ ਹੈ। ਹਰਜੀਤ ਸਿੰਘ ਢਿੱਲੋਂ ਦੀ ਯੋਗ ਅਗਵਾਈ ਹੇਠ ਸਾਰਾ ਸਟਾਫ਼ ਅਤੇ ਫੀਲਡ ਸਟਾਫ਼ ਟੀਮ ਹਰ ਵੇਲੇ ਕਿਸਾਨਾਂ ਦੇ ਖੇਤਾਂ ਵਿੱਚ ਜਾ ਕੇ ਉਨ੍ਹਾਂ ਦੀ ਮਦਦ ਅਤੇ ਸਹੀ ਮਾਰਗਦਰਸ਼ਨ ਲਈ ਅੱਗੇ ਆਉਣ ਲਈ ਤਿਆਰ ਰਹਿੰਦੀ ਹੈ।