ਨਕਾਬਪੋਸ਼ ਮੋਟਰਸਾਈਕਲ ਸਵਾਰ ਲੁਟੇਰੇ ਗੰਭੀਰ ਸੱਟਾਂ ਮਾਰ ਕੇ 2500 ਰੁਪਏ ਦੀ ਨਕਦੀ ਖੋਹ ਕੇ ਫ਼ਰਾਰ
ਸੰਗਰੂਰ, 18 ਨਵੰਬਰ (ਅਮਨਦੀਪ ਸਿੰਘ ਬਿੱਟਾ)- ਸੰਗਰੂਰ ਦੇ ਨੇੜਲੇ ਪਿੰਡ ਗੁਰਦਾਸਪੁਰਾ ਵਿਖੇ ਸੂਏ ਦੀ ਪਟੜੀ ਉੱਤੇ ਇੱਕ ਮੋਟਰਸਾਈਕਲ ਸਵਾਰ ਮਰਦ, ਔਰਤ ਕੋਲੋਂ ਦੋ ਅਣਪਛਾਤੇ ਮੋਟਰਸਾਈਕਲ ਸਵਾਰਾਂ ਵਲੋਂ 2500 ਰੁਪਏ ਦੀ ਖੋਹ ਅਤੇ ਉਨ੍ਹਾਂ ਦੇ ਗੰਭੀਰ ਸੱਟਾਂ ਮਾਰੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਘਟਨਾ ਦੀ ਸੂਚਨਾ ਮਿਲਣ ਉੱਤੇ ਡੀ.
ਸੰਗਰੂਰ, 18 ਨਵੰਬਰ (ਅਮਨਦੀਪ ਸਿੰਘ ਬਿੱਟਾ)- ਸੰਗਰੂਰ ਦੇ ਨੇੜਲੇ ਪਿੰਡ ਗੁਰਦਾਸਪੁਰਾ ਵਿਖੇ ਸੂਏ ਦੀ ਪਟੜੀ ਉੱਤੇ ਇੱਕ ਮੋਟਰਸਾਈਕਲ ਸਵਾਰ ਮਰਦ, ਔਰਤ ਕੋਲੋਂ ਦੋ ਅਣਪਛਾਤੇ ਮੋਟਰਸਾਈਕਲ ਸਵਾਰਾਂ ਵਲੋਂ 2500 ਰੁਪਏ ਦੀ ਖੋਹ ਅਤੇ ਉਨ੍ਹਾਂ ਦੇ ਗੰਭੀਰ ਸੱਟਾਂ ਮਾਰੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਘਟਨਾ ਦੀ ਸੂਚਨਾ ਮਿਲਣ ਉੱਤੇ ਡੀ.ਐਸ.ਪੀ. (ਆਰ) ਦਲਵੀਰ ਸਿੰਘ, ਐਸ.ਐਚ.ਓ. ਸਿਟੀ ਇੰਸਪੈਕਟਰ ਮਨਪ੍ਰੀਤ ਸਿੰਘ, ਸੀ.ਆਈ.ਏ. ਇੰਚਾਰਜ ਸੰਦੀਪ ਸਿੰਘ ਦੀ ਟੀਮ ਮੌਕੇ ’ਤੇ ਪੁੱਜ ਗਈ ਅਤੇ ਪੁਲਿਸ ਨੇ ਜਾਂਚ ਆਰੰਭ ਕਰ ਦਿੱਤੀ। ਪੀੜਤ ਵਿਅਕਤੀ ਰਵੀ ਕੁਮਾਰ ਪੁੱਤਰ ਮਨੋਹਰ ਲਾਲ ਨੇ ਦੱਸਿਆ ਕਿ ਉਹ ਉੱਭਾਵਾਲ ਸੜਕ ’ਤੇ ਭੱਠੇ ਨਜ਼ਦੀਕ ਸ਼ਰਾਬ ਦਾ ਅਹਾਤਾ ਚਲਾਉਂਦਾ ਹੈ। ਉਹ ਅੱਜ ਬਾਅਦ ਦੁਪਹਿਰ ਬਾਅਦ ਇਕ ਔਰਤ ਨਵਦੀਪ ਕੌਰ ਜਿਸ ਨੂੰ ਆਪਣੀ ਪਤਨੀ ਦੱਸ ਰਿਹਾ ਹੈ, ਨਾਲ ਧੂਰੀ ਕੱਪੜਾ ਖ਼ਰੀਦਣ ਜਾ ਰਿਹਾ ਸੀ ਪਰ ਅਚਾਨਕ ਉਨ੍ਹਾਂ ਦਾ ਵਿਚਾਰ ਬਦਲ ਗਿਆ ਅਤੇ ਉਹ ਵਾਪਸ ਸੂਏ ਦੀ ਪਟੜੀ ਬਡਰੁੱਖਾਂ ਵੱਲ ਜਾ ਰਹੇ ਸਨ। ਸਨਰਾਈਜ਼ ਪੈਲੇਸ ਦੇ ਪਿੱਛੇ ਜਾਂਦੀ ਸੂਏ ਦੀ ਪਟੜੀ ਰਾਹੀਂ ਜਦ ਉਹ ਮੋਟਰਸਾਈਕਲ ਉੱਤੇ ਜਾ ਰਹੇ ਸਨ ਤਾਂ ਦੋ ਨਕਾਬਪੋਸ਼ ਮੋਟਰਸਾਈਕਲ ਸਵਾਰ ਜੋ ਤਲਵਾਰਾਂ ਨਾਲ ਲੈਸ ਸਨ, ਨੇ ਉਨ੍ਹਾਂ ਉੱਤੇ ਹਮਲਾ ਕਰ ਦਿੱਤਾ। ਰਵੀ ਕੁਮਾਰ ਦੇ ਸਿਰ ਬਾਂਹ ਅਤੇ ਲੱਤ ’ਤੇ ਤਲਵਾਰਾਂ ਨਾਲ ਹਮਲਾਵਰਾਂ ਨੇ ਵਾਰ ਕੀਤੇ ਅਤੇ ਪੀੜਤ ਤੋਂ 2500 ਰੁਪਏ ਦੇ ਕਰੀਬ ਨਕਦੀ ਖੋਹ ਕੇ ਗੁਰਦਾਸਪੁਰਾ ਪਿੰਡ ਵੱਲ ਫ਼ਰਾਰ ਹੋ ਗਏ। ਪ੍ਰਤਖਦਰਸ਼ੀ ਰਸੀਦ ਨਾਂਅ ਦੇ ਵਿਅਕਤੀ ਨੇ ਦੱਸਿਆ ਕਿ ਹਮਲਾਵਰ ਰਵੀ ਕੁਮਾਰ ਉੱਤੇ ਜਦ ਤਲਵਾਰਾਂ ਨਾਲ ਵਾਰ ਕਰ ਰਹੇ ਸਨ ਤਾਂ ਖੇਤਾਂ ਵਿੱਚ ਕੰਮ ਕਰਦੇ ਵਿਅਕਤੀ ਦੌੜ ਕੇ ਪੀੜਤ ਦੀ ਮਦਦ ਲਈ ਆਏ ਤਾਂ ਹਮਲਾਵਰ ਦੌੜ ਗਏ। ਜ਼ਖ਼ਮੀ ਰਵੀ ਕੁਮਾਰ ਨੂੰ ਪੁਲਿਸ ਨੇ ਸਿਵਲ ਹਸਪਤਾਲ ਦੀ ਐਮਰਜੈਂਸੀ ਵਿੱਚ ਦਾਖਲ ਕਰਵਾ ਦਿੱਤਾ ਗਿਆ ਹੈ, ਜਿੱਥੇ ਉਸ ਦੀ ਹਾਲਤ ਸਥਿਰ ਦੱਸੀ ਜਾ ਰ ਹੀ ਹੈ। ਗੁਰਦਾਸਪੁਰਾ ਪਿੰਡ ਦੇ ਪਤਵੰਤੇ ਅਤੇ ਭਾਜਪਾ ਆਗੂ ਅਮਨਦੀਪ ਸਿੰਘ ਪੂਨੀਆ, ਜਸਪਾਲ ਸਿੰਘ ਨੇ ਦੱਸਿਆ ਕਿ ਅਕਸਰ ਸੂਏ ਦੀ ਪਟੜੀ ’ਤੇ ਅਜਿਹੀਆਂ ਖੋਹ ਦੀ ਵਾਰਦਾਤਾਂ ਹੁੰਦੀਆਂ ਰਹਿੰਦੀਆਂ ਹਨ ਇਸ ਲਈ ਇਸ ਪਟੜੀ ਉੱਤੇ ਪੁਲਿਸ ਗਸ਼ਤ ਤੇਜ਼ ਕੀਤੀ ਜਾਵੇ। ਫ਼ਿਲਹਾਲ ਪੁਲਿਸ ਪੂਨੀਆ ਨਿਵਾਸ ਬਾਹਰ ਅਤੇ ਪਿੰਡ ਦੇ ਹੋਰ ਸੀ.ਸੀ.ਟੀ.ਵੀ. ਕੈਮਰਿਆਂ ਦੀ ਬਰੀਕੀ ਨਾਲ ਜਾਂਚ ਕਰ ਰਹੀ ਹੈ ਅਤੇ ਪੁਲਿਸ ਅਧਿਕਾਰੀ ਹਮਲਾਵਰਾਂ ਨੂੰ ਜਲਦ ਗ੍ਰਿਫ਼ਤਾਰ ਕੀਤੇ ਜਾਣ ਦਾ ਦਾਅਵਾ ਕਰ ਰਹੇ ਹਨ।