13-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-11-2026

ਲੜਕੀਆਂ ਦੇ ਚੈੱਸ ਅਤੇ ਜਿਮਨਾਸਟਿਕ ਮੁਕਾਬਲੇ ਸ਼ੁਰੂ

ਸੰਗਰੂਰ, 12 ਨਵੰਬਰ (ਅਮਨਦੀਪ ਸਿੰਘ ਬਿੱਟਾ)-ਸੰਗਰੂਰ ਦੇ ਵਾਰ ਹੀਰੋ ਸਟੇਡੀਅਮ ਵਿਖੇ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਸ੍ਰੀਮਤੀ ਬਲਜਿੰਦਰ ਕੌਰ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਰਵਿੰਦਰ ਕੌਰ ਅਤੇ ਪ੍ਰਿੰਸੀਪਲ ਵਿਪਨ ਚਾਵਾਲਾ ਰਾਜ ਸਕੂਲ ਸੰਗਰੂਰ ਨੇ ਚੈੱਸ ਅਤੇ ਜਿਮਨਾਸਟਿਕ ਲੜਕੀਆਂ ਦੀਆਂ ਖੇਡਾਂ ਦਾ ਉਦਘਾਟਨ ਕੀਤਾ। ਇਨ੍ਹਾਂ ਚੈੱਸ ਅਤੇ ਜਿਮਨਾਸਟਿਕ ਖੇਡਾਂ ਵਿੱਚ ਪੰਜਾਬ ਦੇ 23 ਜ਼ਿਲ੍ਹਿਆਂ ਵਿੱਚੋਂ ਲਗਭਗ 400 ਬੱਚਿਆਂ ਨੇ ਭਾਗ ਲਿਆ।

ਚੈੱਸ ਖੇਡ ਦੀ ਸ਼ੁਰੂਆਤ ਕਰਵਾਉਂਦੇ ਸਿੱਖਿਆ ਅਧਿਕਾਰੀ। ਤਸਵੀਰ-ਮੁਕੇਸ਼ ਕੁਮਾਰ 13-11-2026
ਸੰਗਰੂਰ, 12 ਨਵੰਬਰ (ਅਮਨਦੀਪ ਸਿੰਘ ਬਿੱਟਾ)-ਸੰਗਰੂਰ ਦੇ ਵਾਰ ਹੀਰੋ ਸਟੇਡੀਅਮ ਵਿਖੇ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਸ੍ਰੀਮਤੀ ਬਲਜਿੰਦਰ ਕੌਰ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਰਵਿੰਦਰ ਕੌਰ ਅਤੇ ਪ੍ਰਿੰਸੀਪਲ ਵਿਪਨ ਚਾਵਾਲਾ ਰਾਜ ਸਕੂਲ ਸੰਗਰੂਰ ਨੇ ਚੈੱਸ ਅਤੇ ਜਿਮਨਾਸਟਿਕ ਲੜਕੀਆਂ ਦੀਆਂ ਖੇਡਾਂ ਦਾ ਉਦਘਾਟਨ ਕੀਤਾ। ਇਨ੍ਹਾਂ ਚੈੱਸ ਅਤੇ ਜਿਮਨਾਸਟਿਕ ਖੇਡਾਂ ਵਿੱਚ ਪੰਜਾਬ ਦੇ 23 ਜ਼ਿਲ੍ਹਿਆਂ ਵਿੱਚੋਂ ਲਗਭਗ 400 ਬੱਚਿਆਂ ਨੇ ਭਾਗ ਲਿਆ। ਇਨ੍ਹਾਂ ਖੇਡਾਂ ਵਿੱਚ ਚੈੱਸ ਲੜਕੀਆਂ ਚ ਫਸਟ ਬਠਿੰਡਾ ਸੈਕਿੰਡ ਗੁਰਦਾਸਪੁਰ ਥਰਡ ਹੁਸ਼ਿਆਰਪੁਰ ਆਏ। ਮੈਚਾਂ ਦੀ ਦੇਖ ਰੇਖ ਸ੍ਰੀ ਰਾਜਪ੍ਰੀਤ ਗੋਇਲ ਮਨਦੀਪ ਸਿੰਘ ਹਰਕੇਸ਼ ਗੁਪਤਾ ਹਰਿੰਦਰ ਸ਼ਰਮਾ ਦੀਪਕ ਕੁਮਾਰ ਨੇ ਸਾਂਝੇ ਰੂਪ ਵਿੱਚ ਕੀਤਾ। ਇਸ ਟੂਰਨਾਮੈਂਟ ਨੂੰ ਸਫਲ ਬਣਾਉਣ ਵਿੱਚ ਗੁਰਦਰਸ਼ਨ ਸਿੰਘ ਬੀ.ਪੀ.ਈ.ਓ. ਧੂਰੀ ਅਤੇ ਰਜਿੰਦਰ ਕੁਮਾਰ ਬੀ.ਪੀ.ਓ. ਸੰਗਰੂਰ ਟ-2, ਗੁਰਮੀਤ ਕੌਰ ਸੋਹੀ, ਪਰਮਿੰਦਰ ਸਿੰਘ, ਮੇਜਰ ਸਿੰਘ, ਪ੍ਰਿੰਸ ਕਾਲੜਾ, ਰਮਾ ਰਾਣੀ ਲਹਿਰਾ ਗਾਗਾ ਸਪੋਰਟਸ ਕੋਆਰਡੀਨੇਟਰ ਅਤੇ ਸੀਐਚਟੀ ਗੁਰਜੀਤ ਸਿੰਘ ਘਾਰੂ, ਜਗਦੇਵ ਸਿੰਘ ਲੱਡਾ, ਜੋਗਿੰਦਰ ਸਿੰਘ ਜੋਤੀ, ਕਰਮਜੀਤ ਸਿੰਘ ਬਰਡਵਾਲ, ਹੰਸ ਸਿੰਘ ਕਾਂਝਲਾ, ਜਗਜੀਤ ਸਿੰਘ ਲੱਡਾ, ਜੁਝਾਰ ਸਿੰਘ, ਪ੍ਰਗਟ ਸਿੰਘ, ਨਵਦੀਪ ਸਿੰਘ ਔਲਖ, ਸੁਰਿੰਦਰ ਪਾਲ ਸਿੰਘ ਐਚ.ਟੀ., ਅਮਰਜੀਤ ਸਿੰਘ ਗਰੇਵਾਲ, ਹਰਿੰਦਰ ਸਿੰਘ ਸੀਐਚਟੀ ਨੇ ਵਿਸ਼ੇਸ਼ ਯੋਗਦਾਨ ਪਾਇਆ। ਇਸ ਸਮੇਂ ਕੌਰ ਮੈਡਮ ਅਮਨਦੀਪ ਕੌਰ ਮੈਡਮ, ਨਿਸ਼ਾ ਰਾਣੀ ਮੈਡਮ ਅੰਮ੍ਰਿਤ ਪਾਲ ਕੌਰ ਮੈਡਮ ਨੀਸਾ ਮੈਡਮ ਸਪਨਾ, ਇੰਦਰਪਾਲ ਸਿੰਘ ਜੱਸੀ ਅਤੇ ਜਗਰੂਪ ਸਿੰਘ ਧਾਂਦਰਾ, ਕੁਲਵੰਤ ਸਿੰਘ, ਰਿਪਨ ਬੰਸਲ, ਰੋਮੀ ਸਿੰਘ, ਜਸਵਿੰਦਰ ਕੌਰ ਸ਼ੇਰਗਿਲ, ਨਿਸ਼ਾ ਉਭਾਵਾਲ ਹਾਜ਼ਰ ਸਨ।
ਪਿਛਲੀ ਖ਼ਬਰ 18 ਨੂੰ ਹਲਕਾ ਅਮਰਗੜ੍ਹ ਪਹੁੰਚੇਗੀ ਕਾਂਗਰਸ ਦੀ ਜਵਾਨੀ ਸੰਭਾਲ ਸਾਈਕਲ ਯਾਤਰਾ 19 ਨੂੰ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ... ਅਗਲੀ ਖ਼ਬਰ ਸੰਤ ਬਾਬਾ ਕੌਰ ਸਿੰਘ ਖੇੜੀ ਖੁਰਦ ਸਨਮਾਨਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।