12-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-11-2026

ਚੈੱਕ ਬਾਊਂਸ ਦੇ ਮਾਮਲੇ ’ਚੋਂ ਬਰੀ

ਸੰਗਰੂਰ, 11 ਨਵੰਬਰ (ਧੀਰਜ ਪਸ਼ੌਰੀਆ)- ਜੱਜ ਸਿਰਜਨ ਸ਼ੁਕਲਾ, ਜੇ. ਐਮ.

ਅਜੀਤ ਡੈਸਕ 12-11-2026
ਸੰਗਰੂਰ, 11 ਨਵੰਬਰ (ਧੀਰਜ ਪਸ਼ੌਰੀਆ)- ਜੱਜ ਸਿਰਜਨ ਸ਼ੁਕਲਾ, ਜੇ.ਐਮ.ਆਈ.ਸੀ. ਦੀ ਅਦਾਲਤ ਵਲੋਂ ਬਚਾਅ ਪੱਖ ਦੇ ਵਕੀਲ ਜਸਵੀਰ ਸਿੰਘ ਸਰਾਓ ਵਲੋਂ ਕੀਤੀ ਗਈ ਪੈਰਵੀ ਤੇ ਸੁਣਵਾਈ ਮੁਕੰਮਲ ਹੋਣ ਉੱਤੇ ਚੈੱਕ ਬਾਊਂਸ ਦੇ ਕੇਸ ’ਚੋਂ ਜਗਦੀਪ ਸਿੰਘ ਵਾਸੀ ਭਵਾਨੀਗੜ੍ਹ ਨੂੰ ਬਰੀ ਕਰਨ ਦਾ ਹੁਕਮ ਸੁਣਾਇਆ ਗਿਆ ਹੈ। ਸ਼ਿਕਾਇਤਕਰਤਾ ਮਹਿੰਦਰ ਪਾਲ ਵਾਸੀ ਸੰਗਰੂਰ ਵਲੋਂ ਦੋਸ਼ ਲਗਾਇਆ ਗਿਆ ਸੀ ਕਿ ਉਸ ਨੇ ਆਪਣਾ ਟਰੱਕ ਜਗਦੀਪ ਸਿੰਘ ਨੂੰ ਕੁੱਲ 950000 ਲੱਖ ਰੁਪਏ ’ਚ ਵੇਚਿਆ ਸੀ। ਸ਼ਿਕਾਇਤਕਰਤਾ ਅਨੁਸਾਰ ਜਗਦੀਪ ਸਿੰਘ ਵਲੋਂ ਇੱਕ ਲੱਖ ਰੁਪਏ ਉਸਦੇ ਬੈਂਕ ਖਾਤੇ ’ਚ ਟ੍ਰਾਂਸਫਰ ਕੀਤੇ ਗਏ ਸਨ ਅਤੇ ਬਾਕੀ ਰਹਿੰਦੀ 8.5 ਲੱਖ ਰੁਪਏ ਦੀ ਰਕਮ ਸੰਬੰਧੀ ਚੈੱਕ ਦਿੱਤਾ ਗਿਆ ਸੀ, ਜੋ ਬੈਂਕ ਵਿੱਚ ਲਗਾਉਣ ’ਤੇ ਬਾਊਂਸ ਹੋ ਗਿਆ।ਇਸ ਸਬੰਧੀ ਮਹਿੰਦਰ ਪਾਲ ਵਲੋਂ ਜਗਦੀਪ ਸਿੰਘ ਖ਼ਿਲਾਫ਼ ਅਦਾਲਤ ਵਿੱਚ ਸ਼ਿਕਾਇਤ ਦਾਇਰ ਕੀਤੀ ਗਈ ਸੀ। ਕੇਸ ਦੀ ਪੂਰੀ ਸੁਣਵਾਈ ਅਤੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ’ਤੇ ਅਦਾਲਤ ਨੇ ਜਗਦੀਪ ਸਿੰਘ ਨੂੰ ਉਕਤ ਕੇਸ ’ਚ ਬਰੀ ਕਰਨ ਦਾ ਹੁਕਮ ਸੁਣਾਇਆ ।
ਪਿਛਲੀ ਖ਼ਬਰ ਕਿਸਾਨਾਂ ਵਲੋਂ ਪੰਜਾਬ ਨੈਸ਼ਨਲ ਬੈਂਕ ਚੱਠਾ ਨਨਹੇੜਾ ਦੇ ਸਟਾਫ ਦਾ ਘਿਰਾਓ ਅਗਲੀ ਖ਼ਬਰ ਅਹੁਦਾ ਸੰਭਾਲਦਿਆਂ ਹੀ ਐਕਸ਼ਨ ਮੋਡ ’ਚ ਆਏ ਐੱਸ.ਡੀ.ਐੱਮ. ਰਿਚਾ ਗੋਇਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।