31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-10-2026

ਦਾਰਾ ਦੇ ਦਿਹਾਂਤ ’ਤੇ ਮੁੱਖ ਮੰਤਰੀ ਦੇ ਓ.ਐਸ.ਡੀ. ਸੁੱਖੀ ਨੇ ਕੀਤਾ ਦੁੱਖ ਦਾ ਪ੍ਰਗਟਾਵਾ

ਮਲੇਰਕੋਟਲਾ, 30 ਅਕਤੂਬਰ (ਮੁਹੰਮਦ ਹਨੀਫ਼ ਥਿੰਦ)-ਨਗਰ ਕੌਂਸਲ ਮਲੇਰਕੋਟਲਾ ਦੇ ਸਾਬਕਾ ਪ੍ਰਧਾਨ ਸਰਦਾਰ ਮੁਹੰਮਦ ਦਾਰਾ ਦੇ ਦਿਹਾਂਤ ‘ਤੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਓ. ਐਸ.

ਅਜੀਤ ਡੈਸਕ 31-10-2026
ਮਲੇਰਕੋਟਲਾ, 30 ਅਕਤੂਬਰ (ਮੁਹੰਮਦ ਹਨੀਫ਼ ਥਿੰਦ)-ਨਗਰ ਕੌਂਸਲ ਮਲੇਰਕੋਟਲਾ ਦੇ ਸਾਬਕਾ ਪ੍ਰਧਾਨ ਸਰਦਾਰ ਮੁਹੰਮਦ ਦਾਰਾ ਦੇ ਦਿਹਾਂਤ ‘ਤੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਓ.ਐਸ.ਡੀ. ਸੁਖਬੀਰ ਸਿੰਘ ਸੁੱਖੀ ਵਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਓ.ਐਸ.ਡੀ. ਸੁਖਬੀਰ ਸਿੰਘ ਸੁੱਖੀ ਮਰਹੂਮ ਸਰਦਾਰ ਦਾਰਾ ਦੇ ਗ੍ਰਹਿ ਵਿਖੇ ਵਿਸ਼ੇਸ਼ ਤੌਰ ‘ਤੇ ਪੁੱਜੇ ਅਤੇ ਉਨ੍ਹਾਂ ਦੇ ਸਪੁੱਤਰਾਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਜ਼ਿਲ੍ਹਾ ਟਰੇਡ ਕਮਿਸ਼ਨ ਦੇ ਚੇਅਰਪਰਸਨ ਆਜ਼ਮ ਦਾਰਾ, ਆਰਿਫ ਦਾਰਾ, ਜਵਾਈ ਡਾ. ਮੁਹੰਮਦ ਗੁਲਜ਼ਾਰ ਸਹੋਤਾ ਕੁਠਾਲੇ ਵਾਲੇ, ਜਵਾਈ ਐਡਵੋਕੇਟ ਇਕਬਾਲ ਅਹਿਮਦ ਅਤੇ ਸਮੁੱਚੇ ਪਰਿਵਾਰ ਨਾਲ ਮੁਲਾਕਾਤ ਕਰਕੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਸੁਖਬੀਰ ਸਿੰਘ ਸੁੱਖੀ ਨੇ ਕਿਹਾ ਕਿ ਸਰਦਾਰ ਮੁਹੰਮਦ ਦਾਰਾ ਨੇ ਸ਼ਹਿਰ ਦੀ ਸੇਵਾ ਵਿਚ ਅਹਿਮ ਯੋਗਦਾਨ ਪਾਇਆ, ਜਿਸ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।
ਪਿਛਲੀ ਖ਼ਬਰ ਕੇ.ਸੀ.ਟੀ. ਕਾਲਜ ਵਿਖੇ ਰਾਜ ਪੱਧਰੀ ਤੀਰ ਅੰਦਾਜ਼ੀ ਖੇਡਾਂ ਦੇ ਦੂਜੇ ਦਿਨ ਜੇਤੂ ਖਿਡਾਰੀ ਸਨਮਾਨਿਤ ਅਗਲੀ ਖ਼ਬਰ ਜੇਕਰ ਵਪਾਰੀਆਂ ਦੀ ਗੱਲ ਨੂੰ ਨਾ ਸੁਣਿਆ ਗਿਆ ਤਾਂ ਆਉਣ ਵਾਲੀਆਂ ਚੋਣਾਂ ਦਾ ਬਾਈਕਾਟ ਕੀਤਾ ਜਾਵੇਗਾ - ਪੰਮਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।