30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਵਿਦੇਸ਼ ਜਾਣ ਦੇ ਚਾਹਵਾਨਾਂ ਲਈ ਨਵਾਂ ਵਰ੍ਹਾ ਸਹਾਈ ਰਹਿਣ ਦੀ ਪੂਰੀ ਸੰਭਾਵਨਾ-ਸੁਖਵਿੰਦਰ ਸਿੰਘ

ਸੰਗਰੂਰ, 29 ਅਕਤੂਬਰ (ਅਮਨਦੀਪ ਸਿੰਘ ਬਿੱਟਾ)-ਤਹਿਦਿਲ ਅਕੈਡਮੀ ਦੇ ਡਾਇਰੈਕਟਰ ਸੁਖਵਿੰਦਰ ਸਿੰਘ ਨੇ ਦੱਸਿਆ ਵਿਦੇਸ਼ ਜਾਣ ਦੇ ਚਾਹਵਾਨ ਖਾਸ ਤੌਰ ’ਤੇ ਆਸਟ੍ਰੇਲੀਆ, ਕੈਨੇਡਾ ਵਿੱਚ ਕਿਸਮਤ ਅਜਮਾਈ ਕਰਨ ਵਾਲ਼ੇ ਨੌਜਵਾਨਾਂ ਲਈ ਨਵਾਂ ਵਰ੍ਹਾ ਚੰਗੇ ਨਤੀਜੇ ਦੇਣ ਲਈ ਲਾਹੇਵੰਦ ਸਿੱਧ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਉਹ ਮਾਪੇ ਜੋ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜਣ ਦੇ ਇੱਛੁਕ ਹਨ, ਨੂੰ ਸੁਝਾਅ ਹੈ ਕਿ ਉਹ ਬੱਚਿਆਂ ਦੀ ਪ੍ਰੋਫਾਈਲ ਵਧੀਆ ਢੰਗ ਨਾਲ਼ ਤਿਆਰ ਕਰਵਾਉਣ ਜਿਵੇਂ ਕਿ ਆਪਣੀ ਸਥਾਈ ਆਮਦਨ ਦਾ ਵੇਰਵਾ ਤਿਆਰ ਕਰਨ ਇਸ ਦੇ ਮੱਦੇਨਜ਼ਰ ਪੂਰੀ ਸੰਭਾਵਨਾ ਹੈ ਕਿ ਨਵੇਂ ਵਰ੍ਹੇ ਦੌਰਾਨ ਆਸਟ੍ਰੇਲੀਆ ਉਨ੍ਹਾਂ ਨੂੰ ਸਟੂਡੈਂਟ ਵੀਜ਼ਾ ਦੇ ਸਕਦਾ ਹੈ।

ਅਜੀਤ ਡੈਸਕ 30-10-2026
ਸੰਗਰੂਰ, 29 ਅਕਤੂਬਰ (ਅਮਨਦੀਪ ਸਿੰਘ ਬਿੱਟਾ)-ਤਹਿਦਿਲ ਅਕੈਡਮੀ ਦੇ ਡਾਇਰੈਕਟਰ ਸੁਖਵਿੰਦਰ ਸਿੰਘ ਨੇ ਦੱਸਿਆ ਵਿਦੇਸ਼ ਜਾਣ ਦੇ ਚਾਹਵਾਨ ਖਾਸ ਤੌਰ ’ਤੇ ਆਸਟ੍ਰੇਲੀਆ, ਕੈਨੇਡਾ ਵਿੱਚ ਕਿਸਮਤ ਅਜਮਾਈ ਕਰਨ ਵਾਲ਼ੇ ਨੌਜਵਾਨਾਂ ਲਈ ਨਵਾਂ ਵਰ੍ਹਾ ਚੰਗੇ ਨਤੀਜੇ ਦੇਣ ਲਈ ਲਾਹੇਵੰਦ ਸਿੱਧ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਉਹ ਮਾਪੇ ਜੋ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜਣ ਦੇ ਇੱਛੁਕ ਹਨ, ਨੂੰ ਸੁਝਾਅ ਹੈ ਕਿ ਉਹ ਬੱਚਿਆਂ ਦੀ ਪ੍ਰੋਫਾਈਲ ਵਧੀਆ ਢੰਗ ਨਾਲ਼ ਤਿਆਰ ਕਰਵਾਉਣ ਜਿਵੇਂ ਕਿ ਆਪਣੀ ਸਥਾਈ ਆਮਦਨ ਦਾ ਵੇਰਵਾ ਤਿਆਰ ਕਰਨ ਇਸ ਦੇ ਮੱਦੇਨਜ਼ਰ ਪੂਰੀ ਸੰਭਾਵਨਾ ਹੈ ਕਿ ਨਵੇਂ ਵਰ੍ਹੇ ਦੌਰਾਨ ਆਸਟ੍ਰੇਲੀਆ ਉਨ੍ਹਾਂ ਨੂੰ ਸਟੂਡੈਂਟ ਵੀਜ਼ਾ ਦੇ ਸਕਦਾ ਹੈ। ਇਸੇ ਤਰ੍ਹਾਂ ਕੈਨੇਡਾ ਅਤੇ ਆਸਟ੍ਰੇਲੀਆ ਵਲੋਂ ਵਿਜਟਰ ਵੀਜ਼ੇ ਵੀ ਨਿਰੰਤਰ ਦਿੱਤੇ ਜਾ ਰਹੇ ਹਨ। ਉੱਥੇ ਰਹਿੰਦੇ ਬੱਚਿਆਂ ਦੇ ਮਾਪਿਆਂ ਨੂੰ ਵਿਜਟਰ ਵੀਜ਼ੇ ਮਿਲ਼ਣ ਵਿੱਚ ਕੋਈ ਦਿੱਕਤ ਨਹੀਂ ਆ ਰਹੀ ਹੈ। ਸੁਖਵਿੰਦਰ ਸਿੰਘ ਨੇ ਕਿਹਾ ਕਿ ਨਵੇਂ ਵਰ੍ਹੇ ਦੌਰਾਨ ਹਾਲਾਤ ਪੂਰੀ ਤਰ੍ਹਾਂ ਸਾਜਗਾਰ ਹੋਣ ਦੀ ਗੱਲ ਕਰਦਿਆਂ ਕਿਹਾ ਕਿ ਵਿਦੇਸ਼ ਜਾਣ ਦੇ ਇੱਛੁਕ ਨਿਰਾਸ਼ ਨਾ ਹੋਣ ਉਨ੍ਹਾਂ ਦੀ ਯੋਗਤਾ ਉਨ੍ਹਾਂ ਨੂੰ ਵਿਦੇਸ਼ਾਂ ਵਿੱਚ ਜਾ ਕੇ ਧਮਾਲ ਪਾਉਣ ਲਈ ਜ਼ਰੂਰ ਸਹਾਈ, ਸਿੱਧ ਹੋਵੇਗੀ।
ਪਿਛਲੀ ਖ਼ਬਰ ਵਿਦਿਆਰਥੀਆਂ ਨੇ ਗਹੀਰ ਐਗਰੋ ਇੰਡਸਟਰੀਜ਼ ਲਿਮਟਿਡ ਦਾ ਕੀਤਾ ਦੌਰਾ ਅਗਲੀ ਖ਼ਬਰ ਪੰਜਾਬ ਸਰਕਾਰ ਗਊ ਸੈੱਸ ਦੀ ਵਸੂਲੀ ਅਤੇ ਖ਼ਰਚੇ ’ਤੇ ਤੁਰੰਤ ’ਵਾਈਟ ਪੇਪਰ’ ਜਾਰੀ ਕਰੇ-ਜਤਿੰਦਰ ਕਾਲੜਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।